ਪਤਨੀ ਦੇ ਦਿਓਰ ਨਾਲ ਬਣੇ ਨਾਜਾਇਜ਼ ਸਬੰਧਾਂ ਨੇ ਉਜਾੜਿਆ ਪਰਿਵਾਰ, ਪਤੀ ਨੇ ਲੋਹੇ ਦੇ ਸੁੰਬੇ ਨਾਲ ਕਤਲ ਕੀਤਾ ਭਰਾ

Wednesday, Dec 08, 2021 - 12:42 PM (IST)

ਪਤਨੀ ਦੇ ਦਿਓਰ ਨਾਲ ਬਣੇ ਨਾਜਾਇਜ਼ ਸਬੰਧਾਂ ਨੇ ਉਜਾੜਿਆ ਪਰਿਵਾਰ, ਪਤੀ ਨੇ ਲੋਹੇ ਦੇ ਸੁੰਬੇ ਨਾਲ ਕਤਲ ਕੀਤਾ ਭਰਾ

ਭਦੌੜ (ਰਾਕੇਸ਼) : ਕਸਬਾ ਭਦੌੜ ਵਿਖੇ ਬੀਤੀ ਰਾਤ ਤਕਰੀਬਨ 11 ਵਜੇ ਦੇ ਕਰੀਬ ਭਰਾ ਨੇ ਆਪਣੇ ਭਰਾ ਦੇ ਸਿਰ ’ਚ ਟੈਂਟ ਦੀਆਂ ਪਾਈਪਾਂ ਗੱਡਣ ਵਾਲਾ ਲੋਹੇ ਦਾ ਸੁੰਬਾ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਥਾਣਾ ਭਦੌੜ ਦੇ ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਸਾਲ 2019 ’ਚ ਹਰਪਾਲ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪੱਤੀ ਮੋਹਰ ਸਿੰਘ ਭਦੌੜ ਦਾ ਗੁਰਮੀਤ ਕੌਰ ਪਿੰਡ ਮਲਕ, ਜ਼ਿਲ੍ਹਾ ਲੁਧਿਆਣਾ ਦੇ ਨਾਲ ਦੂਜਾ ਵਿਆਹ ਹੋਇਆ ਸੀ। ਇਸੇ ਦੌਰਾਨ ਗੁਰਮੀਤ ਕੌਰ ਦੇ ਆਪਣੇ ਦਿਓਰ ਸੁਖਜਿੰਦਰ ਸਿੰਘ ਨਾਲ ਨਾਜਾਇਜ਼ ਸਬੰਧ ਬਣ ਗਏ। ਇਸ ਦੇ ਚੱਲਦਿਆਂ ਪਿਛਲੇ 2-3 ਸਾਲ ਤੋਂ ਹਰਪਾਲ ਸਿੰਘ ਇਸ ਗੱਲ ਨੂੰ ਬਰਦਾਸ਼ਤ ਕਰ ਰਿਹਾ ਸੀ।

