ਨਵਜੋਤ ਸਿੱਧੂ ਦਾ ਬਿਆਨ ਸਹੀ ਕਾਬਲ ਵਿਅਕਤੀਆਂ ਨੂੰ ਮਿਲਣੀਆਂ ਚਾਹੀਦੀਆਂ ਪਾਰਟੀ ਟਿਕਟਾਂ : ਸੂਦ

Thursday, Nov 18, 2021 - 02:21 AM (IST)

ਨਵਜੋਤ ਸਿੱਧੂ ਦਾ ਬਿਆਨ ਸਹੀ ਕਾਬਲ ਵਿਅਕਤੀਆਂ ਨੂੰ ਮਿਲਣੀਆਂ ਚਾਹੀਦੀਆਂ ਪਾਰਟੀ ਟਿਕਟਾਂ : ਸੂਦ

ਮੋਗਾ(ਗੋਪੀ ਰਾਊਕੇ)- ਅਦਾਕਾਰ ਅਤੇ ਸਮਾਜ ਸੇਵੀ ਖ਼ੇਤਰ ਵਿਚ ਵਿਸਵ ਪ੍ਰਸਿੱਧੀ ਖੱਟਣ ਵਾਲੇ ਅਦਾਕਾਰ ਸੋਨੂੰ ਸੂਦ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਆਖਿਆ ਹੈ ਕਿ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਵਿਧਾਇਕਾਂ ਅਤੇ ਹੋਰ ਆਗੂਆਂ ਦੀਆਂ ਪਾਰਟੀ ਟਿਕਟਾਂ ਕੱਟਣ ਦਾ ਬਿਆਨ ਪੂਰੀ ਤਰ੍ਹਾਂ ਸਹੀ ਹੈ, ਕਿਉਂਕਿ ਸਮਾਜ ਪ੍ਰਤੀ ਕੁਝ ਕਰਨ ਦੀ ਸਮਰੱਥਾ ਰੱਖਣ ਵਾਲੇ ਕਾਬਲ ਵਿਅਕਤੀਆਂ ਨੂੰ ਹੀ ਪਾਰਟੀ ਟਿਕਟਾਂ ਦੇਣੀਆਂ ਚਾਹੀਦੀਆਂ ਹਨ।  ਉਨ੍ਹਾਂ ਕਿਸੇ ਸਿਆਸੀ ਧਿਰ ਦਾ ਪੱਲਾ ਫੜ੍ਹਨ ਦੇ ਸਵਾਲ ਦਾ ਗੋਲ ਮੋਲ ਜਵਾਬ ਦਿੰਦੇ ਹੋਏ ਮੁੜ ਦੁਹਰਾਇਆ ਕਿ ਉਹ ਸਿਹਤ ਅਤੇ ਸਿੱਖਿਆ ਦੇ ਮਾਮਲੇ ’ਤੇ ਆਮ ਲੋਕਾਂ ਨੂੰ ਚੰਗੀਆਂ ਸਹੁਲਤਾਂ ਮੁਹੱਈਆ ਕਰਵਾਉਣ ਦੇ ਹਾਮੀ ਹਨ ਅਤੇ ਅਵਾਮ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਕਿਹਾ ਕਿ ਨਵਜੋਤ ਕੌਰ ਸਿੱਧੂ ਵਲੋਂ ਮੇਰੇ ਦੁਆਰਾ ਕੀਤੇ ਜਾ ਰਹੇ ਸ਼ੋਸਲ ਕੰਮਾਂ ਦੀ ਸ਼ਲਾਘਾ ਕੀਤੀ ਹੈ, ਜਿਸ ਕਰ ਕੇ ਮੈਂ ਟਵੀਟ ਕਰ ਕੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ।

ਇਹ ਵੀ ਪੜ੍ਹੋ- ਨਸ਼ਿਆਂ ਦੇ ਮੁੱਦੇ 'ਤੇ ਸਿੱਧੂ ਦੇ ਟਵੀਟ ਤੋਂ ਬਾਅਦ ਰਵਨੀਤ ਬਿੱਟੂ ਦੀ ਉਨ੍ਹਾਂ ਨੂੰ ਨਸੀਹਤ
ਅਦਾਕਾਰ ਸੋਨੂੰ ਸੂਦ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਸੰਨੀ ਦਿਉਲ ਨਾਲ ਜੋੜ ਕੇ ਜੋ ਟ੍ਰੋਲ ਕੀਤੇ ਜਾ ਰਹੇ ਹਨ ਉਹ ਹਾਲੇ ਤੱਕ ਭਾਵੇਂ ਉਨ੍ਹਾਂ ਨੇ ਦੇਖੇ ਨਹੀਂ ਹਨ ਪਰ ਮੇਰਾ ਘਰ ਹਰ ਕਿਸੇ ਲੋੜਵੰਦ ਲਈ 24 ਘੰਟੇ ਖੁੱਲ੍ਹਾ ਹੈ। ਉਨ੍ਹਾਂ ਕਿਹਾ ਕਿ ਮੋਗਾ ਮੇਰੀ ਜਨਮ ਭੂਮੀ ਹੈ ਅਤੇ ਮੈਂ ਹਮੇਸ਼ਾ ਇੱਥੋਂ ਦੀ ਮਿੱਟੀ ਨਾਲ ਜੁੜਿਆ ਰਿਹਾ ਹਾਂ ਅਤੇ ਜਦੋਂ ਵੀ ਤੁਸੀਂ ਮੈਂਨੂੰ ਅਾਵਾਜ਼ ਮਾਰੋਗੇ ਮੈਂ ਹਾਜ਼ਰ ਹੋਵਾਂਗਾ। ਇਸ ਮੌਕੇ ਉਨ੍ਹਾਂ ਨਾਲ ਮਾਲਵਿਕਾ ਸੂਦ ਸੱਚਰ, ਗੌਤਮ ਸੱਚਰ, ਜਗਦੀਪ ਸਿੰਘ ਬਰਾੜ ਦੱਧਾਹੂਰ, ਵਿਕਾਸ ਗੁਪਤਾ ਵਿੱਕੀ ਆਦਿ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Bharat Thapa

Content Editor

Related News