ਨਵਜੋਤ ਕੌਰ ਸਿੱਧੂ ਦਾ ਪਰਨੀਤ ਕੌਰ ’ਤੇ ਪਲਟਵਾਰ, ਕਿਹਾ-ਆਓ ਮੈਡੀਕਲ ਰਿਪੋਰਟ ਵੇਖ ਲਓ

06/03/2021 1:28:41 AM

ਚੰਡੀਗੜ੍ਹ, (ਅਸ਼ਵਨੀ)- ਦਿੱਲੀ ਵਿਚ ਸੰਸਦ ਪਰਨੀਤ ਕੌਰ ਵਲੋਂ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ’ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਸਿੱਧੂ ਦੀ ਪਤਨੀ ਨਵਜੋਤ ਕੌਰ ਮੈਦਾਨ ਵਿਚ ਉੱਤਰ ਆਏ ਹਨ। ਉਨ੍ਹਾਂ ਨੇ ਪਰਨੀਤ ਕੌਰ ’ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਕੋਵਿਡ ਦੌਰਾਨ ਪਰਨੀਤ ਕੌਰ ਵੀ ਇੱਕ ਸਾਲ ਤੱਕ ਪਟਿਆਲਾ ਵਿਚ ਨਹੀਂ, ਸਗੋਂ ਆਪਣੇ ਫਾਰਮ ਵਿਚ ਸਨ। ਹੈਰਾਨ ਕਰਨ ਵਾਲੀ ਗੱਲ ਇਹ ਵੀ ਰਹੀ ਕਿ ਪਲਟਵਾਰ ਦੌਰਾਨ ਨਵਜੋਤ ਕੌਰ ਨੇ ਸਿੱਧੂ ਦੀ ਸਿਹਤ ਨੂੰ ਲੈ ਕੇ ਵੀ ਕਈ ਵੱਡੇ ਸਵਾਲ ਖੜ੍ਹੇ ਕਰ ਦਿੱਤੇ। ਉਨ੍ਹਾਂ ਨੇ ਪਰਨੀਤ ਕੌਰ ਨੂੰ ਕਿਹਾ ਕਿ ਆਪਣੇ ਜੱਦੀ ਘਰ ਵਿਚ ਇੱਕ ਜਾਨਲੇਵਾ ਬੀਮਾਰੀ ਤੋਂ ਉੱਭਰਣ ਵਿਚ ਨਵਜੋਤ ਸਿੰਘ ਸਿੱਧੂ ਨੂੰ ਕੁਝ ਮਹੀਨੇ ਲੱਗੇ, ਤੁਹਾਨੂੰ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਦੀ ਮੈਡੀਕਲ ਰਿਪੋਰਟ ਦੇਖਣ ਲਈ ਤੁਹਾਡਾ ਸਵਾਗਤ ਹੈ। ਇਸ ਕੜੀ ਵਿਚ ਉਨ੍ਹਾਂ ਨੇ ਇਹ ਵੀ ਕਿਹਾ ਕਿ ਅੰਮ੍ਰਿਤਸਰ ਈਸਟ ਦੀ ਚਿੰਤਾ ਨਾ ਕਰੋ, ਇਸ ਨੂੰ ਬਹੁਤ ਹੀ ਕੁਸ਼ਲਤਾ ਨਾਲ ਦੇਖਿਆ ਜਾ ਰਿਹਾ ਹੈ। ਸਿੱਧੂ ਆਪਣੇ ਲੋਕਾਂ ਨੂੰ ਵਿਚਕਾਰ ਨਹੀਂ ਛੱਡਣਗੇ। ਉਨ੍ਹਾਂ ਨੇ ਆਪਣੀ ਬਚਤ ਦਾ ਉਪਯੋਗ ਲੋਕਾਂ ਨੂੰ ਰਾਸ਼ਣ ਉਪਲਭਧ ਕਰਵਾਉਣ ਵਿਚ ਕੀਤਾ ਹੈ।              


Bharat Thapa

Content Editor

Related News