'ਨਵਜੋਤ ਸਿੱਧੂ' ਨੇ ਖਿੱਚੀ ਮੈਦਾਨ 'ਚ ਉਤਰਨ ਦੀ ਤਿਆਰੀ, ਕਿਸਾਨਾਂ ਦੇ ਹੱਕ 'ਚ ਕਰਨਗੇ ਵੱਡਾ ਪ੍ਰਦਰਸ਼ਨ

Wednesday, Sep 23, 2020 - 08:30 AM (IST)

'ਨਵਜੋਤ ਸਿੱਧੂ' ਨੇ ਖਿੱਚੀ ਮੈਦਾਨ 'ਚ ਉਤਰਨ ਦੀ ਤਿਆਰੀ, ਕਿਸਾਨਾਂ ਦੇ ਹੱਕ 'ਚ ਕਰਨਗੇ ਵੱਡਾ ਪ੍ਰਦਰਸ਼ਨ

ਅੰਮ੍ਰਿਤਸਰ/ਚੰਡੀਗੜ੍ਹ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਲੰਬੀ ਚੁੱਪ ਤੋਂ ਬਾਅਦ ਇਕ ਵਾਰ ਫਿਰ ਸਰਗਰਮ ਹੋ ਗਏ ਹਨ। ਨਵਜੋਤ ਸਿੱਧੂ ਨੇ ਮੈਦਾਨ 'ਚ ਉਤਰਨ ਦੀ ਪੂਰੀ ਤਿਆਰੀ ਖਿੱਚ ਲਈ ਹੈ, ਜਿਸ ਦੇ ਤਹਿਤ ਉਹ ਅੱਜ ਕਿਸਾਨਾਂ ਨਾਲ ਸੜਕਾਂ 'ਤੇ ਉਤਰਦੇ ਹੋਏ ਅੰਮ੍ਰਿਤਸਰ ਵਿਖੇ ਵੱਡਾ ਰੋਸ ਪ੍ਰਦਰਸ਼ਨ ਕਰਨਗੇ।

ਇਹ ਵੀ ਪੜ੍ਹੋ : ਖੰਨਾ 'ਚ ਹਰਿਆਣਾ ਦੇ ਸ਼ਾਤਰ ਲੁਟੇਰੇ ਗ੍ਰਿਫ਼ਤਾਰ, ਪੰਜਾਬ 'ਚ ਵੱਡੀ ਵਾਰਦਾਤ ਨੂੰ ਦੇਣਾ ਚਾਹੁੰਦੇ ਸੀ ਅੰਜਾਮ

ਨਵਜੋਤ ਸਿੱਧੂ ਬੁੱਧਵਾਰ ਨੂੰ ਆਪਣੇ ਹਮਾਇਤੀਆਂ ਨਾਲ ਕੇਂਦਰ ਸਰਕਾਰ ਖਿਲਾਫ ਰੋਸ ਧਰਨੇ 'ਤੇ ਬੈਠਣਗੇ। ਨਵਜੋਤ ਸਿੱਧੂ ਨੇ ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਨੂੰ ਕਾਲਾ ਕਾਨੂੰਨ ਦੱਸਿਆ ਹੈ। ਨਵਜੋਤ ਸਿੱਧੂ ਨੇ ਸਰਕਾਰ 'ਤੇ ਤੰਜ ਕੱਸਦੇ ਹੋਏ ਟਵੀਟ ਕਰਕੇ ਕਿਹਾ ਹੈ, ''ਆਵਾਜ਼-ਏ-ਕਿਸਾਨ ਜਿਨੇਂ ਹਮ ਹਾਰ ਸਮਝੇ ਥੇ ਗਲਾ ਅਪਨਾ ਸਜਾਨੇ ਕੋ, ਵਹੀਂ ਅਬ ਨਾਗ ਬਨ ਬੈਠੇ ਹਮਾਰੇ ਕਾਟ ਖਾਨੇ ਕੋ''। ਦੱਸ ਦੇਈਏ ਕਿ ਨਵਜੋਤ ਸਿੱਧੂ ਵੱਲੋਂ ਭੰਡਾਰੀ ਪੁਲ ਤੋਂ ਲੈ ਕੇ ਹਾਲ ਬਾਜ਼ਾਰ ਤੱਕ ਮਾਰਚ ਕੱਢਿਆ ਜਾਵੇਗਾ।

ਇਹ ਵੀ ਪੜ੍ਹੋ : ਸੱਤ ਫੇਰੇ ਲੈਣ ਵਾਲੇ ਪਤੀ ਦੀ ਕਰਤੂਤ, ਕੁੱਟਮਾਰ ਕੇ ਘਰੋਂ ਕੱਢੀ ਪਤਨੀ 'ਤੇ ਕੀਤਾ ਚਾਕੂਆਂ ਨਾਲ ਹਮਲਾ

ਇਹ ਵੀ ਦੱਸਣਯੋਗ ਹੈ ਕਿ ਪੰਜਾਬ 'ਚ ਭਾਜਪਾ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੀਆਂ ਹਨ। ਖੇਤੀ ਬਿੱਲਾਂ ਦੇ ਵਿਰੋਧ 'ਚ ਹਰਸਿਮਰਤ ਕੌਰ ਬਾਦਲ ਨੇ ਵੀ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕਾਂਗਰਸ ਪਹਿਲਾਂ ਹੀ ਇਨ੍ਹਾਂ ਬਿੱਲਾਂ ਦੇ ਖ਼ਿਲਾਫ਼ ਹੈ। ਹੁਣ ਕਿਸਾਨਾਂ ਦਾ ਇਹ ਮੁੱਦਾ ਉਨ੍ਹਾਂ ਦਾ ਮੁੱਦਾ ਰਹਿਣ ਦੀ ਬਜਾਏ ਸਿਆਸੀ ਮੁੱਦਾ ਜ਼ਿਆਦਾ ਹੋ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬੀ ਕੁੜੀਆਂ ਤੋਂ ਜ਼ਬਰੀ ਕਰਵਾਉਂਦੇ ਸੀ 'ਗੰਦਾ ਧੰਦਾ', ਜਿਸਮ 'ਤੇ ਮਾਰਦੇ ਸੀ ਗਰਮ ਚਿਮਟੇ, ਭੱਜੀ ਕੁੜੀ ਨੇ ਕੀਤਾ ਖ਼ੁਲਾਸਾ


author

Babita

Content Editor

Related News