'ਮੇਰੇ ਪੁੱਤ ਨੂੰ ਘਰੋਂ ਚੁੱਕ ਕੇ ਲੈ ਗਏ', ਸ਼ੰਭੂ ਧਮਾਕਾ ਮਾਮਲੇ 'ਚ ਗ੍ਰਿਫ਼ਤਾਰ ਪਰਦੀਪ ਦੀ ਮਾਂ ਆਈ ਸਾਹਮਣੇ
Wednesday, Apr 29, 2026 - 03:05 PM (IST)
ਮਾਨਸਾ (ਪਰਮਦੀਪ) : ਇੱਥੇ ਸ਼ੰਭੂ-ਅੰਬਾਲਾ ਰੇਲਵੇ ਟਰੈਕ 'ਤੇ ਬੰਬ ਧਮਾਕੇ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਮਾਨਸਾ ਦੇ ਪਰਦੀਪ ਸਿੰਘ ਖਾਲਸਾ ਦੇ ਪਰਿਵਾਰ ਵਲੋਂ ਉਸ ਨੂੰ ਬੇਕਸੂਰ ਦੱਸਿਆ ਗਿਆ ਹੈ। ਪਰਦੀਪ ਸਿੰਘ ਖਾਲਸਾ ਦੀ ਮਾਂ ਗੁਣਜੀਤ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ ਘਰ 'ਚ ਹੀ ਮੌਜੂਦ ਸੀ, ਜਦੋਂ ਉਸ ਨੂੰ ਪੁਲਸ ਫੜ੍ਹ ਕੇ ਲੈ ਗਈ। ਪੁਲਸ ਵਾਲਿਆਂ ਨੇ ਸਿਰਫ ਪੁੱਛਗਿੱਛ ਦੀ ਗੱਲ ਕਹੀ ਸੀ ਅਤੇ ਫਿਰ ਸਾਰਾ ਘਰ ਫਰੋਲ ਮਾਰਿਆ।
ਇਹ ਵੀ ਪੜ੍ਹੋ : ਮਿਲਕਫੈੱਡ ਪੰਜਾਬ ਨੇ ਇਕ ਮਈ ਤੋਂ ਦੁੱਧ ਦੀ ਖ਼ਰੀਦ ਕੀਮਤ ਵਧਾਉਣ ਦਾ ਕੀਤਾ ਐਲਾਨ, ਪੜ੍ਹੋ ਪੂਰੀ ਖ਼ਬਰ
ਗੁਣਜੀਤ ਕੌਰ ਨੇ ਦੱਸਿਆ ਕਿ ਪਰਦੀਪ ਅਜੇ ਬਾਥਰੂਮ 'ਚ ਹੀ ਸੀ ਕਿ ਪੁਲਸ ਵਾਲੇ ਉਸ ਨੂੰ ਬਾਹਰ ਆਉਣ ਲਈ ਕਹਿਣ ਲੱਗੇ ਅਤੇ ਜਿਵੇਂ ਹੀ ਉਹ ਬਾਹਰ ਆਇਆ ਤਾਂ ਉਸ ਨੂੰ ਆਪਣੇ ਨਾਲ ਲੈ ਗਏ। ਗੁਣਜੀਤ ਕੌਰ ਨੇ ਦੱਸਿਆ ਕਿ ਪਰਦੀਪ ਸਿੰਘ ਤਰਣਾ ਦਲ ਨਾਲ ਜੁੜਿਆ ਹੋਇਆ ਸੀ। ਉਸ ਨੇ ਦੱਸਿਆ ਕਿ ਪਰਦੀਪ ਸਿੰਘ ਪਹਿਲਾਂ ਹੈੱਡ ਗ੍ਰੰਥੀ ਵੀ ਰਿਹਾ ਸੀ ਅਤੇ ਹੁਣ ਘਰ ਹੀ ਹੁੰਦਾ ਸੀ।
ਇਹ ਵੀ ਪੜ੍ਹੋ : ਬਠਿੰਡਾ 'ਚ ਚੜ੍ਹਦੀ ਸਵੇਰ ਚੱਲੀ ਗੋਲੀ, ਪੈ ਗਈਆਂ ਚੀਕਾਂ, ਵਾਰਦਾਤ ਨਾਲ ਕੰਬਿਆ ਪੂਰਾ ਪਿੰਡ (ਵੀਡੀਓ)
ਦੱਸਣਯੋਗ ਹੈ ਕਿ ਇਸ ਬੰਬ ਧਮਾਕੇ ਦੇ ਮਾਮਲੇ 'ਚ ਪੁਲਸ ਵਲੋਂ ਪਰਦੀਪ ਸਿੰਘ ਖਾਲਸਾ (ਮੁੱਖ ਸਰਗਨਾ), ਕੁਲਵਿੰਦਰ ਸਿੰਘ ਬੰਗਾ, ਗੁਰਪ੍ਰੀਤ ਸਿੰਘ ਗੋਪੀ ਅਤੇ ਸਤਨਾਮ ਸਿੰਘ ਸੱਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁੱਖ ਮੁਲਜ਼ਮ ਪਰਦੀਪ ਸਿੰਘ ਖਾਲਸਾ 'ਤੇ ਪਹਿਲਾਂ ਵੀ 4-5 ਅਪਰਾਧਿਕ ਮਾਮਲੇ ਦਰਜ ਹਨ। ਪੁਲਸ ਨੇ ਇਨ੍ਹਾਂ ਕੋਲੋਂ ਭਾਰੀ ਮਾਤਰਾ 'ਚ ਅਸਲਾ, ਬੰਬ, 2 ਪਿਸਤੌਲਾਂ ਅਤੇ ਆਈ. ਈ. ਡੀ. ਬਣਾਉਣ ਵਾਲਾ ਸਮਾਨ ਬਰਾਮਦ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
