ਮੁਕੇਰੀਆ 'ਚ ਵੀ ਭਾਜਪਾ 'ਤੇ ਭਾਰੀ ਪਿਆ ਕਾਂਗਰਸ ਦਾ ਹੱਥ, ਇੰਦੂ ਬਾਲਾ ਜੇਤੂ

10/24/2019 2:04:05 PM

ਮੁਕੇਰੀਆ (ਝਾਵਰ,ਘੁੰਮਣ) :  ਮੁਕੇਰੀਆਂ 'ਚ ਵੀ ਭਾਜਪਾ 'ਤੇ ਕਾਂਗਰਸ ਦਾ ਹੱਥ ਭਾਰੀ ਪਿਆ ਹੈ। ਇਸ ਸੀਟ ਤੋਂ ਕਾਂਗਰਸੀ ਉਮੀਦਵਾਰ ਇੰਦੂ ਬਾਲਾ ਨੇ 3440 ਵੋਟਾਂ ਦੀ ਲੀਡ ਹਾਸਲ ਕਰਦਿਆਂ ਭਾਜਪਾ ਉਮੀਦਵਾਰ ਜੰਗੀ ਲਾਲ ਮਹਾਜਨ ਨੂੰ ਹਰਾਇਆ ਹੈ। ਜਾਣਕਾਰੀ ਮੁਤਾਬਕ ਇੰਦੂ ਬਾਲਾ ਨੂੰ ਕੁੱਲ 53910 ਵੋਟਾਂ ਜਦਕਿ ਭਾਜਪਾ ਨੂੰ 50470 ਵੋਟਾਂ ਮਿਲੀਆ। ਇਸੇ ਤਰ੍ਹਾਂ ਆਜ਼ਾਦ ਉਮੀਦਵਾਰ ਨੂੰ ਕੁੱਲ 268 ਵੋਟਾਂ ਮਿਲੀਆ। 

