ਧਰਮਿੰਦਰ ਸਿੰਘ ਭਿੰਦਾ ਦੇ ਕਤਲ ਤੋਂ ਪੰਜ ਦਿਨ ਬਾਅਦ ਵੀ ਕਾਤਲਾਂ ਤਕ ਨਹੀਂ ਪਹੁੰਚ ਸਕੀ ਪੁਲਸ

Sunday, Apr 10, 2022 - 12:05 PM (IST)

ਧਰਮਿੰਦਰ ਸਿੰਘ ਭਿੰਦਾ ਦੇ ਕਤਲ ਤੋਂ ਪੰਜ ਦਿਨ ਬਾਅਦ ਵੀ ਕਾਤਲਾਂ ਤਕ ਨਹੀਂ ਪਹੁੰਚ ਸਕੀ ਪੁਲਸ

ਪਟਿਆਲਾ (ਬਲਜਿੰਦਰ) : ਪੰਜਾਬੀ ਯੂਨੀਵਰਸਿਟੀ ਦੇ ਗੇਟ ਦੇ ਬਾਹਰ 5 ਅਪ੍ਰੈਲ ਦੀ ਰਾਤ ਨੂੰ ਹੋਏ ਧਰਮਿੰਦਰ ਸਿੰਘ ਭਿੰਦਾ ਦੇ ਕਤਲ ਦੇ ਮਾਮਲੇ ਵਿਚ ਪੁਲਸ ਦੇ ਹੱਥ ਪੰਜ ਦਿਨ ਬਾਅਦ ਵੀ ਖਾਲ੍ਹੀ ਹਨ। ਇਸ ਮਾਮਲੇ ਵਿਚ ਹੁਣ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਧਰਮਿੰਦਰ ਸਿੰਘ ਦੇ ਕਤਲ ਦੇ ਕੇਸ ਵਿਚ ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਜੁਗਨਦੀਪ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਬੱਗਾ ਕਲੋਨੀ ਪਿੰਡ ਮਹਿਮਦਪੁਰ ਜੱਟਾਂ ਦੀ ਸ਼ਿਕਾਇਤ ’ਤੇ ਹਰਵੀਰ ਸਿੰਘ ਪੁੱਤਰ ਦਲਜੀਤ ਸਿੰਘ, ਤੇਜਿੰਦਰ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਪਿੰਡ ਦੋਣ ਕਲਾਂ ਥਾਣਾ ਸਦਰ ਪਟਿਆਲਾ, ਬੋਨੀ ਅਤੇ ਹਰਮਨ ਵਾਸੀ ਪਿੰਡ ਸਾਹਿਬ ਨਗਰ ਥੇੜੀ ਖ਼ਿਲਾਫ ਕਤਲ ਦਾ ਕੇਸ ਦਰਜ ਕੀਤਾ ਸੀ ਅਤੇ ਕਤਲ ਦੇ ਅਗਲੇ ਦਿਨ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਦਾਅਵਾ ਕੀਤਾ ਸੀ ਕਿ ਕਾਤਲਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਪਰ ਚਾਰ ਦਿਨਾਂ ਬਾਅਦ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।

ਇਹ ਵੀ ਪੜ੍ਹੋ : ਗੁਰਦਾਸਪੁਰ ਗੋਲੀ ਕਾਂਡ ਮਾਮਲੇ ਵਿਚ ਵੱਡੀ ਕਾਰਵਾਈ, ਐੱਸ. ਐੱਚ. ਓ. ਸਣੇ ਪੰਜ ਮੁਲਾਜ਼ਮਾਂ ’ਤੇ ਡਿੱਗੀ ਗਾਜ

ਇਸ ਕਤਲ ਨੂੰ ਲੈ ਕੇ ਸਿਆਸੀ ਮਾਹੌਲ ਵੀ ਕਾਫੀ ਜ਼ਿਆਦਾ ਗਰਮਾਇਆ ਸੀ ਅਤੇ ਧਰਮਿੰਦਰ ਸਿੰਘ ਦੇ ਘਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੀ ਉਨ੍ਹਾਂ ਦੇ ਘਰ ਗਏ ਸਨ। ਉਧਰ ਪੰਜਾਬ ਪੁਲਸ ਨੇ ਇਸ ਕਤਲ ਨੂੰ ਗੈਂਗਵਾਰ ਹੋਣ ਤੋਂ ਮਨ੍ਹਾ ਕਰ ਦਿੱਤਾ ਸੀ ਪਰ ਇਸ ਦੇ ਬਾਵਜੂਦ ਵੀ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਇਸ ਤੋਂ ਪਹਿਲਾਂ ਵੀ ਪਟਿਆਲਾ ਪੁਲਸ ਦੇ ਹੱਥ ਵਿਕਾਸ ਨਗਰ ਦੇ ਸਰਪੰਚ ਤਾਰਾ ਦੱਤ ਦੇ ਕਤਲ ਦੇ ਮਾਮਲੇ ਵਿਚ ਵੀ ਖਾਲ੍ਹੀ ਹੀ ਹਨ। ਪਟਿਆਲਾ ਪੁਲਸ ਨੇ ਦੋ ਆਮ ਕਤਲਾਂ ਨੂੰ ਤਾਂ ਟਰੇਸ ਕਰ ਲਿਆ ਪਰ ਪ੍ਰਮੁੱਖ ਕੇਸਾਂ ਵਿਚ ਅਜੇ ਵੀ ਉਨ੍ਹਾਂ ਨੂੰ ਕੋਈ ਸਫਲਤਾ ਹੱਥ ਨਹੀਂ ਲੱਗੀ ਹੈ।

ਇਹ ਵੀ ਪੜ੍ਹੋ : ਮੋਗਾ ’ਚ ਖ਼ੌਫਨਾਕ ਵਾਰਦਾਤ, ਦਿਨ ਦਿਹਾੜੇ ਪਤੀ ਦੇ ਸਾਹਮਣੇ ਕੁਹਾੜੀ ਨਾਲ ਵੱਢ ਕੇ ਕਤਲ ਕੀਤੀ ਪਤਨੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News