ਨਵੇਕਲੇ ਢੰਗ ਨਾਲ ਨਵਜੋਤ ਸਿੱਧੂ ਦਾ ਸਰਕਾਰਾਂ ਨੂੰ ਸਿੱਧਾ ''ਚੈਲੇਂਜ''

Saturday, Aug 01, 2020 - 06:09 PM (IST)

ਨਵੇਕਲੇ ਢੰਗ ਨਾਲ ਨਵਜੋਤ ਸਿੱਧੂ ਦਾ ਸਰਕਾਰਾਂ ਨੂੰ ਸਿੱਧਾ ''ਚੈਲੇਂਜ''

ਜਲੰਧਰ : ਕੇਂਦਰ ਅਤੇ ਸੂਬਾ ਸਰਕਾਰ ਖ਼ਿਲਾਫ਼ ਅਕਸਰ ਸਿੱਧੇ-ਅਸਿੱਧੇ ਰੂਪ 'ਚ ਬਿਆਨਬਾਜ਼ੀ ਕਰਨ ਵਾਲੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਨਵੇਕਲੇ ਢੰਗ ਨਾਲ ਸਰਕਾਰਾਂ ਨੂੰ ਚਿਤਾਵਨੀ ਦਿੱਤੀ ਹੈ। ਦਰਅਸਲ ਨਵਜੋਤ ਸਿੱਧੂ ਨੇ ਆਪਣੇ ਫੇਸਬੁੱਕ ਪੇਜ 'ਤੇ ਗਿੱਪੀ ਗਰੇਵਾਲ ਦਾ ਇਕ ਗੀਤ ਸਾਂਝਾ ਕੀਤਾ ਹੈ, ਜਿਸ ਵਿਚ ਉਨ੍ਹਾਂ ਕਿਹਾ ਹੈ ਕਿ 'ਵਖ਼ਤ ਪਾ ਦਿਆਂਗੇ ਜ਼ਾਲਮ ਸਰਕਾਰਾਂ ਨੂੰ'। ਭਾਵੇਂ ਇਹ ਗੀਤ ਕਿਸੇ ਹੋਰ ਦਾ ਹੈ ਪਰ ਇਸ ਦੀ ਵੀਡੀਓ ਵਿਚ ਸਿੱਧੂ ਵਲੋਂ ਆਪਣੇ ਹੀ ਢੰਗ ਨਾਲ ਸਰਕਾਰਾਂ ਨੂੰ ਲਲਕਾਰਿਆ ਗਿਆ ਹੈ। 

ਇਹ ਵੀ ਪੜ੍ਹੋ : ਮਾਝੇ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ, ਸ਼ਮਸ਼ਾਨਘਾਟ 'ਚ ਸਸਕਾਰਾਂ ਲਈ ਘੱਟ ਪਈ ਜਗ੍ਹਾ (ਦੇਖੋ ਤਸਵੀਰਾਂ)

ਇਥੇ ਇਹ ਗੱਲ ਖ਼ਾਸ ਤੌਰ 'ਤੇ ਦੱਸਣਯੋਗ ਹੈ ਕਿ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਨੇ ਮੰਤਰੀ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਉਦੋਂ ਤੋਂ ਉਹ ਸਿੱਧੇ-ਅਸਿੱਧੇ ਢੰਗ ਨਾਲ ਪੰਜਾਬ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨੇ ਵਿੰਨ੍ਹਦੇ ਨਜ਼ਰ ਆਏ ਹਨ। 

ਇਹ ਵੀ ਪੜ੍ਹੋ : ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ

ਵੀਡੀਓ ਵਿਚ ਸਿੱਧੂ ਨੇ ਕਿਹਾ ਹੈ ਕਿ ਜਦੋਂ ਵੀ ਕੋਈ ਯੋਧਾ ਸੱਚ ਦੀ ਲੜਾਈ ਵਿਚ ਕਦਮ ਰੱਖਦਾ ਹੈ ਤਾਂ ਉਹ ਰਿਸ਼ਤੇ ਨਾਤੇ ਬਹੁਤ ਪਿੱਛੇ ਛੱਡ ਦਿੰਦਾ ਹੈ। ਪੰਜਾਬ ਸਰਕਾਰ 'ਤੇ ਤੰਜ ਕਰਦੀ ਇਸ ਵੀਡੀਓ ਵਿਚ ਸਿੱਧੂ ਨੇ ਇਕ ਕਲਿੱਪ ਸਾਂਝਾ ਕੀਤਾ ਹੈ, ਜਿਸ ਵਿਚ ਉਨ੍ਹਾਂ ਆਖਿਆ ਹੈ ਕਿ ਪੰਜਾਬ ਗੱਲਾਂ ਕਰਨ ਨਾਲ ਨਹੀਂ ਸਗੋਂ ਪਾਲਿਸੀ ਬਣਾਉਣ, ਨਿਰਸਵਾਰਥ ਭਾਵਨਾ ਅਤੇ ਬੇਖੌਫ਼ ਹੋ ਕੇ ਕੰਮ ਕਰਨ ਨਾਲ ਅੱਗੇ ਜਾਵੇਗਾ।

ਇਹ ਵੀ ਪੜ੍ਹੋ : ਅੰਮ੍ਰਿਤਸਰ ਜ਼ਿਲ੍ਹੇ 'ਚ ਕੋਰੋਨਾ ਦਾ ਭਿਆਨਕ ਰੂਪ, 2 ਮਰੀਜ਼ਾਂ ਦੀ ਮੌਤ, 40 ਨਵੇਂ ਮਾਮਲੇ ਆਏ ਸਾਹਮਣੇ


author

Gurminder Singh

Content Editor

Related News