ਮੈਡਮ ਸਿੱਧੂ ਦੇ ਆਉਣ ਤੋਂ ਪਹਿਲਾਂ ਕਾਂਗਰਸ ਦਫਤਰ ਨੂੰ ਲੱਗਿਆ ਤਾਲਾ

Friday, Mar 08, 2019 - 06:39 PM (IST)

ਮੈਡਮ ਸਿੱਧੂ ਦੇ ਆਉਣ ਤੋਂ ਪਹਿਲਾਂ ਕਾਂਗਰਸ ਦਫਤਰ ਨੂੰ ਲੱਗਿਆ ਤਾਲਾ

ਚੰਡੀਗੜ੍ਹ (ਮਨਮੋਹਨ) : ਚੰਡੀਗੜ੍ਹ ਦੇ ਕਾਂਗਰਸ ਦਫਤਰ ਵਿਖੇ ਸ਼ੁੱਕਰਵਾਰ ਨੂੰ ਮਹਿਲਾ ਦਿਵਸ 'ਤੇ ਨਵਜੋਤ ਕੌਰ ਸਿੱਧੂ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਸੀ ਪਰ ਇਸ ਪ੍ਰੋਗਰਾਮ ਦੇ ਆਯੋਜਨ ਤੋਂ ਪਹਿਲਾਂ ਹੀ ਦਫਤਰ ਦਾ ਮੇਨ ਗੇਟ ਬੰਦ ਕਰ ਦਿੱਤਾ ਗਿਆ। ਇਸ ਸਭ ਦੇਖ ਕੇ ਮਹਿਲਾ ਪਾਰਟੀ ਵਰਕਰਾਂ ਭੜ ਗਈਆਂ ਅਤੇ ਉਨ੍ਹਾਂ ਦਫਤਰ ਦੇ ਬਾਹਰ ਬੈਠ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਸਾਬਕਾ ਮੇਅਰ ਪੂਨਮ ਸ਼ਰਮਾ ਨੇ ਕਿਹਾ ਕਿ ਇਹ ਪਵਨ ਕੁਮਾਰ ਬਾਂਸਲ ਵੱਲੋਂ ਮਹਿਲਾਵਾਂ ਨਾਲ ਕੀਤਾ ਗਿਆ ਅਪਮਾਨ ਹੈ। 
ਇਥੇ ਇਹ ਵੀ ਦੱਸਣਯੋਗ ਹੈ ਕਿ ਚੰਡੀਗੜ੍ਹ ਦੀ ਟਿਕਟ ਲੈਣ ਦੀ ਹੋੜ ਵਿਚ ਪਿਛਲੇ ਸਮੇਂ ਤੋਂ ਪਵਨ ਬਾਂਸਲ ਅਤੇ ਨਵਜੋਤ ਕੌਰ ਸਿੱਧੂ ਵੱਲੋਂ ਆਪਸ 'ਚ ਜਵਾਬੀ ਹਮਲੇ ਹੋ ਰਹੇ ਸਨ ਅਤੇ ਹੁਣ ਇਸ ਤਰ੍ਹਾਂ ਦਫਤਰ ਨੂੰ ਤਾਲਾ ਲਗਾ ਕੇ ਨਵਜੋਤ ਕੌਰ ਸਿੱਧੂ ਦੇ ਪ੍ਰੋਗਰਾਮ ਨੂੰ ਰੋਕਣਾ ਕਾਂਗਰਸ ਦੀ ਅੰਦਰੂਨੀ ਫੁੱਟ ਨੂੰ ਇਕ ਵਾਰ ਫਿਰ ਜਗ-ਜ਼ਾਹਿਰ ਕਰ ਰਿਹਾ ਹੈ।


author

Gurminder Singh

Content Editor

Related News