ਨਾਭਾ ਜੇਲ ਬਿੱਟੂ ਕਤਲ ਕਾਂਡ ਦੇ ਮੋਹਾਲੀ ਨਾਲ ਵੀ ਜੁੜੇ ਹਨ ਤਾਰ

Monday, Jun 24, 2019 - 12:01 AM (IST)

ਨਾਭਾ ਜੇਲ ਬਿੱਟੂ ਕਤਲ ਕਾਂਡ ਦੇ ਮੋਹਾਲੀ ਨਾਲ ਵੀ ਜੁੜੇ ਹਨ ਤਾਰ

ਮੋਹਾਲੀ(ਕੁਲਦੀਪ)— ਬੀਤੇ ਦਿਨੀਂ ਨਾਭਾ ਜੇਲ 'ਚ ਡੇਰਾ ਸੱਚਾ ਸੌਦਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਕਤਲ ਕੇਸ ਦੇ ਤਾਰ ਮੋਹਾਲੀ ਨਾਲ ਵੀ ਜੁੜੇ ਹੋਏ ਹਨ। ਉਸ ਜੇਲ੍ਹ 'ਚ ਬਿੱਟੂ ਕਤਲ ਕੇਸ 'ਚ ਇਕ ਹਮਲਾਵਰ ਗੁਰਸੇਵਕ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ, ਉਹ ਮੋਹਾਲੀ ਅਦਾਲਤ ਵਲੋਂ ਜੈਂਟਾ ਕਤਲ ਕੇਸ 'ਚ ਸੁਣਾਈ ਗਈ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਮੁਲਜ਼ਿਮ ਗੁਰਸੇਵਕ ਸਿੰਘ ਜ਼ਿਲ੍ਹਾ ਮੋਹਾਲੀ ਦੇ ਪਿੰਡ ਝਿਊਰਹੇੜੀ ਦਾ ਵਸਨੀਕ ਹੈ।

ਦੱਸਣਯੋਗ ਹੈ ਕਿ 7 ਜੁਲਾਈ, 2014 ਨੂੰ ਮੋਹਾਲੀ ਦੇ ਨਜ਼ਦੀਕ ਪਿੰਡ ਕੈਂਬਾਲਾ ਸਥਿਤ ਇਕ ਸਰਵਿਸ ਸਟੇਸ਼ਨ 'ਤੇ ਪਿੰਡ ਸਿਆਊ ਨਿਵਾਸੀ ਗੁਰਜੰਟ ਸਿੰਘ ਜੈਂਟਾ ਆਪਣੇ ਦੋਸਤ ਮੇਜਰ ਸਿੰਘ ਨਾਲ ਕਾਰ ਦੀ ਸਰਵਿਸ ਕਰਵਾਉਣ ਲਈ ਗਿਆ ਸੀ। ਇਸ ਦੌਰਾਨ ਦੋ ਕਾਰਾਂ 'ਚ ਕਈ ਨੌਜਵਾਨ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਉਥੇ ਪੁੱਜੇ ਜਿਨ੍ਹਾਂ ਨੇ ਗੁਰਜੰਟ ਸਿੰਘ ਜੈਂਟਾ 'ਤੇ ਕਾਤਲਾਨਾ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਹਮਲੇ 'ਚ ਜੈਂਟਾ ਗੰਭੀਰ ਰੂਪ 'ਚ ਜਖ਼ਮੀ ਹੋ ਗਿਆ ਸੀ ਜਿਸ ਦੀ ਪੀ.ਜੀ.ਆਈ. ਚੰਡੀਗੜ੍ਹ ਪਹੁੰਚ ਕੇ ਮੌਤ ਹੋ ਗਈ ਸੀ। ਉਸ ਕੇਸ 'ਚ ਮੋਹਾਲੀ ਅਦਾਲਤ ਨੇ ਪਿਛਲੇ ਸਾਲ 12 ਅਕਤੂਬਰ ਨੂੰ ਸਾਰੇ ਮੁਲਜ਼ਿਮਾਂ ਕੁਲਦੀਪ ਸਿੰਘ ਉਰਫ ਦੀਪਾ, ਸੁਖਪ੍ਰੀਤ ਸਿੰਘ ਉਰਫ ਰੋਡਾ, ਦਲਬੀਰ ਸਿੰਘ ਉਰਫ ਦਲਜੀਤ ਸਿੰਘ ਉਰਫ ਦੱਲੀ, ਕਮਲਦੀਪ ਸਿੰਘ ਉਰਫ ਕਮਲ, ਗਗਨਦੀਪ ਸਿੰਘ ਉਰਫ ਲਾਡਾ (ਸਾਰੇ ਨਿਵਾਸੀ ਪਿੰਡ ਧਰਮਗੜ੍ਹ), ਗੁਰਸੇਵਕ ਸਿੰਘ ਨਿਵਾਸੀ ਪਿੰਡ ਝਿਊਰਹੇੜੀ, ਹਰਪ੍ਰੀਤ ਸਿੰਘ ਨਿਵਾਸੀ ਪਿੰਡ ਬਾਕਰਪੁਰ, ਰੁਪਿੰਦਰ ਸਿੰਘ ਨਿਵਾਸੀ ਪਿੰਡ ਲਾਂਡਰਾਂ ਨੂੰ ਸਜ਼ਾ ਸੁਣਾ ਦਿੱਤੀ ਸੀ। ਉਨ੍ਹਾਂ ਮੁਲਜ਼ਿਮਾਂ 'ਚ ਗੁਰਸੇਵਕ ਸਿੰਘ ਵੀ ਸ਼ਾਮਲ ਸੀ, ਜਿਸ ਨੂੰ ਉਮਰ ਕੈਦ ਦੀ ਸਜ਼ਾ ਸੁਨਾਉਣ ਮਗਰੋਂ ਜੇਲ੍ਹ ਭੇਜ ਦਿੱਤਾ ਗਿਆ ਸੀ ਜੋ ਕਿ ਹੁਣ ਉਕਤ ਨਾਭਾ ਜੇਲ੍ਹ 'ਚ ਬਿੱਟੂ ਕਤਲ ਕੇਸ 'ਚ ਮੁਲਜ਼ਿਮ ਨਾਮਜ਼ਦ ਕੀਤਾ ਗਿਆ ਹੈ।


author

Baljit Singh

Content Editor

Related News