ਇਹ ਵੀ ਪੜ੍ਹੋ : 'ਕੈਪਟਨ' ਨਾਲ ਗਠਜੋੜ ਨੂੰ ਲੈ ਕੇ ਸੁਖਦੇਵ ਢੀਂਡਸਾ ਨੇ ਫਿਰ ਦਿੱਤਾ ਵੱਡਾ ਬਿਆਨ

ਇਸ ਤੋਂ ਬਾਅਦ ਗੁਰਮੀਤ ਕੌਰ 13 ਅਪ੍ਰੈਲ, 2021 ਤੋਂ ਵਿਸਾਖੀ ਤੋਂ ਬਾਅਦ ਆਪਣੇ ਸਹੁਰੇ ਪਰਿਵਾਰ ਨਾਲ ਕਿਸੇ ਗੱਲੋਂ ਗੁੱਸੇ ਹੋ ਕੇ ਆਪਣੇ ਪੇਕੇ ਪਿੰਡ ਮਲਕ ਵਿਖੇ ਚਲੀ ਗਈ ਸੀ। ਉਸ ਨੂੰ ਸਹੁਰਾ ਮੇਜਰ ਸਿੰਘ ਸਮਝਾ ਕੇ ਦੀਵਾਲੀ ਤੋਂ ਕੁੱਝ ਦਿਨ ਪਹਿਲਾਂ ਹੀ ਲੈ ਕੇ ਆਇਆ ਸੀ। ਬੀਤੀ ਰਾਤ ਤਕਰੀਬਨ 11 ਵਜੇ ਦੇ ਕਰੀਬ ਗੁਰਮੀਤ ਕੌਰ ਨੇ ਆਪਣੇ ਦਿਉਰ ਸੁਖਜਿੰਦਰ ਸਿੰਘ ਨੂੰ ਆਪਣੇ ਕਮਰੇ ’ਚ ਬੁਲਾਇਆ ਸੀ। ਕਮਰੇ ’ਚ ਪਹਿਲਾਂ ਤੋਂ ਹੀ ਮੌਜੂਦ ਸੁਖਜਿੰਦਰ ਸਿੰਘ ਦੀ ਹਰਪਾਲ ਸਿੰਘ ਨਾਲ ਕਿਸੇ ਗੱਲੋਂ ਤਕਰਾਰਬਾਜ਼ੀ ਹੋ ਗਈ, ਜਿਸ ਕਾਰਨ ਹਰਪਾਲ ਸਿੰਘ ਨੇ ਆਪਣੇ ਘਰ ’ਚ ਪਿਆ ਟੈਂਟ ਗੱਡਣ ਵਾਲਾ ਲੋਹੇ ਦਾ ਭਾਰੀ ਸੁੰਬਾ ਆਪਣੇ ਭਰਾ ਸੁਖਜਿੰਦਰ ਸਿੰਘ ਦੇ ਸਿਰ ’ਚ ਮਾਰ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ : ਵਿਆਹ ਸਮਾਗਮ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ, ਦੇਖਣ ਵਾਲਿਆਂ ਦੇ ਖੜ੍ਹੇ ਹੋ ਗਏ ਰੌਂਗਟੇ (ਤਸਵੀਰਾਂ)

ਥਾਣਾ ਭਦੌੜ ਵਿਖੇ ਮ੍ਰਿਤਕ ਸੁਖਜਿੰਦਰ ਸਿੰਘ ਦੇ ਪਿਤਾ ਮੇਜਰ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਭਦੌੜ ਨੇ ਆਪਣੇ ਬਿਆਨ ਦਰਜ ਕਰਵਾਉਦਿਆਂ ਕਿਹਾ ਕਿ ਮੇਰੇ ਪੁੱਤਰ ਸੁਖਜਿੰਦਰ ਸਿੰਘ ਨੂੰ ਮੇਰੇ ਦੂਜੇ ਪੁੱਤਰ ਹਰਪਾਲ ਸਿੰਘ ਅਤੇ ਉਸ ਦੀ ਪਤਨੀ ਗੁਰਮੀਤ ਕੌਰ ਨੇ ਟੈਂਟ ਦੀਆਂ ਪਾਈਪਾਂ ਗੱਡਣ ਵਾਲਾ ਲੋਹੇ ਦਾ ਸੁੰਬਾ ਮਾਰ ਕੇ ਮੌਤ ਦੇ ਘਾਟ ਉਤਾਰਿਆ ਹੈ।

ਇਹ ਵੀ ਪੜ੍ਹੋ : ਖੇਤ ਦੇ ਪਹੇ 'ਚੋਂ ਬੇਸੁੱਧ ਹਾਲਤ 'ਚ ਮਿਲੇ ਜਵਾਨ ਮੁੰਡਾ-ਕੁੜੀ, ਇਲਾਜ ਦੌਰਾਨ ਦੋਹਾਂ ਨੇ ਤੋੜਿਆ ਦਮ

ਥਾਣਾ ਭਦੌੜ ਵਿਖੇ ਮ੍ਰਿਤਕ ਦੇ ਪਿਤਾ ਮੇਜਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਹਰਪਾਲ ਸਿੰਘ ਅਤੇ ਉਸ ਦੀ ਪਤਨੀ ਗੁਰਮੀਤ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ ਹਨ, ਜਿਸ ਦੀ ਭਦੌੜ ਪੁਲਸ ਭਾਲ ਕਰ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News