ਆਸ਼ੂ ਦੇ PA ਦੇ ਹੱਕ 'ਚ ਉਤਰੇ MP ਰਵਨੀਤ ਬਿੱਟੂ ਦੀ ਚਿਤਾਵਨੀ, 'ਵਿਜੀਲੈਂਸ ਸਹੀ ਢੰਗ ਨਾਲ ਕਰੇ ਕੰਮ'
Tuesday, Jan 03, 2023 - 03:00 PM (IST)
ਲੁਧਿਆਣਾ (ਨਰਿੰਦਰ) : ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀ. ਏ. ਇੰਦਰਜੀਤ ਇੰਦੀ ਦੇ ਹੱਕ 'ਚ ਉਤਰ ਆਏ ਹਨ। ਰਵਨੀਤ ਬਿੱਟੂ ਨੇ ਦੋਸ਼ ਲਾਇਆ ਹੈ ਕਿ ਵਿਜੀਲੈਂਸ ਵੱਲੋਂ ਇੰਦੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਕਰੰਟ ਲਾਇਆ ਜਾ ਰਿਹਾ ਹੈ। ਰਵਨੀਤ ਬਿੱਟੂ ਨੇ ਚਿਤਾਵਨੀ ਦਿੰਦਿਆਂ ਵਿਜੀਲੈਂਸ ਨੂੰ ਸਹੀ ਢੰਗ ਨਾਲ ਕੰਮ ਕਰਨ ਅਤੇ ਜਾਂਚ ਕਰਨ ਲਈ ਕਿਹਾ ਹੈ।
ਰਵਨੀਤ ਬਿੱਟੂ ਨੇ ਕਿਹਾ ਹੈ ਕਿ ਜੇਕਰ ਅਜਿਹਾ ਨਹੀਂ ਹੋਇਆ ਤਾਂ 'ਭਾਰਤ ਜੋੜੋ ਯਾਤਰਾ' ਦਾ ਮੂੰਹ ਵਿਜੀਲੈਂਸ ਦਫ਼ਤਰ ਵੱਲ ਮੋੜ ਦਿੱਤਾ ਜਾਵੇਗਾ। ਦੱਸ ਦੇਈਏ ਕਿ ਟੈਂਡਰ ਘਪਲਾ ਮਾਮਲੇ 'ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀ. ਏ. ਇੰਦਰਜੀਤ ਇੰਦੀ ਵੱਲੋਂ ਆਤਮ-ਸਮਰਪਣ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ ਦੇ 'ਬਰਡ ਪਾਰਕ' 'ਚ ਦਿਖੇਗਾ ਅਫ਼ਰੀਕਾ ਦਾ ਸ਼ੁਤਰਮੁਰਗ ਅਤੇ ਆਸਟ੍ਰੇਲੀਆ ਦਾ ਈਮੂ
ਦੱਸਣਯੋਗ ਹੈ ਕਿ 'ਭਾਰਤ ਜੋੜੋ ਯਾਤਰਾ' ਜਨਵਰੀ ਦੇ ਪਹਿਲੇ ਹਫ਼ਤੇ ਪੰਜਾਬ ਪੁੱਜੇਗੀ, ਜੋ ਕਿ ਪਾਰਟੀ ਦੇ ਵਰਕਰਾਂ 'ਚ ਨਵਾਂ ਜੋਸ਼ ਭਰੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