ਦਿਨ-ਦਿਹਾੜੇ ਹੋਈ ਖੂਨੀ ਖ਼ੇਡ, ਤਾਬੜ-ਤੋੜ ਗੋਲ਼ੀਆਂ ਮਾਰ ਕੇ ਸ਼ਰੇਆਮ ਕੀਤਾ ਕਤਲ

Sunday, May 23, 2021 - 06:22 PM (IST)

ਮਾਜਰੀ/ਕੁਰਾਲੀ (ਪਾਬਲਾ, ਬਠਲਾ) : ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਰਾਣੀਮਾਜਰਾ ਵਿਖੇ ਮੁਸਤਰਕਾ ਜ਼ਮੀਨ ਤੋਂ ਹੋਏ ਝਗੜੇ ਦੌਰਾਨ ਬਲਵੀਰ ਸਿੰਘ ਪੁੱਤਰ ਸਰਬਣ ਸਿੰਘ ਵਾਸੀ ਪਿੰਡ ਰਾਣੀਮਾਜਰਾ ਦੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ । ਜਾਣਕਾਰੀ ਅਨੁਸਾਰ ਪਿੰਡ ਰਾਣੀਮਾਜਰਾ ਦੇ ਵਸਨੀਕ ਬਲਵੀਰ ਸਿੰਘ ਆਪਣੇ ਪਿੰਡ ਦੇ ਵਸਨੀਕ ਲਾਭ ਸਿੰਘ ਵਗੈਰਾ ਤੋਂ ਜ਼ਮੀਨ ਖਰੀਦ ਕੇ ਦੁਕਾਨਾਂ ਦੀ ਉਸਾਰੀ ਕਰ ਰਿਹਾ ਸੀ। ਇਹ ਜ਼ਮੀਨ ਲਾਭ ਸਿੰਘ ਅਤੇ ਉਸ ਦੇ ਚਾਚੇ ਤਾਏ ਦੇ ਲੜਕੇ ਕੁਲਵਿੰਦਰ ਸਿੰਘ ਅਤੇ ਜਸਪਾਲ ਸਿੰਘ ਨਾਲ ਸਾਂਝਾ ਮੁਸਤਰਕਾ ਸੀ ਅਤੇ ਬਲਵੀਰ ਸਿੰਘ ਨੇ ਇਹ ਜ਼ਮੀਨ ਲਾਭ ਸਿੰਘ ਤੋਂ ਖਰੀਦ ਕੀਤੀ ਸੀ ਅਤੇ ਇਸ ਜ਼ਮੀਨ ਵਿਚ ਬਲਬੀਰ ਸਿੰਘ ਦੁਕਾਨਾਂ ਦੀ ਉਸਾਰੀ ਕਰ ਰਿਹਾ ਸੀ। ਜਦੋਂ ਕੁਲਵਿੰਦਰ ਸਿੰਘ ਨੇ ਬਲਵੀਰ ਸਿੰਘ ਨੂੰ ਦੁਕਾਨਾਂ ਦੀ ਉਸਾਰੀ ਕਰਨ ਤੋਂ ਰੋਕਿਆ ਤਾਂ ਆਪਸ ਵਿਚ ਤਕਰਾਰ ਹੋ ਗਈ ਅਤੇ ਬੀਤੇ ਕੱਲ ਪਿੰਡ ਦੇ ਮੋਹਤਬਰਾਂ ਨੇ ਬਲਵੀਰ ਸਿੰਘ ਅਤੇ ਕੁਲਵਿੰਦਰ ਸਿੰਘ ਵਗੈਰਾ ਦਾ ਰਾਜ਼ੀਨਾਮਾ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਫ਼ੈਸਲਾ ਨਹੀਂ ਹੋਇਆ।

ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਬਹੁਚਰਚਿਤ ਅਮਨਪ੍ਰੀਤ ਕਤਲ ਕਾਂਡ ’ਚ ਵੱਡਾ ਖੁਲਾਸਾ, ਸਾਹਮਣੇ ਆਇਆ ਸੱਚ

