ਸਿੱਧੂ ’ਤੇ ਸ਼ਨੀ ਦੀ ਕਰੋਪੀ ਭਰੀ ਨਜ਼ਰ, ਵੱਡੇ ਵਾਸਤੂ ਤੇ ਦੇਵਦੋਸ਼ ਨੇ ਪਹਿਲਾਂ ਚੋਣਾਂ ’ਚ ਹਾਰ ਦਿੱਤੀ, ਹੁਣ ਜੇਲ ਪਹੁੰਚਾਇਆ
Saturday, May 21, 2022 - 03:35 PM (IST)
ਜਲੰਧਰ (ਧਵਨ) : ਜੋਤਿਸ਼ਾਚਾਰੀਆ ਪੰਡਿਤ ਰਾਜੀਵ ਸ਼ਰਮਾ ‘ਸ਼ੂਰ’ (ਕੰਡਾਘਾਟ ਵਾਲੇ) ਨੇ ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਅਦਾਲਤੀ ਫ਼ੈਸਲੇ ਤੋਂ ਬਾਅਦ ਜੇਲ ਭੇਜੇ ਜਾਣ ’ਤੇ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਉਹ ਪਹਿਲਾਂ ਹੀ ਦੱਸ ਚੁੱਕੇ ਸਨ ਕਿ ਨਵਜੋਤ ਸਿੱਧੂ ਦੀ ਕੁੰਡਲੀ ਧਨ ਲਗਨ ਅਤੇ ਬ੍ਰਿਖ ਰਾਸ਼ੀ ਵਿਚ ਸਮਾਂ ਚੰਗਾ ਨਹੀਂ ਚੱਲ ਰਿਹਾ। 20 ਅਕਤੂਬਰ 1963 ਨੂੰ ਦੁਪਹਿਰ 12 ਵਜੇ ਪਟਿਆਲਾ ਵਿਖੇ ਪੈਦਾ ਹੋਏ ਨਵਜੋਤ ਸਿੱਧੂ ਨੂੰ ਸ਼ੁੱਕਰ ਮਹਾਦਸ਼ਾ ਵਿਚ ਸ਼ਨੀ ਦੀ ਅੰਤਰਦਸ਼ਾ ਚੱਲ ਰਹੀ ਸੀ ਜਿਸ ਵਿਚ ਚੰਦਰ-ਸੂਰਜ ਆਦਿ ਦਾ ਪ੍ਰਤਯੰਤਰ ਵੀ ਘਾਤਕ ਚੱਲ ਰਿਹਾ ਸੀ ਜਿਸ ਕਾਰਨ ਪਹਿਲਾਂ ਵਿਧਾਨ ਸਭਾ ਚੋਣਾਂ ਵਿਚ ਉਹ ਹਾਰ ਗਏ ਅਤੇ ਹੁਣ ਜੇਲ ਜਾਣ ਦੀ ਵਾਰੀ ਆ ਗਈ।
ਇਹ ਵੀ ਪੜ੍ਹੋ : ਜਲਾਲਾਬਾਦ : ਪਲਾਂ ’ਚ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਪਹਿਲਾਂ ਪਿਓ, ਫਿਰ ਮਾਂ ਅਤੇ ਫਿਰ ਧੀ ਦੀ ਹੋਈ ਮੌਤ
ਸੰਜੋਗ ਦੀ ਗੱਲ ਕਰਦੇ ਹੋਏ ਜੋਤਿਸ਼ਾਚਾਰੀਆ ਨੇ ਕਿਹਾ ਕਿ ਉਸੇ ਜੱਜ ਨੇ ਮੁੜ ਸਜ਼ਾ ਲਿਖੀ ਜੋ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਸਜ਼ਾ ਦੇ ਚੁੱਕੇ ਸਨ ਅਤੇ ਦੂਜੀ ਸਜ਼ਾ ਸੁਣਾਏ ਜਾਣ ਵਾਲੇ ਦਿਨ ਸੰਕਸ਼ਟੀ ਚਤੁਰਥੀ ਸੀ ਜਿਸ ਕਾਰਨ ਸਖ਼ਤ ਕੈਦ ਦੀ ਸਜ਼ਾ ਲਿਖਵਾ ਦਿੱਤੀ। ਇਸ ਵਿਚ ਪਹਿਲੀ ਵਾਰ ਸੰਸਕ੍ਰਿਤ ਸ਼ਲੋਕ ਦਾ ਵਰਣਨ ਕੀਤਾ ਗਿਆ ਜੋ ਕਰਮਾਂ ਦੇ ਫਲ ਦਾ ਅਰਥਕਾਰਕ ਹੈ। ਜੋਤਿਸ਼ਾਚਾਰੀਆ ਨੇ ਕਿਹਾ ਕਿ ਪਟਿਆਲਾ ਤੇ ਅੰਮ੍ਰਿਤਸਰ ’ਚ ਸਥਿਤ ਸਿੱਧੂ ਦੇ ਨਿਵਾਸ ਸਥਾਨ ਵਿਚ ਵੱਡੇ ਵਾਸਤੂ ਦੋਸ਼ ਵੀ ਹਨ ਜਿਨ੍ਹਾਂ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਵਧਾਈਆਂ।
ਇਹ ਵੀ ਪੜ੍ਹੋ : ਨਵਜੋਤ ਸਿੰਘ ਸਿੱਧੂ ਨੇ ਪਟਿਆਲਾ ਸੈਸ਼ਨ ਕੋਰਟ ਵਿਚ ਕੀਤਾ ਆਤਮ ਸਮਰਪਣ
ਉਨ੍ਹਾਂ ਕਿਹਾ ਕਿ ਹੁਣ ਸ਼ਨੀ ਦੀ ਕਰੋਪੀ ਭਰੀ ਨਜ਼ਰ ਵੀ ਸਿੱਧੂ ’ਤੇ ਭਾਰੀ ਪਈ। ਸ਼ਨੀ ਜੋ ਕਿ ਖੁਦ ਜੱਜ ਮੰਨੇ ਜਾਂਦੇ ਹਨ, ਨੇ ਆਪਣਾ ਫੈਸਲਾ ਸਿੱਧੂ ਦੇ ਖ਼ਿਲਾਫ ਸੁਣਾਇਆ। ਉਨ੍ਹਾਂ ਕਿਹਾ ਕਿ ਪਹਿਲਾਂ ਵਾਂਗ ਉਨ੍ਹਾਂ ਦੀ ਕੁੰਡਲੀ ਵਿਚ ਦੇਵਦੋਸ਼ ਵੀ ਉਨ੍ਹਾਂ ’ਤੇ ਭਾਰੀ ਪਿਆ। ਉਨ੍ਹਾਂ ਕਿਹਾ ਕਿ ਕਿੰਨੌਰ ਚੋਣਾਂ ਵੇਲੇ ਦਹਾਕੇ ਪਹਿਲਾਂ ਉਨ੍ਹਾਂ ਵਾਅਦਾ ਕੀਤਾ ਸੀ ਕਿ ਜੇ ਭਾਜਪਾ ਕਿੰਨੌਰ ਸੀਟ ਜਿੱਤੇਗੀ ਤਾਂ ਉਹ ਨੰਗੇ ਪੈਰ ਕੈਲਾਸ਼ ਮਹਾਦੇਵ ਜਾਣਗੇ ਪਰ ਸਿੱਧੂ ਨੇ ਇਹ ਵਾਅਦਾ ਵੀ ਪੂਰਾ ਨਹੀਂ ਕੀਤਾ ਜਿਸ ਕਾਰਨ ਉਨ੍ਹਾਂ ’ਤੇ ਦੇਵਦੋਸ਼ ਲੱਗ ਗਿਆ। ਇਸ ਲਈ ਸ਼ਾਸਤਰਾਂ ਵਿਚ ਕਿਹਾ ਗਿਆ ਹੈ ਕਿ ਜੋਸ਼ ਵਿਚ ਕੀਤੇ ਵਾਅਦੇ ਪੂਰੇ ਨਹੀਂ ਹੁੰਦੇ ਜਿਸ ਕਾਰਨ ਦੇਵਦੋਸ਼ ਪੈਦਾ ਹੋ ਜਾਂਦਾ ਹੈ। ਸਿੱਧੂ ਦੀ ਕੁੰਡਲੀ ਵਿਚ 2022 ਦੀ ਸਾਲ ਕੁੰਡਲੀ ਵੀ ਸਹੀ ਨਹੀਂ ਸੀ ਜਿਸ ਕਾਰਨ ਸਾਰੇ ਫੈਸਲੇ ਉਨ੍ਹਾਂ ਦੇ ਖਿਲਾਫ ਆਏ। ਸਜ਼ਾ ਵਾਲੇ ਦਿਨ ਹਾਥੀ ਦੀ ਸਵਾਰੀ ਵੀ ਉਨ੍ਹਾਂ ਲਈ ਅਸ਼ੁੱਭ ਸਾਬਤ ਹੋਈ।
ਇਹ ਵੀ ਪੜ੍ਹੋ : ਸਜ਼ਾ ਦੇ ਐਲਾਨ ਤੋਂ ਬਾਅਦ ਨਵਜੋਤ ਸਿੱਧੂ ਨੂੰ ਸੁਪਰੀਮ ਕੋਰਟ ਦਾ ਇਕ ਹੋਰ ਵੱਡਾ ਝਟਕਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?