ਜਥੇਦਾਰ ਰਘਬੀਰ ਸਿੰਘ ਨੂੰ ਮਿਲਣ ਪਹੁੰਚੇ ਮੁਤਵਾਜ਼ੀ ਜਥੇਦਾਰ ਮੰਡ, 9 ਅਗਸਤ ਨੂੰ ਵਿਚਾਰ-ਚਰਚਾ ਕਰਨ ਦੀ ਕੀਤੀ ਬੇਨਤੀ

Saturday, Jul 29, 2023 - 06:57 PM (IST)

ਜਥੇਦਾਰ ਰਘਬੀਰ ਸਿੰਘ ਨੂੰ ਮਿਲਣ ਪਹੁੰਚੇ ਮੁਤਵਾਜ਼ੀ ਜਥੇਦਾਰ ਮੰਡ, 9 ਅਗਸਤ ਨੂੰ ਵਿਚਾਰ-ਚਰਚਾ ਕਰਨ ਦੀ ਕੀਤੀ ਬੇਨਤੀ

ਅੰਮ੍ਰਿਤਸਰ (ਸਰਬਜੀਤ) : ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਮਗਰੋਂ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਏ। ਉਹ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮਿਲਣ ਪਹੁੰਚੇ ਸਨ। ਇਸ ਉਪਰੰਤ ਮੁਤਵਾਜ਼ੀ ਜਥੇਦਾਰ ਮੰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੱਖ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਜਥੇਦਾਰ ਸਾਹਿਬ ਨੂੰ ਪੰਥਕ ਏਕਤਾ ਦਾ ਮੁੱਢ ਬੰਨ੍ਹਣ ਲਈ ਚਿੱਠੀ ਲਿਖੀ ਸੀ, ਜਿਸ ਦੀ ਕਾਪੀ ਵੀ ਸਿੰਘਾਂ ਰਾਹੀਂ ਦਸਤੀ ਭੇਜੀ ਗਈ ਸੀ ਅਤੇ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਿਲ-ਬੈਠਣ ਲਈ 29 ਜੁਲਾਈ ਤੱਕ ਦਾ ਸਮਾਂ ਰੱਖਿਆ ਸੀ। ਜਥੇਦਾਰ ਮੰਡ ਨੇ ਕਿਹਾ ਕਿ ਉਨ੍ਹਾਂ ਨੇ ਮਿੱਥੇ ਸਮੇਂ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਦੀ ਉਡੀਕ ਕੀਤੀ ਪਰ ਸ਼ਾਇਦ ਪੰਥਕ ਜਾਂ ਕਿਸੇ ਨਿੱਜੀ ਰੁਝੇਵਿਆਂ ਕਰਕੇ ਉਹ ਸਮਾਂ ਨਹੀਂ ਕੱਢ ਸਕੇ।

ਮੈਂ ਇਸ ਮਹਾਨ ਕਾਰਜ ਦੀ ਅਹਿਮੀਅਤ ਨੂੰ ਸਮਝਦਾ ਹਾਂ ਅਤੇ ਇਸ ਨੂੰ ਪੂਰਾ ਕਰਨ ਲਈ ਹਰ ਕੋਸ਼ਿਸ਼ ਕਰਾਂਗਾ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਨੂੰ ਇਸ ਲਈ ਫਿਰ ਬੇਨਤੀ ਹੈ ਕਿ ਸਿੱਖ ਪੰਥ ਨੂੰ ਖ਼ਾਲਸਾਈ ਨਿਸ਼ਾਨ ਹੇਠ ਇਕੱਠੇ ਕਰਨ ਲਈ ਆਪਾਂ 9 ਅਗਸਤ ਨੂੰ ਮਿਲ ਬੈਠੀਏ। ਮੁਤਵਾਜ਼ੀ ਜਥੇਦਾਰ ਮੰਡ ਨੇ ਕਿਹਾ ਕਿ ਉਹ 11 ਤੋਂ 1 ਵਜੇ ਤੱਕ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਰਘਬੀਰ ਸਿੰਘ ਦੀ ਉਡੀਕ ਕਰਨਗੇ। ਉਨ੍ਹਾਂ ਕਿਹਾ ਕਿ ਉਮੀਦ ਕਰਦੇ ਹਾਂ ਕਿ ਜਥੇਦਾਰ ਸਾਹਿਬ ਆਪ ਆਪਣੇ ਪੰਥਕ ਫ਼ਰਜ਼ ਨੂੰ ਸਮਝਦਿਆਂ ਅਤੇ ਨਿਭਾਉਂਦਿਆਂ ਮਿੱਥੇ ਸਮੇਂ ਅਨੁਸਾਰ 9 ਅਗਸਤ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ ਵਿਚ ਆ ਕੇ ਵਿਚਾਰ ਕਰਨਗੇ। ਇਸ ਮੌਕੇ ਭਾਈ ਜਰਨੈਲ ਸਿੰਘ ਸਖੀਰਾ, ਸਤਨਾਮ ਸਿੰਘ ਮਨਾਵਾਂ ਤੋਂ ਇਲਾਵਾ ਪਰਮਜੀਤ ਸਿੰਘ ਸਹੋਲੀ ,ਕੁਲਵੰਤ ਸਿੰਘ, ਹਰਬੀਰ ਸਿੰਘ ਸੰਧੂ, ਰਣਜੀਤ ਸਿੰਘ ਭੁੱਲਰ, ਜਸਬੀਰ ਸਿੰਘ ਭੁੱਲਰ, ਬਲਵਿੰਦਰ ਸਿੰਘ ਕਾਲਾ, ਦਵਿੰਦਰ ਸਿੰਘ ਦਮਦਮੀ ਟਕਸਾਲ ਸੰਗਰਾਵਾਂ, ਹਿੰਮਤ ਸਿੰਘ, ਬਾਬਾ ਲਖਵੀਰ ਸਿੰਘ ਧੀਰੋਮਾਜਰਾ ਵੀ ਹਾਜ਼ਰ ਸਨ।

 


author

Manoj

Content Editor

Related News