ਦਿੱਲੀ ਪੁਲਸ ’ਤੇ ਲੱਖਾ ਸਿਧਾਣਾ ਦੇ ਭਰਾ ਦੀ ਕੁੱਟਮਾਰ ਦੇ ਦੋਸ਼ਾਂ ਤੋਂ ਬਾਅਦ ਨਵਜੋਤ ਸਿੱਧੂ ਨੇ ਖੋਲ੍ਹਿਆ ਮੋਰਚਾ

04/11/2021 6:28:44 PM

ਚੰਡੀਗੜ੍ਹ : ਲੱਖਾ ਸਿਧਾਣਾ ਵਲੋਂ ਦਿੱਲੀ ਪੁਲਸ ’ਤੇ ਉਸ ਦੇ ਭਰਾ ਦੀ ਕੁੱਟਮਾਰ ਦੇ ਲਗਾਏ ਦੋਸ਼ਾਂ ਤੋਂ ਬਾਅਦ ਨਵਜੋਤ ਸਿੱਧੂ ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਸਿੱਧੂ ਨੇ ਕਿਹਾ ਹੈ ਕਿ ‘ਇਹ ਸ਼ਰਮਨਾਕ ਹੈ ਕਿ ਦਿੱਲੀ ਪੁਲਸ ਸਾਡੇ ਪੰਜਾਬ ਦੇ ਅਧਿਕਾਰ ਖੇਤਰ ਵਿਚ ਆ ਕੇ ਪੰਜਾਬੀਆਂ ’ਤੇ ਤਸ਼ੱਦਦ ਕਰ ਰਹੀ ਹੈ। ਇਹ ਪੰਜਾਬ ਸਰਕਾਰ ਦੇ ਅਧਿਕਾਰਾਂ ਦੀ ਉਲੰਘਣਾ ਹੈ, ਆਖਿਰ ਇਹ ਕਿਸ ਦੀ ਸ਼ੈਅ 'ਤੇ ਹੋ ਰਿਹਾ ਹੈ ? ਇਥੇ ਹੀ ਬਸ ਨਹੀਂ ਸਿੱਧੂ ਨੇ ਨਸੀਹਤ ਦਿੰਦਿਆਂ ਆਖਿਆ ਹੈ ਕਿ ਸਾਨੂੰ ਮਮਤਾ ਬੈਨਰਜੀ ਤੋਂ ਸਬਕ ਸਿੱਖਣਾ ਚਾਹੀਦਾ ਹੈ, ਜਿਸ ਨੇ ਪੱਛਮੀ ਬੰਗਾਲ ਦੇ ਅਧਿਕਾਰ ਖੇਤਰ ’ਚ ਘੁਸਪੈਠ ਕਰਨ ਸਮੇਂ ਸੀ. ਬੀ. ਆਈ. ਨੂੰ ਸਲਾਖਾਂ ਪਿੱਛੇ ਕਰ ਦਿੱਤਾ ਸੀ। ਇਥੇ ਹੀ ਬਸ ਨਹੀਂ ਫੇਸਬੁੱਕ ’ਤੇ ਅਪਲੋਡ ਕੀਤੇ ਗਏ ਇਸ ਸਟੇਟਸ ਦੇ ਅਖੀਰ ਵਿਚ ਸਿੱਧੂ ਵਲੋਂ ਲੱਖਾ ਸਿਧਾਣਾ ਨੂੰ ਹੈਸ਼ਟੈਗ ਵੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ, ਕੋਰੋਨਾ ਦੇ ਔਖੇ ਸਮੇਂ ’ਚ ਪੰਜਾਬ ਲਈ ਖ਼ਤਰੇ ਦੀ ਘੰਟੀ

ਕੀ ਹੈ ਮਾਮਲਾ
ਦਰਅਸਲ ਲੱਖਾ ਸਿਧਾਣਾ ਨੇ ਆਪਣੇ ਚਾਚੇ ਦੇ ਪੁੱਤ ਗੁਰਦੀਪ ਸਿੰਘ ’ਤੇ ਦਿੱਲੀ ਪੁਲਸ ਵਲੋਂ ਤਸ਼ੱਦਦ ਕਰਨ ਦੇ ਦੋਸ਼ ਲਗਾਏ ਹਨ। ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਗੁਰਦੀਪ ਸਿੰਘ ਨੂੰ ਪਟਿਆਲੇ ਤੋਂ ਚੁੱਕਿਆ ਸੀ। ਤਿੰਨ ਦਿਨ ਪਹਿਲਾਂ ਉਹ ਪਟਿਆਣਾ ਗਿਆ ਸੀ, ਜਿੱਥੋਂ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਧਰ ਲੱਖਾ ਸਿਧਾਣਾ ਨੇ ਇਸ ਮਾਮਲੇ ’ਤੇ ਸਵਾਲ ਚੁੱਕਦੇ ਹੋਏ ਆਖਿਆ ਕਿ ਦਿੱਲੀ ਦੀ ਪੁਲਸ ਪਟਿਆਲਾ ਵਿਚ ਆ ਕੇ ਕਿਸ ਤਰ੍ਹਾਂ ਪੰਜਾਬ ਪੁਲਸ ਦੀ ਬਿਨਾਂ ਜਾਣਕਾਰੀ ਤੋਂ ਕਿਸੇ ਨੂੰ ਇਸ ਤਰ੍ਹਾਂ ਚੁੱਕ ਸਕਦੀ ਹੈ। ਪਰਿਵਾਰ ਦਾ ਦੋਸ਼ ਹੈ ਕਿ ਲੱਖਾ ਸਿਧਾਣਾ ਨੂੰ ਕਿਸਾਨ ਅੰਦੋਲਨ ’ਚ ਪੈਰ ਪਿਛਾਂਹ ਖਿੱਚਣ ਲਈ ਦਬਾਅ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਕਿਸਾਨਾਂ ਦੇ ਖਾਤੇ ’ਚ ਫਸਲ ਦੀ ਸਿੱਧੀ ਅਦਾਇਗੀ ’ਤੇ ਭੜਕੇ ਨਵਜੋਤ ਸਿੱਧੂ ਨੇ ਆਖ ਦਿੱਤੀ ਵੱਡੀ ਗੱਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News