PunjabKesariਪਹਿਲੇ ਗੇੜ ਦੀ ਗਿਣਤੀ 
ਭਾਜਪਾ ਉਮੀਦਵਾਰ ਜੰਗੀ ਲਾਲ ਮਹਾਜਨ 12 ਵੋਟਾਂ ਨਾਲ ਅੱਗੇ 

ਦੂਜੇ ਗੇੜ ਦੀ ਗਿਣਤੀ 
ਕਾਂਗਰਸੀ ਉਮੀਦਵਾਰ ਇੰਦੂ ਬਾਲਾ 212 ਵੋਟਾਂ ਨਾਲ ਅੱਗੇ 

ਤੀਜੇ ਗੇੜ ਦੀ ਗਿਣਤੀ 
ਕਾਂਗਰਸੀ ਉਮੀਦਵਾਰ ਇੰਦੂ ਬਾਲਾ 823 ਵੋਟਾਂ ਨਾਲ ਅੱਗੇ 

ਚੌਥੇ ਗੇੜ ਦੀ ਗਿਣਤੀ 
ਕਾਂਗਰਸੀ ਉਮੀਦਵਾਰ ਇੰਦੂ ਬਾਲਾ 1,194 ਵੋਟਾਂ ਨਾਲ ਅੱਗੇ

ਪੰਜਵੇਂ ਗੇੜ ਦੀ ਗਿਣਤੀ 
ਕਾਂਗਰਸੀ ਉਣੀਦਵਾਰ ਇੰਦੂ ਬਾਲਾ 1368 ਵੋਟਾਂ ਨਾਲ ਅੱਗੇ 

ਛੇਵੇਂ ਗੇੜ ਦੀ ਗਿਣਤੀ 
ਕਾਂਗਰਸੀ ਉਮੀਦਵਾਰ ਇੰਦੂ ਬਾਲਾ 2064 ਵੋਟਾਂ ਨਾਲ ਅੱਗੇ

ਸਤਵੇਂ ਗੇੜ ਦੀ ਗਿਣਤੀ 
ਕਾਂਗਰਸੀ ਉਮੀਦਵਾਰ ਇੰਦੂ ਬਾਲਾ 2132 ਵੋਟਾਂ ਨਾਲ ਅੱਗੇ

8ਵੇਂ ਗੇੜ ਦੀ ਗਿਣਤੀ
ਕਾਂਗਰਸੀ ਉਮੀਦਵਾਰ ਇੰਦੂ ਬਾਲਾ 2132 ਵੋਟਾਂ ਨਾਲ ਅੱਗੇ 

9ਵੇਂ ਗੇੜ ਦੀ ਗਿਣਤੀ 
ਕਾਂਗਰਸੀ ਉਮੀਦਵਾਰ ਇੰਦੂ ਬਾਲਾ 1505 ਵੋਟਾਂ ਨਾਲ ਅੱਗੇ 

10ਵੇਂ ਗੇੜ ਦੀ ਗਿਣਤੀ 
ਕਾਂਗਰਸੀ ਉਮੀਦਵਾਰ ਇੰਦੂ ਬਾਲਾ 1913 ਵੋਟਾਂ ਨਾਲ ਅੱਗੇ 

PunjabKesari

11ਵੇਂ ਗੇੜ ਦੀ ਗਿਣਤੀ 
ਕਾਂਗਰਸੀ ਉਮੀਦਵਾਰ ਇੰਦੂ ਬਾਲਾ 2246 ਵੋਟਾਂ ਨਾਲ ਅੱਗੇ 

12ਵੇਂ ਗੇੜ ਦੀ ਗਿਣਤੀ 
ਕਾਂਗਰਸੀ ਉਮੀਦਵਾਰ ਇੰਦੂ ਬਾਲਾ 2124 ਵੋਟਾਂ ਨਾਲ ਅੱਗੇ 

13ਵੇਂ ਗੇੜ ਦੀ ਗਿਣਤੀ 
ਕਾਂਗਰਸੀ ਉਮੀਦਵਾਰ ਇੰਦੂ ਬਾਲਾ 2626 ਵੋਟਾਂ ਨਾਲ ਅੱਗੇ

14ਵੇਂ ਗੇੜ ਦੀ ਗਿਣਤੀ 
ਕਾਂਗਰਸੀ ਉਮੀਦਵਾਰ ਇੰਦੂ ਬਾਲਾ 2872 ਵੋਟਾਂ ਨਾਲ ਅੱਗੇ

15ਵੇਂ ਗੇੜ ਦੀ ਗਿਣਤੀ 
ਕਾਂਗਰਸੀ ਉਮੀਦਵਾਰ ਇੰਦੂ ਬਾਲਾ 3043 ਵੋਟਾਂ ਨਾਲ ਅੱਗੇ 

16ਵੇਂ ਗੇੜ ਦੀ ਗਿਣਤੀ 
ਕਾਂਗਰਸੀ ਉਮੀਦਵਾਰ ਇੰਦੂ ਬਾਲਾ 2935 ਵੋਟਾਂ ਨਾਲ ਅੱਗੇ

