ਦਿੱਲੀ ਧਰਨਾ ਦੇਣ ਜਾ ਰਹੇ ''ਨਵਜੋਤ ਸਿੱਧੂ'' ਦਾ ਪੁਲਸ ਨਾਲ ਪਿਆ ਪੰਗਾ (ਵੀਡੀਓ)

11/04/2020 5:14:30 PM

ਨਵੀਂ ਦਿੱਲੀ/ਚੰਡੀਗੜ੍ਹ : ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਲੈ ਕੇ ਰਾਸ਼ਟਰਪਤੀ ਵੱਲੋਂ ਮੁਲਾਕਾਤ ਕਰਨ ਤੋਂ ਇਨਕਾਰ ਕਰਨ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਅੱਜ ਦਿੱਲੀ ਵਿਖੇ ਧਰਨਾ ਦਿੱਤਾ ਜਾ ਰਿਹਾ ਹੈ। ਇਸ ਧਰਨੇ 'ਚ ਸ਼ਾਮਲ ਹੋਣ ਲਈ ਜਾ ਰਹੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਦਿੱਲੀ ਪੁਲਸ ਵੱਲੋਂ ਬਾਰਡਰ 'ਤੇ ਹੀ ਰੋਕ ਲਿਆ ਗਿਆ।

ਇਹ ਵੀ ਪੜ੍ਹੋ : ਘਰੋਂ ਭਜਾਈ ਕੁੜੀ ਨਾਲ ਰਿਸ਼ਤੇਦਾਰਾਂ ਘਰ ਬਣਾਏ ਸਰੀਰਕ ਸਬੰਧ, ਅਖੀਰ 'ਚ ਜੋ ਕੀਤਾ, ਪੀੜਤਾ ਦੇ ਉੱਡੇ ਹੋਸ਼

PunjabKesari

ਇੱਥੋਂ ਤੱਕ ਕਿ ਸਿੱਧੂ ਨਾਲ ਗਏ ਗਿੱਦੜਬਾਹਾ ਦੇ ਵਿਧਾਇਕ ਰਾਜਾ ਵੜਿੰਗ ਨਾਲ ਪੁਲਸ ਵੱਲੋਂ ਧੱਕਾ-ਮੁੱਕੀ ਵੀ ਕੀਤੀ ਗਈ। ਇਸ ਦੌਰਾਨ ਨਵਜੋਤ ਸਿੱਧੂ ਨੇ ਕਿਹਾ ਕਿ ਧਰਨਾ ਦੇਣ ਜਾ ਰਹੇ ਆਗੂਆਂ ਨੂੰ ਰੋਕਿਆ ਜਾ ਰਿਹਾ ਹੈ, ਜਦੋਂ ਕਿ ਆਮ ਬੰਦੇ ਨੂੰ ਲੰਘਣ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਦਿੱਲੀ 'ਚ 'ਕੈਪਟਨ' ਦੇ ਧਰਨੇ ਦਾ ਪ੍ਰੋਗਰਾਮ ਐਨ ਮੌਕੇ ਬਦਲਿਆ, ਜਾਣੋ ਕੀ ਰਿਹਾ ਕਾਰਨ

PunjabKesari

ਸਿੱਧੂ ਨੇ ਕਿਹਾ ਕਿ ਇੱਥੇ ਲੋਕਤੰਤਰ ਨੂੰ ਡੰਡਾਤੰਤਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀ ਸਰਕਾਰ ਨੂੰ ਕਿਸ ਗੱਲ ਦਾ ਡਰ ਹੈ, ਜੋ ਪੰਜਾਬੀਆਂ ਨੂੰ ਦਬਾਉਣ 'ਚ ਲੱਗੀ ਹੋਈ ਹੈ ਪਰ ਪੰਜਾਬੀ ਕਿਸੇ ਤੋਂ ਨਹੀਂ ਦੱਬੇ ਅਤੇ ਨਾ ਹੀ ਦੱਬਣਗੇ।

ਇਹ ਵੀ ਪੜ੍ਹੋ : 'ਬੇਅਦਬੀ' ਕਰਨ ਵਾਲੇ ਨੌਜਵਾਨ ਦਾ ਕਬੂਲਨਾਮਾ ਸੁਣ ਚੜ੍ਹੇਗਾ ਗੁੱਸਾ, ਪੂਰਾ ਸੱਚ ਸੁਣ ਯਕੀਨ ਨਹੀਂ ਕਰ ਸਕੋਗੇ (ਵੀਡੀਓ)

ਸਿੱਧੂ ਨੇ ਕਿਹਾ ਕਿ ਦਿੱਲੀ ਪੁਲਸ ਕੋਲ ਕੋਈ ਲਿਖ਼ਤੀ ਹੁਕਮ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ, ਸਗੋਂ ਰਾਹ 'ਚ ਖੜ੍ਹਾ ਲਿਆ ਗਿਆ ਹੈ।

 


Babita

Content Editor

Related News