ਗਲਾ ਘੁੱਟ ਕੇ ਮਾਰਿਆ ਮਾਮਾ, ਬਾਕਸ ਬੈੱਡ 'ਚ ਬੰਦ ਕੀਤੀ ਲਾਸ਼ ਤੇ ਫਿਰ...

Tuesday, Jun 13, 2023 - 03:36 PM (IST)

ਗਲਾ ਘੁੱਟ ਕੇ ਮਾਰਿਆ ਮਾਮਾ, ਬਾਕਸ ਬੈੱਡ 'ਚ ਬੰਦ ਕੀਤੀ ਲਾਸ਼ ਤੇ ਫਿਰ...

ਲੁਧਿਆਣਾ (ਰਾਜ) : ਇੱਥੇ ਖੇੜੀ ਇਲਾਕੇ 'ਚ ਕਤਲ ਦੀ ਸਨਸਨੀਖੇਜ਼ ਵਾਰਦਾਤ ਵਾਪਰੀ। ਕਾਤਲਾਂ ਨੇ ਇਕ ਅੱਧਖੜ ਉਮਰ ਦੇ ਵਿਅਕਤੀ ਦਾ ਪਹਿਲਾਂ ਗਲਾ ਘੁੱਟ ਕੇ ਕਤਲ ਕੀਤਾ ਅਤੇ ਫਿਰ ਲਾਸ਼ ਨੂੰ ਬਾਕਸ ਬੈੱਡ 'ਚ ਬੰਦ ਕਕੇ ਅੱਗ ਲਾ ਦਿੱਤੀ। ਮਾਮਲੇ ਸਬੰਧੀ ਪੁਲਸ ਨੇ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਪਿੰਡ ਖੇੜੀ ਦੇ ਪੰਚ ਭਰਭੂਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ 'ਤੇ ਜਾ ਰਿਹਾ ਸੀ ਤਾਂ ਬਾਕਸ ਬੈੱਡ ਨੂੰ ਅੱਗ ਲੱਗੀ ਦੇਖੀ। ਜਦੋਂ ਉਹ ਕੋਲ ਗਿਆ ਤਾਂ ਬੈੱਡ 'ਚ ਵਿਅਕਤੀ ਦੀ ਲਾਸ਼ ਪਈ ਸੀ, ਜਿਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ।

ਇਹ ਵੀ ਪੜ੍ਹੋ : ਨੂੰਹ ਦੇ ਕਾਰੇ ਨੇ ਸਹੁਰਿਆਂ ਦੇ ਪੈਰਾਂ ਹੇਠੋਂ ਖ਼ਿਸਕਾਈ ਜ਼ਮੀਨ, ਸੱਚ ਸਾਹਮਣੇ ਆਉਣ 'ਤੇ ਯਕੀਨ ਹੀ ਨਾ ਹੋਇਆ

ਮ੍ਰਿਤਕ ਦੀ ਪਛਾਣ ਗੁਰਦੀਪ ਸਿੰਘ (61) ਪੁੱਤਰ ਇੰਦਰਜੀਤ ਸਿੰਘ ਵਾਸੀ ਪਿੰਡ ਬੱਦੋਵਾਲ, ਲੁਧਿਆਣਾ ਵਜੋਂ ਹੋਈ। ਇਸ ਮਗਰੋਂ ਪੁਲਸ ਨੇ ਕਤਲ ਦੇ ਦੋਸ਼ੀਆਂ ਸੁਖਵਿੰਦਰ ਸਿੰਘ ਅਤੇ ਯੋਗੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ। ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਸੁਖਵਿੰਦਰ ਸਿੰਘ ਮ੍ਰਿਤਕ ਗੁਰਦੀਪ ਸਿੰਘ ਦਾ ਸਕਾ ਭਾਣਜਾ ਸੀ। ਉਸ ਨੇ ਆਪਣੇ ਸਾਥੀ ਯੋਗੇਸ਼ ਨਾਲ ਮਿਲ ਕੇ ਗੁਰਦੀਪ ਸਿੰਘ ਨੂੰ ਘਰ 'ਚ ਹੀ ਗਲਾ ਘੁੱਟ ਕੇ ਮਾਰ ਦਿੱਤੀ ਅਤੇ ਫਿਰ ਲਾਸ਼ ਨੂੰ ਲੱਕੜ ਦੇ ਦੀਵਾਨ 'ਚ ਪਾ ਕੇ ਖ਼ੁਰਦ-ਬੁਰਦ ਕਰਨ ਦੀ ਨੀਅਤ ਨਾਲ ਰਾਹ 'ਚ ਪੈਂਦੇ ਸੂਏ ਵਿਚਕਾਰ ਰੱਖ ਕੇ ਅੱਗ ਲਾ ਦਿੱਤੀ।

ਇਹ ਵੀ ਪੜ੍ਹੋ : ਸਫ਼ਾਈ ਮੁਲਾਜ਼ਮ ਨੂੰ ਜਾਨਵਰਾਂ ਵਾਂਗ ਖਿੱਚ ਕੇ ਲੈ ਗਈ ਪੁਲਸ, ਰੌਂਗਟੇ ਖੜ੍ਹੇ ਕਰ ਦੇਵੇਗੀ ਥਰਡ ਡਿਗਰੀ ਤਸ਼ੱਦਦ ਦੀ ਕਹਾਣੀ

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਗੁਰਦੀਪ ਸਿੰਘ ਆਪਣੀ ਭਤੀਜੀ 'ਤੇ ਮਾੜੀ ਨਜ਼ਰ ਰੱਖਦਾ ਸੀ ਅਤੇ ਕਰੀਬ 15 ਦਿਨ ਪਹਿਲਾਂ ਹੀ ਭਤੀਜੀ ਨੇ ਇਹ ਸਾਰੀ ਗੱਲ ਆਪਣੀ ਭੂਆ ਦੇ ਪੁੱਤਰ ਸੁਖਵਿੰਦਰ ਸਿੰਘ ਨੂੰ ਦੱਸੀ ਸੀ ਅਤੇ ਕਿਹਾ ਸੀ ਕਿ ਉਹ ਗੁਰਦੀਪ ਸਿੰਘ ਤੋਂ ਬੇਹੱਦ ਦੁਖੀ ਹੈ, ਉਸ ਨੂੰ ਮਾਰ ਦਿਓ। ਇਸ ਕੰਮ ਬਦਲੇ ਜਸ਼ਨਪ੍ਰੀਤ ਕੌਰ ਨੇ ਦੋਸ਼ੀ ਸੁਖਵਿੰਦਰ ਸਿੰਘ ਨੂੰ 50 ਹਜ਼ਾਰ ਰੁਪਏ ਦਿੱਤੇ ਸਨ। ਇਨ੍ਹਾਂ 'ਚੋਂ ਸੁਖਵਿੰਦਰ ਸਿੰਘ ਨੇ 27 ਹਜ਼ਾਰ ਰੁਪਏ ਖ਼ੁਦ ਰੱਖ ਲਏ ਅਤੇ 23 ਹਜ਼ਾਰ ਰੁਪਏ ਉਸ ਨੇ ਆਪਣੇ ਸਾਥੀ ਯੋਗੇਸ਼ ਨੂੰ ਦੇ ਦਿੱਤੇ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News