ਸੁੱਖਾ ਕਾਹਲਵਾਂ ਦਾ ਰਾਈਟ ਹੈਂਡ ਰਹੇ ਨੌਜਵਾਨ ਗੋਪੀ ਨਿੱਝਰ ਦਾ ਕਤਲ! ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ
Friday, May 01, 2026 - 01:14 PM (IST)
ਕਪੂਰਥਲਾ (ਓਬਰਾਏ)- ਕਪੂਰਥਲਾ ਦੇ ਢਿੱਲਵਾਂ ਵਿਖੇ ਜੀ. ਟੀ. ਰੋਡ 'ਤੇ ਗੋਲ਼ੀਆਂ ਮਾਰ ਕੇ ਕਤਲ ਕੀਤੇ ਗਏ ਨੌਜਵਾਨ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨਿੱਝਰ ਦੇ ਮਾਮਲੇ ਵਿਚ ਨਵਾਂ ਮੋੜ ਸਾਹਮਣੇ ਆਇਆ ਹੈ। ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਡੋਨੀ ਬਲ ਗੈਂਗ ਨੇ ਲਈ ਹੈ। ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਡੋਨੀ ਬਲ ਨੇ ਜ਼ਿੰਮੇਵਾਰੀ ਲੈਂਦੇ ਲਿਖਿਆ ਕਿ ਸਤਿ ਸ੍ਰੀ ਅਕਾਲ ਜੀ, ਮੇਰੇ ਸਾਰੇ ਵੀਰਾਂ ਨੂੰ। ਅੱਜ ਜੋ ਢਿੱਲਵਾਂ ਵਿਚ ਗੋਪੀ ਨਿੱਝਰ ਦਾ ਕਤਲ ਹੋਇਆ ਹੈ, ਇਸ ਦੀ ਜ਼ਿੰਮੇਵਾਰੀ ਮੈਂ ਡੋਨੀ ਬੱਲ, ਮੁਹਬੱਤ ਰੰਧਾਵਾ, ਅਮਰ ਖਾਬੇ, ਪ੍ਰਭ ਦਸੁਵਾਲ, ਬਿੱਲਾ ਮੰਗਾ ਅਤੇ ਸ਼ਗਨਪ੍ਰੀਤ ਲੈਂਦੇ ਹਾਂ। ਇਹ ਸਾਡੇ ਐਂਟੀ ਜੱਗੂ, ਖੋਤੀ ਤੇ ਲਾਰੈਂਸ ਨਾਲ ਜੁੜਿਆ ਹੋਇਆ ਸੀ। ਸਿੱਧੂ ਮੂਸੇਵਾਲਾ ਦੇ ਕਤਲ 'ਤੇ ਵੀ ਇਸ ਖ਼ੁਸ਼ੀ ਮਨਾਈ। ਇਸ ਨੇ ਸਾਡੇ ਭਰਾ ਗੋਰੇ ਬੈਰੀਅਰ ਦੇ ਕਾਤਲਾਂ ਨੂੰ ਪਨਾਹ ਦਿੱਤੀ ਸੀ ਅਤੇ ਸਾਡੇ ਭਰਾ ਵਿੱਕੀ ਗੌਂਡਰ ਦੇ ਬਾਰੇ ਵੀ ਸੋਸ਼ਲ ਮੀਡੀਆ 'ਤੇ ਬੋਲਦਾ ਸੀ। ਅੱਜ ਅਸੀਂ ਇਸ ਨੂੰ ਮਾਰ ਕੇ ਭਰਾਵਾਂ ਦਾ ਬਦਲਾ ਲਿਆ ਹੈ। ਇਹ ਬੰਦਾ ਸਾਡੇ ਭਰਾਵਾਂ ਦੇ ਘਰਾਂ ਵਿਚ 40-40 ਬੰਦੇ ਲੈ ਕੇ ਜਾਂਦਾ ਸੀ। ਬਾਕੀ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਜੋ ਵੀ ਸਾਡੇ ਬਾਰੇ ਬੋਲਦੇ ਫਿਰਦੇ ਹਨ, ਉਹ ਵੀ ਆਪਣੀ ਤਿਆਰੀ ਰੱਖਣ। ਵਾਹਿਗੁਰੂ ਮਿਹਰ ਕਰੇ। ਵੇਟ ਐਂਡ ਵਾਚ...ਟੂ ਭੀ ਕਾਂਟੀਨਿਊ...31 ਹੋਰ ਬਚੇ । ਇਥੇ ਦੱਸ ਦੇਈਏ ਕਿ ਫਿਲਹਾਲ ਜਗ ਬਾਣੀ ਇਸ ਦੀ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ।

