''ਆਪ'' ਵਿਧਾਇਕ ਨਰੇਸ਼ ਯਾਦਵ ਬੇਅਦਬੀ ਮਾਮਲੇ ਸਬੰਧੀ ਅਦਾਲਤ ''ਚ ਪੇਸ਼

Tuesday, Dec 04, 2018 - 04:39 PM (IST)

''ਆਪ'' ਵਿਧਾਇਕ ਨਰੇਸ਼ ਯਾਦਵ ਬੇਅਦਬੀ ਮਾਮਲੇ ਸਬੰਧੀ ਅਦਾਲਤ ''ਚ ਪੇਸ਼

ਧੂਰੀ (ਦਵਿੰਦਰ ਖਿਪਲ) : ਆਮ ਆਦਮੀ ਪਾਰਟੀ ਦਿੱਲੀ ਦੇ ਵਿਧਾਇਕ ਨਰੇਸ਼ ਯਾਦਵ ਮੰਗਲਵਾਰ ਨੂੰ ਮਲੇਰਕੋਟਲਾ ਦੇ ਇਕ ਧਾਰਮਿਕ ਗ੍ਰੰਥ ਬੇਅਦਬੀ ਮਾਮਲੇ 'ਚ ਧੂਰੀ ਅਦਾਲਤ 'ਚ ਪੇਸ਼ ਹੋਏ। ਇਸ ਮੌਕੇ ਅਦਾਲਤ ਨੇ ਅਗਲੀ ਪੇਸ਼ੀ 19 ਦਸੰਬਰ 'ਤੇ ਪਾ ਦਿੱਤੀ।  ਮੀਡੀਆ ਨਾਲ਼ ਗੱਲ ਕਰਦੇ ਹੋਏ ਵਿਧਾਇਕ ਨਰੇਸ਼ ਯਾਦਵ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਦੇ ਵੀ ਧਰਮ, ਜਾਤੀ ਦੇ ਨਾਮ ਤੇ ਰਾਜਨੀਤੀ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਦਾ ਹਮੇਸ਼ਾ ਵਿਕਾਸ ਹੀ ਇਕ ਮਕਸਦ ਹੈ । ਉਨ੍ਹਾਂ ਕਿਹਾ ਕਿ ਪਾਰਟੀ 'ਚ ਮਚਿਆ ਅੰਦਰੂਨੀ ਕਲੇਸ਼ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਅਤੇ ਆਮ ਆਦਮੀ ਪਾਰਟੀ ਸਿਰਫ਼ 5 ਸਾਲ ਪੁਰਾਣੀ ਹੋਣ ਕਾਰਨ ਅਜਿਹੀਆ ਮੁਸ਼ਕਲਾ ਆ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਇਕ ਵਾਰ ਫਿਰ ਤੋਂ ਲੋਕ ਸਭਾ ਵੋਟਾ ਤੋਂ ਪਹਿਲਾਂ ਰਾਮ ਮੰਦਿਰ ਦਾ ਮੁੱਦਾ ਚੱਕ ਕੇ ਧਰਮ ਦੇ ਨਾਮ ਤੇ ਵੋਟਾਂ ਹਾਸਲ ਕਰਨਾ ਚਾਹੁੰਦੀ ਹੈ, ਇਸ ਲਈ ਲੋਕਾਂ ਨੂੰ ਭਾਜਪਾ ਦੇ ਇਸ ਮਾਇਆ ਜਾਲ ਤੋਂ ਬਚਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪਾਰਟੀ ਸੁਪਰੀਮੋ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਜਾਨ ਨੂੰ ਬਹੁਤ ਵੱਡਾ ਖਤਰਾ ਹੈ। ਇਸ ਲਈ ਉਨ੍ਹਾਂ ਨੇ ਕੇਂਦਰ ਸਰਕਾਰ 'ਤੇ ਦਿੱਲੀ ਪੁਲਸ ਵਲੋਂ ਪਾਰਟੀ ਸੁਪਰੀਮੋ ਕੇਜਰੀਵਾਲ ਦੀ ਪੂਰਨ ਸੁਰੱਖਿਆ ਰੱਖਣ ਦੀ ਅਪੀਲ ਕੀਤੀ ।


author

Babita

Content Editor

Related News