ਨੌਦੀਪ ਦੇ ਘਰ ਪੁੱਜੇ ਬਹੁਜਨ ਫਰੰਟ ਪੰਜਾਬ ਦੇ ਆਗੂ, ਭੇਟ ਕੀਤੀ ਇੰਗਲੈਂਡ ਤੋਂ ਭੇਜੀ 1 ਲੱਖ ਦੀ ਸਹਾਇਤਾ

Thursday, Feb 18, 2021 - 03:26 PM (IST)

ਨੌਦੀਪ ਦੇ ਘਰ ਪੁੱਜੇ ਬਹੁਜਨ ਫਰੰਟ ਪੰਜਾਬ ਦੇ ਆਗੂ, ਭੇਟ ਕੀਤੀ ਇੰਗਲੈਂਡ ਤੋਂ ਭੇਜੀ 1 ਲੱਖ ਦੀ ਸਹਾਇਤਾ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਬਹੁਜਨ ਸਮਾਜ ਫਰੰਟ ਪੰਜਾਬ ਦੇ ਆਗੂਆਂ ਦਾ ਇਕ ਵਫਦ ਸੁਖਵਿੰਦਰ ਸਿੰਘ ਕੋਟਲੀ ਦੀ ਅਗਵਾਈ ਹੇਠ ਪਿੰਡ ਗੰਧੜ ਪੁੱਜਿਆ। ਉਨ੍ਹਾਂ ਨੇ ਕਰਨਾਲ ਜੇਲ੍ਹ ’ਚ ਬੰਦ ਸਮਾਜਕ ਕਾਰਕੁਨ ਨੌਦੀਪ ਕੌਰ ਦੇ ਮਾਤਾ ਸਵਰਨਜੀਤ ਕੌਰ ਨਾਲ ਮੁਲਾਕਾਤ ਕਰਕੇ ਜਾਣਕਾਰੀ ਲੈਣ ਉਪਰੰਤ ਇੰਗਲੈਂਡ ਵਸਦੇ ਅੰਬੇਡਕਰੀ ਅਤੇ ਬੁੱਧਿਸ਼ਟ ਸਾਥੀਆਂ ਵੱਲੋਂ ਭੇਜੀ 1 ਲੱਖ ਰੁਪਏ ਦੀ ਆਰਥਿਕ ਸਹਾਇਤਾ ਭੇਂਟ ਕੀਤੀ। 

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਦਿਲ ਕੰਬਾਊ ਵਾਰਦਾਤ : 12ਵੀਂ ਦੇ ਵਿਦਿਆਰਥੀ ਦਾ ਸਕੂਲ ਦੇ ਬਾਹਰ ਤੇਜ਼ਧਾਰ ਹਥਿਆਰਾਂ ਨਾਲ ਕਤਲ  

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਵਿੰਦਰ ਕੋਟਲੀ ਨੇ ਕਿਹਾ ਕਿ ਬਹੁਜਨ ਸਮਾਜ ਫਰੰਟ ਦੀ ਅਪੀਲ 'ਤੇ ਇੰਗਲੈਂਡ ਦੇ ਸ਼ਹਿਰ ਵੁਲਵਰਹੈਪਟਨ ਤੋਂ ਭੰਤੇ ਅਭੀਪਸਾਨੋ ਦੀ ਪ੍ਰੇਰਨਾ ਸਦਕਾ ਮਿਸ਼ਨਰੀ ਗੀਤਕਾਰ ਖੁਸਵਿੰਦਰ ਬਿੱਲਾ, ਮਨੋਹਰ ਵਿਰਦੀ ,ਦੀਸ਼ ਜੱਸਲ ,ਜਗਨੰਦਨ ਘੇੜਾ ਅਤੇ ਜਸਵਿੰਦਰ ਤਲਵਣ ਆਦਿ ਸਾਥੀਆਂ ਨੇ ਨੌਦੀਪ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਹੈ। ਫਰੰਟ ਦੇ ਸੂਬਾਈ ਆਗੂ ਕੁਲਵੰਤ ਸਿੰਘ ਟਿੱਬਾ ਮਹਿਲ ਕਲਾਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਗਾਤਾਰ ਘੱਟ ਗਿਣਤੀਆਂ ਦਲਿਤਾਂ ਪਛੜੇ ਵਰਗਾਂ ਅਤੇ ਕਿਸਾਨਾਂ ’ਤੇ ਅੱਤਿਆਚਾਰ ਕੀਤੇ ਜਾ ਰਹੇ ਹਨ। 

