ਸਰਚ ਆਪਰੇਸ਼ਨ : ਪੁਲਸ ਛਾਉਣੀ ਬਣੀ ਗੁਲਾਬ ਸਿੰਘ ਵਾਲਾ ਬਸਤੀ
Wednesday, Dec 05, 2018 - 02:49 PM (IST)

ਮਮਦੋਟ (ਸੰਨੀ ਚੋਪੜਾ) : ਮਮਦੋਟ ਦੀ ਗੁਲਾਬ ਵਾਲਾ ਬਸਤੀ 'ਚ ਪੁਲਸ ਵਲੋਂ ਮੰਗਲਵਾਰ ਰਾਤ ਤੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਵੱਡੀ ਗਿਣਤੀ 'ਚ ਪੁਲਸ ਗੁਲਾਬ ਵਾਲਾ ਬਸਤੀ 'ਚ ਲੋਕਾਂ ਦੇ ਘਰ 'ਚ ਚੈਕਿੰਗ ਕਰ ਰਹੀ ਹੈ। ਫਿਲਹਾਲ ਪੁਲਸ ਨੇ ਸਰਚ ਆਪਰੇਸ਼ਨ ਸਬੰਧੀ ਮੀਡੀਆ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। ਪੂਰੀ ਬਸਤੀ ਨੂੰ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ ਹੈ।