ਕਤਲ ਦੇ ਮਾਮਲੇ ਵਿਚ 4 ਦੋਸ਼ੀਆਂ ਨੂੰ 20-20 ਸਾਲ ਦੀ ਸਜ਼ਾ
Friday, Mar 09, 2018 - 12:48 AM (IST)
ਗੁਰਦਾਸਪੁਰ, (ਵਿਨੋਦ)– ਸਾਲ 2013 ਵਿਚ ਘਣੀਏ-ਕੇ-ਬਾਂਗਰ ਇਲਾਕੇ ਦੇ ਪਿੰਡ ਪਾਰੋਵਾਲੀ ਵਿਚ ਹੋਏ ਇਕ ਕਤਲ ਦੇ ਮਾਮਲੇ ਵਿਚ ਸਥਾਨਕ ਵਧੀਕ ਜ਼ਿਲਾ ਤੇ ਸੈਸ਼ਨਜ਼ ਜੱਜ ਗੁਰਜੰਤ ਸਿੰਘ ਦੀ ਅਦਾਲਤ ਨੇ ਚਾਰ ਦੋਸ਼ੀਆਂ ਨੂੰ 20-20 ਸਾਲ ਦੀ ਸਜ਼ਾ ਸੁਣਾਈ ਹੈ।ਜਾਣਕਾਰੀ ਅਨੁਸਾਰ 14-6-2013 ਨੂੰ ਪਿੰਡ ਪਾਰੋਵਾਲੀ ਵਿਚ ਬਿਜਲੀ ਟਰਾਂਸਫਾਰਮਰ ਨੂੰ ਲਾਉਣ ਸਬੰਧੀ ਅਮਰਬੀਰ ਸਿੰਘ ਪੁੱਤਰ ਬਲਬੀਰ ਸਿੰਘ ਨਿਵਾਸੀ ਪਿੰਡ ਪਾਰੋਵਾਲ ਨੂੰ ਕੁਝ ਲੋਕਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਸਬੰਧੀ ਪੁਲਸ ਨੇ 15 ਲੋਕਾਂ ਵਿਰੁੱਧ ਧਾਰਾ 302, 307, 326, 25-54-59 ਅਧੀਨ ਕੇਸ ਦਰਜ ਕੀਤਾ ਸੀ। ਇਸ ਮਾਮਲੇ ਦੀ ਸੁਣਵਾਈ ਵਧੀਕ ਜ਼ਿਲਾ ਤੇ ਸੈਸ਼ਨਜ਼ ਜੱਜ ਗੁਰਦਾਸਪੁਰ ਗੁਰਜੰਤ ਸਿੰਘ ਦੀ ਅਦਾਲਤ ਵਿਚ ਚੱਲ ਰਹੀ ਸੀ। ਅੱਜ ਅਦਾਲਤ ਨੇ ਗਵਾਹੀਆਂ ਤੇ ਸਬੂਤਾਂ ਦੇ ਆਧਾਰ 'ਤੇ ਚਾਰ ਦੋਸ਼ੀਆਂ ਗੁਰਮੀਤ ਸਿੰਘ, ਕੁਲਦੀਪ ਸਿੰਘ, ਸਰਬਜੀਤ ਸਿੰਘ ਅਤੇ ਗੁਰਭੇਜ ਸਿੰਘ ਸਾਰੇ ਨਿਵਾਸੀ ਪਾਰੋਵਾਲ ਨੂੰ 20-20 ਸਾਲ ਦੀ ਸਜ਼ਾ ਸੁਣਾਈ। ਇਸ ਕੇਸ ਵਿਚ ਕੁਝ ਲੋਕਾਂ ਨੂੰ ਬਰੀ ਕਰ ਦਿੱਤਾ ਗਿਆ ਹੈ।
