ਪੰਜਾਬ ਵਾਸੀ ਦੇਣ ਧਿਆਨ! ਇਹ ਮੇਨ ਰੋਡ ਇਕ ਮਹੀਨੇ ਲਈ ਕਰ ਦਿੱਤੀ ਗਈ ਬੰਦ, ਡਾਇਵਰਟ ਰਹੇਗਾ ਰਸਤਾ

Monday, May 11, 2026 - 02:09 PM (IST)

ਪੰਜਾਬ ਵਾਸੀ ਦੇਣ ਧਿਆਨ! ਇਹ ਮੇਨ ਰੋਡ ਇਕ ਮਹੀਨੇ ਲਈ ਕਰ ਦਿੱਤੀ ਗਈ ਬੰਦ, ਡਾਇਵਰਟ ਰਹੇਗਾ ਰਸਤਾ

ਨਕੋਦਰ (ਪਾਲੀ)- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਲਲ ਨਕੋਦਰ ਤੋਂ ਮਹਿਤਪੁਰ ਨੂੰ ਜਾਣ ਵਾਲੀ ਸੜਕ 30 ਦਿਨਾਂ ਲਈ ਬੰਦ ਰਹੇਗੀ। ਪੰਜਾਬ ਲੋਕ ਨਿਰਮਾਣ ਵਿਭਾਗ ਦੀ ਬ੍ਰਾਂਚ ਜਲੰਧਰ ਛਾਉਣੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਕੋਦਰ ਤੋਂ ਮਹਿਤਪੁਰ ਰੋਡ, ਜੋ ਬਹੁਤ ਹੀ ਖ਼ਸਤਾ ਹਾਲਤ ’ਚ ਸੜਕ ਦੀ ਅਪ-ਗ੍ਰੇਡੇਸ਼ਨ (ਰਿਪੇਅਰ) ਦਾ ਕੰਮ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਤਕਰੀਬਨ 650 ਮੀਟਰ ਕੰਕਰੀਟ ਨਾਲ ਬਣਾਈ ਜਾ ਰਹੀ ਹੈ। 

ਇਹ ਵੀ ਪੜ੍ਹੋ: ਜਲੰਧਰ 'ਚ ਸ਼ਰਮਸਾਰ ਕਰਦੀ ਘਟਨਾ! ਚੱਲਦੀ ਕਾਰ 'ਚ ਔਰਤ ਨਾਲ ਗੈਂਗਰੇਪ

ਇਸ ਸੜਕ ਨੂੰ ਬਣਾਉਣ ਲਈ ਤਕਰੀਬਨ 30 ਦਿਨ ਦਾ ਸਮਾਂ ਲੱਗੇਗਾ ਅਤੇ ਲੋਕਾਂ ਦੀ ਆਵਾਜਾਈ ਲਈ ਇਹ ਸੜਕ ਅਗਲੇ 30 ਦਿਨ ਲਈ ਬੰਦ ਰਹੇਗੀ। ਪ੍ਰਸ਼ਾਸਨ ਵੱਲੋਂ ਵਾਹਨਾਂ ਦੀ ਆਵਾਜਾਈ ਲਈ ਨਵਾਂ ਰੂਟ ਤਿਆਰ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਜੋ ਲੋਕ ਨਕੋਦਰ ਤੋਂ ਮਹਿਤਪੁਰ, ਜਗਰਾਓਂ ਜਾਣਾ ਚਾਹੁੰਦੇ ਹਨ, ਉਹ ਆਪਣੇ ਵਾਹਨ ਨਕੋਦਰ ਤੋਂ ਬੀਰ ਪਿੰਡ, ਮੁਹੇਮਾ ਪਿੰਡ ਤੋਂ ਲੰਘ ਕੇ ਮਹਿਤਪੁਰ ਵੱਲ ਜਾ ਸਕਣਗੇ। ਇਸੇ ਤਰ੍ਹਾਂ ਜਲੰਧਰ, ਨਕੋਦਰ ਅਤੇ ਮੋਗਾ ਜਾਣ ਵਾਲੀ ਆਵਾਜਾਈ ਪਡੋਰੀ ਖ਼ਾਸ ਤੋਂ ਹੋ ਕੇ ਨੈਸ਼ਨਲ ਹਾਈਵੇਅ (ਮੋਗਾ-ਜਲੰਧਰ ਰੋਡ) ਰਾਹੀਂ ਗੁਜ਼ਰੇਗੀ। ਕਾਰਜਕਾਰੀ ਇੰਜੀਨੀਅਰ, ਪ੍ਰਾਂਤਕ ਮੰਡਲ (ਲੋਕ ਨਿਰਮਾਣ ਵਿਭਾਗ) ਜਲੰਧਰ ਕੈਂਟ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਭਾਗ ਦਾ ਸਹਿਯੋਗ ਕਰਨ ਅਤੇ ਜਾਰੀ ਕੀਤੇ ਗਏ ਬਦਲਵੇਂ ਰੂਟਾਂ ਦੀ ਵਰਤੋਂ ਕਰਕੇ ਯਾਤਰਾ ਕਰਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਿਆ ਜਾ ਸਕੇ।

ਇਹ ਵੀ ਪੜ੍ਹੋ: ਜਲੰਧਰ-ਫਗਵਾੜਾ NH 'ਤੇ ਵੱਡਾ ਹਾਦਸਾ! ਚੱਲਦੀ ਐਕਟਿਵਾ ਨੂੰ ਲੱਗੀ ਭਿਆਨਕ ਅੱਗ, ਮੰਜ਼ਰ ਵੇਖ ਸਹਿਮੇ ਲੋਕ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News