ਪ੍ਰੇਮੀ ਨਾਲ ਰਲ ਮਾਂ ਨੇ 2 ਸਾਲਾ ਧੀ ਨਾਲ ਕਮਾਇਆ ਧ੍ਰੋਹ, ਲੂ ਕੰਡੇ ਖੜ੍ਹੇ ਕਰੇਗਾ ਪੂਰਾ ਮਾਮਲਾ

Monday, Sep 25, 2023 - 12:43 PM (IST)

ਪ੍ਰੇਮੀ ਨਾਲ ਰਲ ਮਾਂ ਨੇ 2 ਸਾਲਾ ਧੀ ਨਾਲ ਕਮਾਇਆ ਧ੍ਰੋਹ, ਲੂ ਕੰਡੇ ਖੜ੍ਹੇ ਕਰੇਗਾ ਪੂਰਾ ਮਾਮਲਾ

ਅੰਮ੍ਰਿਤਸਰ (ਸੰਜੀਵ) : ਆਪਣੇ ਪ੍ਰੇਮੀ ਨਾਲ ਰਲ ਕੇ 2 ਸਾਲਾ ਧੀ ਦਾ ਕਤਲ ਕਰਨ ਦੇ ਮਾਮਲੇ ਵਿਚ ਥਾਣਾ ਸਦਰ ਦੀ ਪੁਲਸ ਨੇ ਜੋਤੀ ਅਤੇ ਸੂਰਜਪਾਲ ਉਰਫ਼ ਰਾਜਾ ਖ਼ਿਲਾਫ਼ ਕਤਲ ਕਰਨ ਦਾ ਮਾਮਲਾ ਦਰਜ ਕੀਤਾ ਹੈ। ਬੂਟਾ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੇਸ ਵਿਚ ਉਸ ਦਾ ਕਹਿਣਾ ਹੈ ਕਿ ਉਸ ਦਾ ਵਿਆਹ 2012 ਵਿਚ ਜੋਤੀ ਨਾਲ ਹੋਇਆ ਸੀ ਅਤੇ ਉਸ ਦੇ 5 ਬੱਚੇ ਹਨ। ਸਭ ਤੋਂ ਛੋਟੀ ਧੀ ਮਨਪ੍ਰੀਤ ਕੌਰ ਉਮਰ 2 ਸਾਲ ਸੀ।

ਇਹ ਵੀ ਪੜ੍ਹੋ :  ਝੋਨੇ ਦੀ ਫ਼ਸਲ ਪੱਕਣ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫ਼ਾ

ਮੇਰੀ ਪਤਨੀ ਜੋਤੀ ਨੇ ਉਕਤ ਦੋਸ਼ੀ ਸੂਰਜਪਾਲ ਜੋ ਕਿ ਫਾਈਨਾਂਸ ਦਾ ਕੰਮ ਕਰਦਾ ਹੈ, ਤੋਂ 10 ਹਜ਼ਾਰ ਰੁਪਏ ਦਾ ਕਰਜ਼ਾ ਲਿਆ ਸੀ। ਇਸ ਤੋਂ ਬਾਅਦ ਸੂਰਜਪਾਲ ਹਰ ਮਹੀਨੇ ਕਿਸ਼ਤ ਲੈਣ ਆਉਂਦਾ ਸੀ। ਇਸ ਦੌਰਾਨ ਜੋਤੀ ਦੇ ਸੂਰਜਪਾਲ ਨਾਲ ਨਾਜਾਇਜ਼ ਸਬੰਧ ਬਣ ਗਏ। ਇਸ ਤੋਂ ਬਾਅਦ ਉਸ ਦਾ ਜੋਤੀ ਨਾਲ ਝਗੜਾ ਹੋਣ ਲੱਗਾ, ਕਰੀਬ 42 ਦਿਨ ਪਹਿਲਾਂ ਜੋਤੀ ਆਪਣੀ ਛੋਟੀ ਧੀ ਮਨਪ੍ਰੀਤ ਕੌਰ ਨੂੰ ਆਪਣੇ ਨਾਲ ਲੈ ਕੇ ਸੂਰਜਪਾਲ ਨਾਲ ਕਿਤੇ ਚਲੀ ਗਈ।

ਇਹ ਵੀ ਪੜ੍ਹੋ :  ਸਿਪਾਹਸਲਾਰ ਸਣੇ 3 ਕਾਂਗਰਸੀ ਨੇਤਾ ਭਾਜਪਾ ਦੇ ‘ਚਰਨਾਂ’ ’ਚ, ਕਿਸੇ ਸਮੇਂ ਵੀ ਹੋ ਸਕਦੈ ਵੱਡਾ ਧਮਾਕਾ

ਜਦੋਂ ਉਸ ਨੂੰ ਪਤਾ ਲੱਗਾ ਕਿ ਜੋਤੀ ਮਜੀਠਾ ਰੋਡ ’ਤੇ ਇਕ ਮਕਾਨ ’ਚ ਸੂਰਜਪਾਲ ਨਾਲ ਰਹਿ ਰਹੀ ਹੈ ਤਾਂ ਉਹ ਉਸ ਦੇ ਘਰ ਗਿਆ।ਜਿੱਥੇ ਉਸ ਨੇ ਜੋਤੀ ਨੂੰ ਫੜ੍ਹ ਲਿਆ ਅਤੇ ਆਪਣੀ ਧੀ ਬਾਰੇ ਪੁੱਛਿਆ। ਜੋਤੀ ਨੇ ਦੱਸਿਆ ਕਿ ਉਸ ਨੇ ਸੂਰਜਪਾਲ ਨਾਲ ਮਿਲ ਕੇ ਉਸ ਦਾ ਕਤਲ ਕਰ ਕੇ ਲਾਸ਼ ਨਹਿਰ ਵਿਚ ਸੁੱਟ ਦਿੱਤੀ ਸੀ। ਪੁਲਸ ਨੇ ਜੋਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਸੂਰਜਪਾਲ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਨੌਕਰੀਆਂ ਦੀ ਭਾਲ ਕਰ ਰਹੇ ਨੌਜਵਾਨਾਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੀ ਮਾਨ ਸਰਕਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Harnek Seechewal

Content Editor

Related News