ਅੰਮ੍ਰਿਤਸਰ 'ਚ ਕਤਲ ਦੀ ਵੱਡੀ ਵਾਰਦਾਤ, ASI ਨੇ ਸ਼ਰੇਆਮ ਦੁਕਾਨਦਾਰ ਦੀ ਛਾਤੀ 'ਤੇ ਮਾਰੀ ਗੋਲੀ

Monday, Dec 13, 2021 - 12:47 PM (IST)

ਅੰਮ੍ਰਿਤਸਰ 'ਚ ਕਤਲ ਦੀ ਵੱਡੀ ਵਾਰਦਾਤ, ASI ਨੇ ਸ਼ਰੇਆਮ ਦੁਕਾਨਦਾਰ ਦੀ ਛਾਤੀ 'ਤੇ ਮਾਰੀ ਗੋਲੀ

ਅੰਮ੍ਰਿਤਸਰ (ਜਸ਼ਨ, ਸਾਗਰ) : ਇਸਲਾਮਾਬਾਦ ਇਲਾਕੇ ’ਚ ਸਥਿਤ ਬੈਂਕ ਵਾਲੀ ਗਲੀ ’ਚ ਪੁਲਸ ਵਿਭਾਗ ’ਚ ਹੀ ਕਾਰਜਸ਼ੀਲ ਏ. ਐੱਸ. ਆਈ. ਰਾਜੇਸ਼ ਸੇਠੀ ਨੇ ਸ਼ਰਾਬ ਦੇ ਨਸ਼ੇ ’ਚ ਧੁੱਤ ਹੋ ਕੇ ਆਪਣੀ ਵਰਦੀ ਦੀ ਧੌਂਸ ਦਿਖਾਉਂਦੇ ਹੋਏ ਇਲਾਕੇ ਦੇ ਹੀ ਇਕ ਕਰਿਆਨੇ ਦੀ ਦੁਕਾਨ ਦੇ ਦੁਕਾਨਦਾਰ ਸੰਜੈ ਆਨੰਦ ਉਰਫ਼ ਕਾਕੂ ਨੂੰ ਸਿੱਧੀ ਛਾਤੀ ’ਤੇ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਤੁਰੰਤ ਹੀ ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਸਾਲ 2022 ਦੀਆਂ 'ਗਜ਼ਟਿਡ ਛੁੱਟੀਆਂ' ਦੀ ਸੂਚੀ ਜਾਰੀ, ਜਾਣੋ ਕਦੋਂ ਮਿਲੇਗੀ ਅੱਧੇ ਦਿਨ ਦੀ ਛੁੱਟੀ

ਜਾਣਕਾਰੀ ਅਨੁਸਾਰ ਕਰਿਆਨਾ ਸਟੋਰ ਮਾਲਕ ਸੰਜੈ ਆਨੰਦ (47) ਆਪਣੇ ਪੁੱਤਰ ਦਾਨਿਸ਼ ਆਨੰਦ ਦੇ ਨਾਲ ਰਾਤ 9 ਵਜੇ ਦੇ ਲਗਭਗ ਦੁਕਾਨ ’ਤੇ ਬੈਠਾ ਸੀ ਕਿ ਇੰਨ੍ਹੇ ’ਚ ਹੀ ਨਾਲ ਹੀ ਰਹਿੰਦਾ ਗੁਆਂਢੀ ਏ. ਐੱਸ. ਆਈ. ਰਾਜੇਸ਼ ਸੋਠੀ ਸ਼ਰਾਬ ਦੇ ਨਸ਼ੇ ’ਚ ਧੁੱਤ ਹੋ ਕੇ ਦੁਕਾਨ ’ਤੇ ਆਇਆ। ਉਹ ਪਹਿਲਾਂ ਸੰਜੈ ਆਨੰਦ ਨੂੰ ਗਾਲਾਂ ਕੱਢਣ ਲੱਗਾ। ਇਸ ਦੇ ਬਾਅਦ ਉਸ ਨੇ ਸਰਕਾਰੀ ਰਿਵਾਲਵਰ ਕੱਢ ਕੇ ਸਿੱਧੇ ਹੀ ਸੰਜੈ ਆਨੰਦ ਦੀ ਛਾਤੀ ’ਤੇ ਗੋਲੀ ਮਾਰ ਦਿੱਤੀ।

ਇਹ ਵੀ ਪੜ੍ਹੋ : 16 ਸਾਲ ਇਨਸਾਫ਼ ਦੀ ਰਾਹ ਤੱਕਦੀ ਰਹੀ ਕੁਲਵੰਤ ਕੌਰ, ਮੌਤ ਦੇ ਕੁੱਝ ਘੰਟਿਆਂ ਬਾਅਦ ਡੀ. ਐੱਸ. ਪੀ. ’ਤੇ ਵੱਡੀ ਕਾਰਵਾਈ

ਵਾਰਦਾਤ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਿਆ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਜੇਕਰ ਪੁਲਸ ਨੇ ਸਮਾਂ ਰਹਿੰਦੇ ਉੱਚਿਤ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਉਨ੍ਹਾਂ ਦੇ ਪਰਿਵਾਰ ਦਾ ਮੈਂਬਰ ਜਿਊਂਦਾ ਹੁੰਦਾ ਕਿਉਂਕਿ ਉਨ੍ਹਾਂ ਵੱਲੋਂ ਇਸ ਸਬੰਧੀ ਪਹਿਲਾਂ ਵੀ ਪੁਲਸ ਨੂੰ ਕਈ ਵਾਰ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ।  ਦੂਜੇ ਪਾਸੇ ਮੌਕੇ 'ਤੇ ਪੁਲਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਏ. ਡੀ. ਸੀ. ਪੀ. ਹਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਰਿਵਾਰ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਹੀ ਕਾਰਵਾਈ ਕੀਤੀ ਜਾਵੇਗੀ। 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News