16ਵੇਂ ਗੇੜ ਦੀ ਗਿਣਤੀ 
ਕਾਂਗਰਸੀ ਉਮੀਦਵਾਰ ਇੰਦੂ ਬਾਲਾ 2935 ਵੋਟਾਂ ਨਾਲ ਅੱਗੇ

17ਵੇਂ ਗੇੜ ਦੀ ਗਿਣਤੀ 
ਕਾਂਗਰਸੀ ਉਮੀਦਵਾਰ ਇੰਦੂ ਬਾਲਾ 3561 ਵੋਟਾਂ ਨਾਲ ਅੱਗੇ

18ਵੇਂ ਗੇੜ ਦੀ ਗਿਣਤੀ 

ਕਾਂਗਰਸੀ ਉਮੀਦਵਾਰ ਇੰਦੂ ਬਾਲਾ 3440 ਵੋਟਾਂ ਨਾਲ ਜਿੱਤ ਹਾਸਲ ਕੀਤੀ

PunjabKesariਦੱਸ ਦੇਈਏ ਕਿ ਮੁਕੇਰੀਆ 'ਚ ਕਾਂਗਰਸੀ ਉਮੀਦਵਾਰ ਇੰਦੂ ਬਾਲਾ, ਭਾਜਪਾ ਤੋਂ ਜੰਗੀ ਲਾਲ ਮਹਾਜਨ ਅਤੇ ਆਮ ਅਦਮੀ ਪਾਰਟੀ ਤੋਂ ਗੁਰਧਿਆਨ ਸਿੰਘ ਮੁਲਤਾਨੀ ਚੋਣ ਮੈਦਾਨ 'ਚ ਸਨ, ਜਿਨ੍ਹਾਂ 'ਚੋਂ ਇੰਦੂ ਬਾਲਾ ਨੇ ਲੀਡ ਹਾਸਲ ਕਰਦਿਆਂ ਜਿੱਤ ਹਾਸਲ ਕੀਤੀ ਹੈ।

ਜ਼ਿਕਰਯੋਗ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਦੋਂ ਵੀ ਵਿਧਾਨ ਸਭਾ ਚੋਣਾਂ ਹੋਈਆਂ, ਮੁਕੇਰੀਆਂ ਸੀਟ 'ਤੇ ਮੁੱਖ ਤੌਰ 'ਤੇ ਕਾਂਗਰਸ ਦਾ ਹੀ ਕਬਜ਼ਾ ਰਿਹਾ ਹੈ। ਮਰਹੂਮ ਡਾ. ਕੇਵਲ ਕ੍ਰਿਸ਼ਨ ਜੋ ਪੰਜਾਬ ਦੇ ਵਿੱਤ ਮੰਤਰੀ ਅਤੇ ਸਪੀਕਰ ਵੀ ਰਹੇ, 6 ਵਾਰ ਕਾਂਗਰਸ ਦੀ ਟਿਕਟ ਤੋਂ ਜਿੱਤੇ। ਇਸ ਤੋਂ ਇਲਾਵਾ ਉਨ੍ਹਾਂ ਦੇ ਸਪੁੱਤਰ ਰਜਨੀਸ਼ ਕੁਮਾਰ ਬੱਬੀ ਇਕ ਵਾਰ ਕਾਂਗਰਸ ਦੀ ਟਿਕਟ ਅਤੇ ਇਕ ਵਾਰ ਆਜ਼ਾਦ ਉਮੀਦਵਾਰ ਵਜੋਂ ਜਿੱਤੇ। ਇਸ ਸੀਟ 'ਤੇ 2 ਵਾਰ ਭਾਜਪਾ ਦਾ ਕਬਜ਼ਾ ਰਿਹਾ, ਜਿੱਥੇ ਅਰੁਨੇਸ਼ ਸ਼ਾਕਰ ਜੇਤੂ ਰਹੇ ਅਤੇ 2 ਵਾਰ ਇਸ ਸੀਟ ਤੋਂ ਹਾਰ ਗਏ। ਜਦੋਂ ਕਿ ਲੋਕ ਸਭਾ ਦੀਆਂ ਚੋਣਾਂ ਦੌਰਾਨ ਵੀ ਕਾਂਗਰਸ ਇਸ ਇਲਾਕੇ 'ਚੋਂ ਅੱਗੇ ਰਹਿੰਦੀ ਸੀ ਪਰ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੇ ਇਸ ਵਿਧਾਨ ਸਭਾ ਹਲਕੇ 'ਚੋਂ ਭਾਰੀ ਲੀਡ ਹਾਸਲ ਕੀਤੀ ਸੀ। 


Baljeet Kaur

Content Editor

Related News