ਇਹ ਵੀ ਪੜ੍ਹੋ: ਜਲੰਧਰ ਵਾਸੀ ਦੇਣ ਧਿਆਨ! ਇਹ ਰਸਤੇ ਕੀਤੇ ਗਏ ਡਾਇਵਰਟ, ਰੂਟ ਪਲਾਨ ਜਾਰੀ
ਉਥੇ ਹੀ ਇਸ ਮਾਮਲੇ ਵਿਚ ਪੁਲਸ ਦਾ ਬਿਆਨ ਸਾਹਮਣੇ ਆਇਆ ਹੈ। ਕਤਲ ਦੀ ਸੂਚਨਾ ਮਿਲਣ 'ਤੇ ਪੁਲਸ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਕਪੂਰਥਲਾ ਦੇ ਸਿਵਲ ਹਸਪਤਾਲ ਵਿਚ ਰੱਖਵਾ ਦਿੱਤਾ ਹੈ। ਜਾਂਚ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਅਧਿਕਾਰੀਆਂ ਅਨੁਸਾਰ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਜਾਂਚ ਨੂੰ ਤੇਜ਼ ਕਰਨ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਜੀ. ਟੀ. ਰੋਡ 'ਤੇ ਪੈਲੇਸ ਦੇ ਨੇੜੇ ਗੋਲ਼ੀਆਂ ਨਾਲ ਭੁੰਨ੍ਹਿਆ ਨੌਜਵਾਨ
ਪੁਲਸ ਮੁਤਾਬਕ ਮ੍ਰਿਤਕ ਗੁਰਪ੍ਰੀਤ ਵਿਰੁੱਧ ਤਿੰਨ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਸਨ, ਜਿਨ੍ਹਾਂ 'ਚ ਗੈਰ-ਕਾਨੂੰਨੀ ਹਥਿਆਰਾਂ, ਡਕੈਤੀ ਅਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਇਕ ਮਾਮਲਾ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸੁੱਖਾ ਕਾਹਲਵਾਂ ਨਾਮਕ ਗੈਂਗਸਟਰ ਦੇ ਕਤਲ ਕੇਸ 'ਚ ਇਕ ਮੁੱਖ ਗਵਾਹ ਸੀ। ਗੈਂਗਸਟਰ ਸੁੱਖਾ ਕਾਹਲਵਾਂ ਦਾ ਕਤਲ ਸਾਲ 2015 ਵਿਚ ਹੁਸ਼ਿਆਰਪੁਰ ਨੇੜੇ ਸ਼ਾਹਜਹਾਂਪੁਰ ਇਲਾਕੇ 'ਚ ਪੁਲਸ ਹਿਰਾਸਤ ਦੌਰਾਨ ਕਤਲ ਕਰ ਦਿੱਤਾ ਗਿਆ ਸੀ। ਪੁਲਸ ਨੇ ਕਿਹਾ ਹੈ ਕਿ ਮਾਮਲੇ ਵਿੱਚ ਸ਼ਾਮਲ ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: ਮੋਟਰਸਾਈਕਲ ਚੁੱਕ ਭੱਜੇ ਚੋਰ ਨੇ ਮਾਰ 'ਤੀ ਕਾਲੀ ਵੇਈਂ 'ਚ ਛਾਲ! ਵੇਈਂ 'ਚੋਂ ਕੱਢ ਲੋਕਾਂ ਨੇ ਕੁੱਟਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
