ਅੰਮ੍ਰਿਤਸਰ ''ਚ ਵੱਡੀ ਵਾਰਦਾਤ, ਮਾਂ-ਧੀ ਦਾ ਬੇਰਹਿਮੀ ਨਾਲ ਕਤਲ
Tuesday, Sep 17, 2019 - 02:15 PM (IST)
![ਅੰਮ੍ਰਿਤਸਰ ''ਚ ਵੱਡੀ ਵਾਰਦਾਤ, ਮਾਂ-ਧੀ ਦਾ ਬੇਰਹਿਮੀ ਨਾਲ ਕਤਲ](https://static.jagbani.com/multimedia/2019_7image_13_42_320711786murder11.jpg)
ਅੰਮ੍ਰਿਤਸਰ (ਸੁਮਿਤ) : ਅੰਮ੍ਰਿਤਸਰ ਦੇ ਪ੍ਰੀਤ ਨਗਰ ਇਲਾਕੇ ਵਿਚ ਮਾਂ ਅਤੇ ਧੀ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਤੋਂ ਬਾਅਦ ਕਾਤਲਾਂ ਵਲੋਂ ਮਾਂ-ਧੀ ਦੀ ਲਾਸ਼ਾਂ ਖੇਤਾਂ ਵਿਚ ਦਬਾ ਦਿੱਤੀਆਂ ਗਈਆਂ। ਵਾਰਦਾਤ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਾਰਦਾਤ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ।