STF ਦੀ ਟੀਮ ਨੇ ਮੁਕਤਸਰ ਦੇ ਮੁੱਹਲਿਆਂ ''ਚ ਮਾਰਿਆ ਛਾਪਾ, ਪਰਤੀ ਖਾਲੀ ਹੱਥ

10/15/2019 12:03:18 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ਼ ਚਲਾਈ ਮੁਹਿਮ ਦੇ ਤਹਿਤ ਪੰਜਾਬ ਪੁਲਸ ਦੀਆਂ ਵੱਖ-2 ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਛਾਪੇਮਾਰੀ ਕਰਕੇ ਨਸ਼ਾਂ ਤਸਕਰਾਂ ਨੂੰ ਕਾਬੂ ਤੇ ਨਸ਼ੇ ਨੂੰ ਖਤਮ ਕਰਨ 'ਚ ਲੱਗੀ ਹੋਈ ਹੈ। ਇਸੇ ਲੜੀ ਦੇ ਤਹਿਤ ਬਠਿੰਡਾ ਐੱਸ.ਟੀ.ਐੱਫ ਵਿਭਾਗ ਦੀ ਟੀਮ ਨੇ ਡੀ.ਐੈੱਸ.ਪੀ ਰਾਜਦੀਪ ਸਿੰਘ ਦੀ ਅਗਵਾਈ 'ਚ ਮੁਕਤਸਰ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ 'ਚ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕੀਤੀ ਪਰ ਟੀਮ ਦੇ ਹੱਥ ਕੋਈ ਨਸ਼ੀਲਾ ਪਦਾਰਥ ਨਹੀਂ ਲੱਗਾ। ਐੱਸ.ਟੀ.ਐੱਫ ਦੇ ਡੀ.ਐੱਸ.ਪੀ ਰਾਜਦੀਪ ਸਿੰਘ ਨੇ ਦੱਸਿਆ ਕਿ ਸਾਨੂੰ ਪਿਛਲੇ ਕਾਫੀ ਸਮੇਂ ਤੋਂ ਇਨ੍ਹਾਂ ਮੁਹੱਲਿਆਂ 'ਚੋਂ ਨਸ਼ਾਂ ਵੇਚਣ ਵਾਲਿਆਂ ਅਤੇ ਕਰਨ ਵਾਲਿਆਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਕਰਕੇ ਟੀਮ ਵਲੋਂ ਛਾਪੇਮਾਰੀ ਕੀਤੀ ਗਈ।

PunjabKesari

ਛਾਪੇਮਾਰੀ ਦੌਰਾਨ ਭਾਵੇਂ ਕੋਈ ਨਸ਼ੀਲਾਂ ਪਦਾਰਥ ਬਰਾਮਦ ਨਹੀਂ ਹੋਇਆ ਪਰ ਕੁਝ ਨੌਜਵਾਨ, ਜੋ ਨਸ਼ਾਂ ਕਰਨ ਦੇ ਆਦਿ ਹਨ, ਸਾਡੇ ਸੰਪਰਕ 'ਚ ਆ ਗਏ, ਜੋ ਨਸ਼ਾ ਛੱਡਣ ਨੂੰ ਤਿਆਰ ਹੋ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਤੁਹਾਡੇ ਮੁਹੱਲੇ ਜਾਂ ਆਲੇ-ਦੁਆਲੇ ਰਹਿ ਰਿਹਾ ਕੋਈ ਵਿਅਕਤੀ ਨਸ਼ਾਂ ਵੇਚਦਾ ਜਾਂ ਕਰਦਾ ਹੈ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰੋਂ।  

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁਹੱਲਾ ਵਾਸੀ ਮੰਗਲ ਕੁਮਾਰ ਨੇ ਦੱਸਿਆ ਕਿ ਨਸ਼ਾਂ ਵੇਚਣ ਵਾਲਿਆਂ ਕਰਕੇ ਮੁਹੱਲੇ ਦੇ ਬਹੁਤ ਸਾਰੇ ਲੋਕ ਆਪਣਾ ਘਰ-ਬਾਰ ਵੇਚ ਕੇ ਕਿਤੇ ਹੋਰ ਥਾਂ ਰਹਿਣ ਲੱਗ ਪਏ ਹਨ। ਸਾਡੇ ਮੁਹੱਲੇ 'ਚ ਨਸ਼ਾਂ ਕਰਨ ਵਾਲਿਆਂ ਦੀ ਗਿਣਤੀ ਕੁਝ ਕੁ ਸਮੇਂ 'ਚ ਵਧ ਗਈ ਹੈ, ਜਿਨ੍ਹਾਂ 'ਤੇ ਪੁਲਸ ਨੂੰ ਨਕੇਲ ਪਾਉਣੀ ਚਾਹੀਦੀ ਹੈ


rajwinder kaur

Content Editor

Related News