ਅੱਜ ਜਦੋਂ ਬਲਵੀਰ ਸਿੰਘ ਦੁਕਾਨਾਂ ਦੀ ਉਸਾਰੀ ਕਰਵਾ ਰਿਹਾ ਸੀ ਤਾਂ ਕੁਲਵਿੰਦਰ ਸਿੰਘ ਇਸ ਦਾ ਵਿਰੋਧ ਕਰਨ ਲੱਗਾ ਅਤੇ ਬਲਵੀਰ ਸਿੰਘ ਨੂੰ ਦੁਕਾਨਾਂ ਦਾ ਕੰਮ ਬੰਦ ਕਰਨ ਲਈ ਕਿਹਾ ਤਾਂ ਝਗੜਾ ਵੱਧ ਗਿਆ ਤਾਂ ਕੁਲਵਿੰਦਰ ਸਿੰਘ ਨੇ ਆਪਣੇ ਲਾਇਸੈਂਸੀ ਰਿਵਾਲਵਰ ਵਿਚੋਂ ਦੋ ਹਵਾਈ ਫਾਇਰ ਕੀਤੇ ਅਤੇ ਬਾਅਦ ਵਿਚ ਬਲਵੀਰ ਸਿੰਘ ’ਤੇ ਰਿਵਾਲਵਰ ਨਾਲ ਗੋਲ਼ੀਆਂ ਚਲਾ ਦਿੱਤੀਆਂ, ਜਿਸ ਨਾਲ 2 ਗੋਲ਼ੀਆਂ ਬਲਵੀਰ ਸਿੰਘ ਦੀ ਛਾਤੀ ਵਿਚ ਅਤੇ ਇਕ ਪੇਟ ਵਿਚ ਲੱਗੀ ਅਤੇ ਬਲਬੀਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਪੀ. ਜੀ. ਆਈ. ਚੰਡੀਗੜ੍ਹ ਲੈ ਕੇ ਗਏ ਤਾਂ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ : ਥਾਣੇਦਾਰਾਂ ਦੇ ਕਤਲ ਮਾਮਲੇ ’ਚ ਗੈਂਗਸਟਰ ਜਸਪ੍ਰੀਤ ਦੀ ਪਤਨੀ ਗ੍ਰਿਫ਼ਤਾਰ, ਬਲਜਿੰਦਰ ਦੀ ਗਰਲਫ੍ਰੈਂਡ ਸਣੇ 5 ਨਾਮਜ਼ਦ

ਬਲਵੀਰ ਸਿੰਘ ਦਾ ਇਕ ਹੋਰ ਸਾਥੀ ਵੀ ਇਸ ਦੌਰਾਨ ਜ਼ਖਮੀ ਹੋ ਗਿਆ, ਜੋ ਪੀ. ਜੀ. ਆਈ. ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਹੈ। ਪੁਲਸ ਦੋਸ਼ੀਆਂ ਦੀ ਭਾਲ ਕਰਨ ਲਈ ਜਦੋਂ ਪਿੰਡ ਰਾਣੀਮਾਜਰਾ ਵਿਖੇ ਪਹੁੰਚੀ ਤਾਂ ਕੁਲਵਿੰਦਰ ਸਿੰਘ ਦੇ ਘਰ ਨੂੰ ਤਾਲਾ ਲੱਗਾ ਹੋਇਆ ਸੀ। ਮੁੱਲਾਂਪੁਰ ਗਰੀਬਦਾਸ ਥਾਣਾ ਦੇ ਮੁਖੀ ਯੁਗੇਸ਼ ਕੁਮਾਰ ਨੇ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਦੀ ਤਲਖ਼ੀ ਤੋਂ ਬਾਅਦ ਇੰਝ ਸ਼ੁਰੂ ਹੋਇਆ ਸੀ ਰੇੜਕਾ, ਕੈਪਟਨ ਨੇ ਹੀ ਮੰਗੇ ਸਨ ਮੰਤਰੀਆਂ ਤੋਂ ਅਸਤੀਫ਼ੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News