ਪੜ੍ਹੋ ਇਹ ਵੀ ਖ਼ਬਰ - ਫਾਇਨਾਂਸ ਕੰਪਨੀ ਦੇ ਕਰਮਚਾਰੀਆਂ ਤੋਂ ਪਰੇਸ਼ਾਨ ਨੌਜਵਾਨ ਵਲੋਂ ਖੁਦਕੁਸ਼ੀ, ਸੁਸਾਈਡ ਨੋਟ ’ਚ ਕਹੀ ਇਹ ਗੱਲ

ਉਨ੍ਹਾਂ ਕਿਹਾ ਕਿ ਸਮਾਜਕ ਹੱਕਾਂ ਲਈ ਸੰਘਰਸ਼ਸੀਲ ਦਲਿਤ ਵਰਗ ਦੀ ਧੀ ਨੌਦੀਪ ਕੌਰ ਨੂੰ ਜੇਲ੍ਹ ਵਿੱਚ ਬੰਦ ਕਰਕੇ ਅਣਮਨੁੱਖੀ ਤਸ਼ੱਦਦ ਕਰਨਾ ਭਾਰਤੀ ਲੋਕਤੰਤਰ ਲਈ ਸ਼ਰਮਨਾਕ ਘਟਨਾ ਹੈ। ਸੂਬਾਈ ਆਗੂ ਜਗਦੀਸ਼ ਰਾਣਾ ਨੇ ਨੌਦੀਪ ਦੀ ਜੇਲ੍ਹ ਤੋਂ ਰਿਹਾਈ ਦੀ ਮੰਗ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਲੋਕਤੰਤਰੀ ਕਦਰਾਂ ਦਾ ਘਾਣ ਕਰਨ ਤੋਂ ਬਾਜ਼ ਆਉਣਾ ਚਾਹੀਦਾ ਹੈ। ਕੁਲਵੰਤ ਸਿੰਘ ਟਿੱਬਾ ਮਹਿਲ ਕਲਾਂ, ਜਗਦੀਸ਼ ਰਾਣਾ,ਕਸ਼ਮੀਰ ਸਿੰਘ ਘੁੱਗਸੋਰ, ਰਮੇਸ਼ ਚੌਹਕਾਂ, ਜਗਦੀਸ਼ ਦੀਸ਼ਾ,ਹਰਵਿੰਦਰ ਸਿੰਘ ਸਰਾਂ, ਯਾਦਵਿੰਦਰ ਸਿੰਘ ਮਾਹੀ, ਜਸਬੀਰ ਸਿੰਘ ਸ਼ੇਰਗਿੱਲ ,ਅਧਿਆਪਕ ਆਗੂ ਵਿਜੈ ਕੁਮਾਰ ਜਸਵਿੰਦਰ ਸਿੰਘ ਝੱਬੇਵਾਲੀ ਆਦਿ ਆਗੂ ਹਾਜ਼ਰ ਸਨ।

ਪੜ੍ਹੋ ਇਹ ਵੀ ਖ਼ਬਰ - ਨਗਰ ਨਿਗਮਾਂ ਤੇ ਨਗਰ ਕੌਂਸਲ ਚੋਣ 2021 : ਅੰਮ੍ਰਿਤਸਰ ’ਚ ਇਨ੍ਹਾਂ ਉਮੀਦਵਾਰਾਂ ਨੇ ਹਾਸਲ ਕੀਤੀ ਜਿੱਤ

ਪੜ੍ਹੋ ਇਹ ਵੀ ਖ਼ਬਰ - ਸਥਾਨਕ ਚੋਣਾਂ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਅਕਾਲੀ ਦਲ ਦਾ ਕਾਂਗਰਸ ’ਤੇ ਹਮਲਾ


author

rajwinder kaur

Content Editor

Related News