ਕੁਰਾਨ ਸ਼ਰੀਫ ਬੇਅਦਬੀ ਮਾਮਲੇ ''ਚ ''ਆਪ'' ਵਿਧਾਇਕ ਨਰੇਸ਼ ਯਾਦਵ ਗ੍ਰਿਫਤਾਰ

07/25/2016 9:44:00 AM

ਚੰਡੀਗੜ੍ਹ— ਮਾਲੇਰਕੋਟਲਾ ''ਚ ਹੋਈ ਕੁਰਾਨ ਸ਼ਰੀਫ ਦੀ ਬੇਅਦਬੀ ਮਾਮਲੇ ''ਚ ''ਆਪ'' ਵਿਧਾਇਕ ਨਰੇਸ਼ ਯਾਦਵ ਨੂੰ ਪੰਜਾਬ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਸੰਗਰੂਰ ਦੀ ਜ਼ਿਲਾ ਅਦਾਲਤ ਨੇ ਨਰੇਸ਼ ਯਾਦਵ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਸਨ। ਇਸ ਦੇ ਚਲਦਿਆਂ ਪੰਜਾਬ ਪੁਲਸ ਨੇ ਦਿੱਲੀ ਸਥਿਤ ਨਰੇਸ਼ ਯਾਦਵ ਦੇ ਘਰ ''ਤੇ ਛਾਪੇਮਾਰੀ ਵੀ ਕੀਤੀ। ਛਾਪੇਮਾਰੀ ਦੌਰਾਨ ਯਾਦਵ ਆਪਣੇ ਘਰ ''ਚ ਮੌਜੂਦ ਨਹੀਂ ਸਨ।
ਨਰੇਸ਼ ਯਾਦਵ ਆਪਣੇ ਦਫਤਰ ''ਚ ਸਨ, ਜਿਥੋਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦੀ ਪੁਸ਼ਟੀ ਪਟਿਆਲਾ ਦੇ ਆਈ. ਜੀ. ਪਰਮਰਾਜ ਸਿੰਘ ਨੇ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਨਰੇਸ਼ ਯਾਦਵ ਮਾਲੇਰਕੋਟਲਾ ''ਚ ਪਵਿੱਤਰ ਕੁਰਾਨ ਸ਼ਰੀਫ ਬੇਅਦਬੀ ਮਾਮਲੇ ''ਚ ਦੋਸ਼ੀ ਹਨ। ਇਸ ਮਾਮਲੇ ''ਚ ਗ੍ਰਿਫਤਾਰ ਕੀਤੇ ਗਏ ਦੋਸ਼ੀ ਨੇ ਇਸ ਸਾਜ਼ਿਸ਼ ''ਚ ਨਰੇਸ਼ ਯਾਦਵ ਦਾ ਵੀ ਨਾਂ ਲਿਆ ਹੈ। 24 ਘੰਟਿਆਂ ਦੌਰਾਨ ''ਆਪ'' ਦੇ 2 ਵਿਧਾਇਕ ਗ੍ਰਿਫਤਾਰ ਹੋਏ ਹਨ। ਇਸ ਤੋਂ ਪਹਿਲਾਂ ''ਆਪ'' ਵਿਧਾਇਕ ਅਮਾਨਤੁੱਲਾ ਨੂੰ ਮਹਿਲਾ ਨਾਲ ਬਦਸਲੂਕੀ ਕਰਨ ਦੇ ਦੋਸ਼ ''ਚ ਗ੍ਰਿਫਤਾਰ ਕੀਤਾ ਗਿਆ ਹੈ।

Related News