ਮੁਸਲਮਾਨ ਵੀਰ ਤਿਆਰ ਕਰਦੇ ਹਨ ਕਰਤਾਰਪੁਰ ਸਾਹਿਬ ਵਿਖੇ ‘ਗੁਰੂ ਦਾ ਲੰਗਰ’

12/05/2019 12:24:29 PM

ਡੇਰਾ ਬਾਬਾ ਨਾਨਕ (ਬਿਊਰੋ) - ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਟਮਾਟਰਾਂ ਦੇ ਢੇਰ ਲੱਗੇ ਹੋਏ ਹਨ। ਲੰਗਰ ’ਚ ਟਮਾਟਰਾਂ ਦੀ ਸਬਜ਼ੀ ਵਰਤਾਈ ਜਾ ਰਹੀ ਹੈ। ਗੁਰੂ ਘਰ ਦੀ ਰਸੋਈ ’ਚ ਤਿਆਰ ਟਮਾਟਰਾਂ ਦੀ ਸਬਜ਼ੀ ਭਾਰਤ ਤੋਂ ਗਈਆਂ ਸਿੱਖ ਸੰਗਤਾਂ ਵਾਸਤੇ ਨਵਾਂ ਸਵਾਦ ਹੈ। ਪਾਕਿਸਤਾਨ ’ਚ ਟਮਾਟਰ 180 ਰੁਪਏ ਕਿਲੋ ਵਿਕ ਰਹੇ ਹਨ। ਗੁਰੂ ਘਰ ਦੇ ਰਸੋਈਏ ਮੁਹੰਮਦ ਅਨਵਰ ਮੁਤਾਬਕ  ਗੁਰੂ ਦੇ ਲੰਗਰ ’ਚ ਸਗਤਾਂ ਵਲੋਂ ਰਸਦ ਪਹੁੰਚਾਉਣ ਦੀ ਰਵਾਇਤ ਮੁੱਢ ਤੋਂ ਹੀ ਤੁਰੀ ਆ ਰਹੀ ਹੈ। ਇਥੇ ਹਰੀਆਂ ਸਬਜ਼ੀਆਂ ਦੀ ਲੋੜ ਸੀ ਪਰ ਹੁਣ ਸੰਗਤ ਵਲੋਂ ਬੇਅੰਤ ਭੰਡਾਰ ਬਰ ਦਿੱਤੇ ਗਏ ਹਨ। ਅਨਵਰ ਨੇ ਕਿਹਾ ਕਿ ਸਾਡੀ ਬੇਨਤੀ ਹੈ ਕਿ ਸੰਗਤਾਂ ਟਮਾਟਰ, ਅਦਰਕ, ਹਰੀਆਂ ਮਿਰਚਾਂ ਜਾਂ ਹੋਰ ਹਰੀਆਂ ਸਬਜ਼ੀਆਂ ਨਾ ਲੈ ਕੇ ਆਉਣ। ਸਬਜ਼ੀਆਂ ਦੀ ਬਹੁਤਾਤ ਹੋਣ ਕਾਰਨ ਇਨ੍ਹਾਂ ਨੂੰ ਸੰਭਾਲਣ ਦਾ ਕੋਈ ਪੁਖਤਾ ਇੰਤਜ਼ਾਮ ਨਹੀਂ।

PunjabKesari

ਕਰਤਾਰਪੁਰ ਸਾਹਿਬ ਦੇ ਲੰਗਰ ਦੇ ਮੁੱਖ ਸੇਵਾਦਾਰ ਅਮਾਨ ਅਲੀ ਨੇ ਕਿਹਾ ਕਿ ਲੰਗਰ ’ਚ ਪਹੁੰਚਾਈ ਗਈ ਰਸਦ ਅਥਾਹ ਪ੍ਰੇਮ ਦਾ ਪ੍ਰਗਟਾਵਾ ਹੈ ਪਰ ਕੋਸ਼ਿਸ਼ ਕੀਤੀ ਜਾਵੇ ਕਿ ਹੁਣ ਇਥੇ ਸੁੱਕੀ ਰਸਦ ਪਹੁੰਚਾਈ ਜਾਵੇ। ਅਨਵਰ ਨੇ ਕਿਹਾ ਕਿ ਸਾਡੀ ਬੇਨਤੀ ਹੈ ਕਿ ਸੰਗਤਾਂ ਟਮਾਟਰ, ਅਦਰਕ, ਹਰੀਆਂ ਮਿਰਚਾਂ ਜਾਂ ਹੋਰ ਹਰੀਆਂ ਸਬਜ਼ੀਆਂ ਨਾ ਲੈ ਕੇ ਆਉਣ। ਸਬਜ਼ੀਆਂ ਦੀ ਬਹੁਤਾਤ ਹੋਣ ਕਾਰਨ ਇਨ੍ਹਾਂ ਨੂੰ ਸੰਭਾਲਣ ਦਾ ਕੋਈ ਪੁਖਤਾ ਇੰਤਜ਼ਾਮ ਨਹੀਂ। ਕਰਤਾਰ ਪੁਰ ਸਾਹਿਬ ਦੇ ਲੰਗਰ ਦੇ ਮੁੱਖ ਸੇਵਾਦਾਰ ਅਮਾਨ ਅਲੀ ਨੇ ਕਿਹਾ ਕਿ ਲੰਗਰ ’ਚ ਪਹੁੰਚਾਈ ਗਈ ਰਸਦ ਅਥਾਹ ਪ੍ਰੇਮ ਦਾ ਪ੍ਰਗਟਾਵਾ ਹੈ ਪਰ ਕੋਸ਼ਿਸ਼ ਕੀਤੀ ਜਾਵੇ ਕਿ ਹੁਣ ਇਥੇ ਸੁੱਕੀ ਰਸਦ ਪਹੁੰਚਾਈ ਜਾਵੇ। 

