ਅਰਦਾਸ ਅਤੇ ਸ੍ਰੀ ਹੁਕਮਨਾਮਾ ਸਾਹਿਬ ਦੀ ਬੇਅਦਬੀ ਸਬੰਧੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਦਿੱਤਾ ਮੰਗ-ਪੱਤਰ
Tuesday, Sep 29, 2020 - 10:54 AM (IST)
ਨਾਨਕਸਰ ਕਲੇਰਾਂ (ਗੋਪੀ ਰਾਊਕੇ): ਪਿਛਲੇ ਦਿਨੀਂ ਨਾਨਕਸਰ ਸੰਪਰਦਾਇ ਦੇ ਮੁਖੀ ਬਾਬਾ ਘਾਲਾ ਸਿੰਘ ਦੇ ਪ੍ਰਚਾਰਕ ਮਨਜੀਤ ਸਿੰਘ ਵਲੋਂ ਸ਼ਾਮ ਦੇ ਕੀਰਤਨ ਦੌਰਾਨ ਪੰਥ 'ਚੋਂ ਛੇਕੇ ਗਏ ਇਨਸਾਨ ਦੀ ਬਰਾਬਰੀ ਧੰਨ-ਧੰਨ ਗੁਰੂ ਅਮਰਦਾਸ ਜੀ ਨਾਲ ਅਤੇ ਹੁਕਮ ਨਾਮਾ ਸਾਹਿਬ ਦੀ ਬੇਅਦਬੀ ਕਰਨ ਕਰ ਕੇ ਸਿੱਖ ਆਗੂਆਂ ਵਿਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਇਸ ਦੇ ਰੋਸ ਵਜੋਂ ਮੀਰੀ ਪੀਰੀ ਢਾਡੀ ਸਭਾ ਦੇ ਆਗੂ ਭਾਈ ਇੰਦਰਜੀਤ ਸਿੰਘ ਗੁਲਸ਼ਨ, ਅਕਾਲ ਸਹਾਏ ਸਿੱਖ ਇੰਟਰਨੈਸ਼ਨਲ ਜਥੇਬੰਦੀ ਦੇ ਪ੍ਰਧਾਨ ਦਰਸ਼ਨ ਸਿੰਘ ਘੋਲੀਆ, ਭਾਈ ਅਵਨੀਤ ਸਿੰਘ ਖਾਲਸਾ, ਸਰੂਪ ਸਿੰਘ ਚੂਹੜਚੱਕ, ਲਖਵੀਰ ਸਿੰਘ ਰੰਡਿਆਲਾ ਅਤੇ ਗੁਰਚਰਨ ਸਿੰਘ ਸੰਧੂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਕ ਲਿਖਤੀ ਸ਼ਿਕਾਇਤ ਪੱਤਰ ਦਿੰਦੇ ਹੋਏ ਦੱਸਿਆ ਕਿ 8 ਸਤੰਬਰ 2020 ਨੂੰ ਕੀਰਤਨ ਵਿਚ ਮਨਮਤ ਕਰਦਿਆਂ ਸੰਤ ਨਰੇਣ ਸਿੰਘ ਨਾਨਕਸਰ ਦੀ ਸੋਭਾ ਵਧਾਉਣ ਲਈ ਉਨ੍ਹਾਂ ਦੀ ਬਰਾਬਰੀ ਗੁਰੂ ਸਾਹਿਬ ਨਾਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅਖੰਡ ਸਾਹਿਬ ਦੀ ਝੂਠੀ ਗਿਣਤੀ ਅਤੇ ਅਰਦਾਸ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਜੋ ਅਰਦਾਸ ਕੀਤੀ ਗਈ ਹੈ, ਉਸਦੀ ਗਿਣਤੀ ਦੇ ਸਬੂਤ ਵੀ ਸੰਤ ਗੁਰਜੀਤ ਸਿੰਘ ਕੋਲ ਨਹੀਂ ਹਨ।
ਇਹ ਵੀ ਪੜ੍ਹੋ : ਖੇਤੀ ਬਿੱਲਾਂ 'ਤੇ ਕੈਪਟਨ ਦਾ ਜਵਾਬ, ਨਹੀਂ ਰੁਲ੍ਹਣ ਦੇਵਾਂਗੇ ਕਿਸਾਨ
ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਇਨ੍ਹਾਂ ਮਨਮਤੀਆਂ ਵਿਰੁੱਧ ਆਪ ਕਾਰਵਾਈ ਕਰੋ ਨਹੀਂ ਤਾਂ ਸਮੁੱਚਾ ਪੰਥ ਵੀ ਇਨ੍ਹਾਂ ਵਿਰੁੱਧ ਮਜ਼ਬੂਰੀਵੱਸ ਖੜਾ ਹੋਵੇਗਾ। ਸਿੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਆਗੂਆਂ ਨੂੰ ਭਾਈ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਉਹ ਇਸ ਨੂੰ ਵਾਚਣਗੇ। ਦੂਜੇ ਪਾਸੇ ਜਦੋਂ ਇਸ ਸਬੰਧੀ ਬਾਬਾ ਘਾਲਾ ਸਿੰਘ ਦੇ ਸੇਵਾਦਾਰਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੁਝ ਨਹੀਂ ਪਤਾ ਉਹ ਜਾਣਕਾਰੀ ਇਕੱਤਰ ਕਰ ਕੇ ਹੀ ਕੁਝ ਕਹਿ ਸਕਦੇ ਹਨ।
ਇਹ ਵੀ ਪੜ੍ਹੋ : ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼, ਨਾਬਾਲਗ ਕੁੜੀਆਂ ਸਮੇਤ 11 ਨੂੰ ਪੁਲਸ ਨੇ ਰੰਗੇ ਹੱਥੀਂ ਕੀਤਾ ਕਾਬੂ