ਅਮਾਨ ਅਲੀ ਨੇ ਕਿਹਾ ਕਿ ਸੰਗਤਾਂ ਲੰਗਰ ’ਚ ਦਾਲਾਂ, ਤੇਲ, ਖੰਡ ਅਤੇ ਹੋਰ ਸੁੱਕੀਆਂ ਰਸਦਾਂ ਭੇਟ ਕਰ ਸਕਦੀਆਂ ਹਨ। ਕਰਤਾਰਪੁਰ ਸਾਹਿਬ ਵਿਖੇ ਰੋਜ਼ਾਨਾ ਇਕ ਹਜ਼ਾਰ ਦੇ ਕਰੀਬ ਸੰਗਤਾਂ ਪਹੁੰਚ ਰਹੀਆਂ ਹਨ, ਜਿਨ੍ਹਾਂ ਲਈ ਗੁਰੂ ਦਾ ਲੰਗਰ ਤਿਆਰ ਬਰ ਤਿਆਰ ਰਹਿੰਦਾ ਹੈ। ਗੁਰੂ ਦੇ ਲੰਗਰ ’ਚ ਜਰੂਰਤ ਮੁਤਾਬਕ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਾਜ਼ਾ 30 ਸੇਵਾਦਾਰਾਂ ਦੀ ਭਰਤੀ ਕੀਤੀ ਹੈ। ਸੇਵਾਦਾਰਾਂ ’ਚ 12 ਬੀਬੀਆਂ ਅਤੇ 10 ਮੁੰਡੇ ਸ਼ਾਮਲ ਹਨ। ਕਰਤਾਰਪੁਰ ਸਾਹਿਬ ਨੇ ਨੇੜੇ ‘ਉੱਚਾ ਪਿੰਡ ਅਤੇ ਕੁਜ ਹਟਵਾਂ ‘ਪਿੰਡ ਦੋਦਾ’ ਹੈ। 

ਬੀਬੀ ਫਾਤਿਮਾ ਮੁਤਾਬਕ ਲਾਂਘਾ ਖੁੱਲ੍ਹਣ ’ਤੇ ਕਰਤਾਰਪੁਰ ਸਾਹਿਬ ਦੇ ਨੇੜੇ ਵਸੇ ਪਿੰਡਾਂ ’ਚ ਰੋਜ਼ਗਾਰ ਵੀ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਆਉਣ ਵਾਲੀਆਂ ਸੰਗਤਾਂ ਵਲੋਂ ਗੁਰੂ ਦੇ ਲੰਗਰ ਵਰਤਾਉਣ ਤੋਂ ਲੈ ਕੇ ਭਾਂਡਿਆਂ ਨੂੰ ਸਾਫ ਕਰਨ ਦੀ ਸੇਵਾ ਤੱਕ ਕੀਤੀ ਜਾਂਦੀ ਹੈ। ਭਾਂਡਿਆਂ ਦੀ ਸੇਵਾ ਕਰਦੇ ਹੋਏ ਦੋਵੇਂ ਦੇਸ਼ਾਂ ਦੀਆਂ ਸੰਗਤਾਂ ਇਕ-ਦੂਜੇ ਨਾਲ ਜਾਣ-ਪਛਾਣ ਵਧਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਇਹ 72 ਸਾਲਾ ਦੀ ਟੁੱਟੀ ਤੰਦ ਦੀ ਇਕ ਅਜਿਬ ਮੁਹੱਬਤ ਵਾਲੀ ਸਾਂਝ ਹੈ, ਜੋ ਫਿਰ ਤੋਂ ਪੁੰਗਰ ਗਈ। 


rajwinder kaur

Content Editor

Related News