ਸਿੱਖਿਆ ਮੰਤਰੀ ਦੀ ਮੁਹਿੰਮ ਲਿਆਈ ਰੰਗ, 6 ਦਿਨਾਂ ''ਚ 31 ਹਜ਼ਾਰ ਤੋਂ ਵੱਧ ਵੀਡੀਓ ਹੋਈ ਸ਼ੇਅਰ

Monday, May 04, 2020 - 02:00 PM (IST)

ਲੁਧਿਆਣਾ (ਵਿੱਕੀ) : ਲਾਕਡਾਊਨ 'ਚ ਘਰ ਬੈਠੇ ਵਿਦਿਆਰਥੀਆਂ ਦਾ ਹੁਨਰ ਨਿਖਾਰਣ ਲਈ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵਲੋਂ ਪੰਜਾਬ ਦੇ ਸਕੂਲੀ ਬੱਚਿਆਂ ਲਈ ਕੀਤੀ ਗਈ ਅਬੈਂਸਡਰਸ ਆਫ ਹੋਪ ਮੁਹਿੰਮ ਤੋਂ ਮਨੁੱਖੀ ਵਸੀਲੇ ਵਿਕਾਸ ਮੰਤਰਾਲਾ (ਐੱਮ. ਐੱਚ. ਆਰ. ਡੀ.) ਵੀ ਪ੍ਰਭਾਵਿਤ ਹੋਇਆ ਹੈ। ਪੰਜਾਬ 'ਚ ਇਸ ਮੁਹਿੰਮ ਨੂੰ ਵਿਦਿਆਰਥੀਆਂ ਦੇ ਮਿਲ ਰਹੇ ਸ਼ਾਨਦਾਰ ਰਿਸਪਾਂਸ ਨਾਲ ਪ੍ਰਭਾਵਿਤ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਨੇ ਐਤਵਾਰ ਨੂੰ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨਾਲ ਗੱਲ ਕਰ ਕੇ ਉਨ੍ਹਾਂ ਦੀ ਇਸ ਪਹਿਲ ਦੀ ਤਾਰੀਫ ਵੀ ਕੀਤੀ। ਸਿੰਗਲਾ ਨੇ ਦੱਸਿਆ ਉਨ੍ਹਾਂ ਨੇ ਇਸ ਮੁਹਿੰਮ ਨੂੰ ਦੇਸ਼ ਦੇ ਹੋਰ ਸੂਬਿਆਂ 'ਚ ਸ਼ੁਰੂ ਕਰਨ ਦਾ ਸੁਝਾਅ ਐੱਮ. ਐੱਚ. ਆਰ. ਡੀ. ਮੰਤਰੀ ਨੂੰ ਦਿੱਤਾ ਤਾਂ ਕਿ ਦੇਸ਼ ਦੇ ਬੱਚਿਆਂ ਵਿਚ ਛੁਪਿਆ ਟੇਲੈਂਟ ਬਾਹਰ ਆ ਸਕੇ।

ਜਾਣਕਾਰੀ ਮੁਤਾਬਕ ਸਿੱਖਿਆ ਮੰਤਰੀ ਸਿੰਗਲਾ ਨੇ 6 ਦਿਨ ਪਹਿਲਾਂ ਸੂਬੇ ਦੇ ਸਕੂਲੀ ਵਿਦਿਆਰਥੀਆਂ ਲਈ ਇਕ ਆਨਲਾਈਨ ਪ੍ਰਤੀਯੋਗਤਾ 'ਅਬੈਂਸਡਰਸ ਆਫ ਹੋਪ' ਦੀ ਸ਼ੁਰੂਆਤ ਕੀਤੀ ਸੀ। ਇਸ ਵਿਚ ਬੱਚਿਆਂ ਨੇ ਫੇਸਬੁਕ, ਟਿਕਟਾਕ, ਯੂ-ਟਿਊਬ, ਇੰਸਟਾਗ੍ਰਾਮ, ਟਵਿੱਟਰ, ਸਨੈਪਚੈਟ ਸਮੇਤ ਵੱਖ-ਵੱਖ ਸਮਾਜਿਕ ਮੀਡੀਆ ਪਲੇਟਫਾਰਮਾਂ ਜ਼ਰੀਏ ਵੀਡੀਓ, ਗਾਣੇ, ਕਵਿਤਾ, ਵਾਦਯ ਸੰਗੀਤ, ਭਾਸ਼ਣ, ਸਕਿੱਟ ਅਤੇ ਕਲਾ ਦੇ ਰੂਪ ਵਿਚ ਆਪਣੇ ਵਿਚਾਰ ਅਤੇ ਰਚਨਾਤਮਕ ਵੀਡੀਓ ਬਣਾ ਕੇ ਸਿੱਖਿਆ ਮੰਤਰੀ ਨਾਲ 'ਅਬੈਂਸਡਰਸ ਆਫ ਹੋਪ' ਹੈਸ਼ ਟੈਗ ਦਾ ਉਪਯੋਗ ਕਰ ਕੇ ਸ਼ੇਅਰ ਕੀਤੇ। ਅਹਿਮ ਪਹਿਲੂ ਤਾਂ ਇਹ ਹੈ ਕਿ ਜ਼ਿਆਦਾਤਰ ਵਿਦਿਆਰਥੀਆਂ ਨੇ ਆਪਣੇ ਟੇਲੈਂਟ ਨੂੰ ਪੇਸ਼ ਕਰਨ ਲਈ ਕੋਰੋਨਾ ਵਾਇਰਸ ਅਤੇ ਲਾਕਡਾਊਨ ਦੇ ਵਿਸ਼ੇ ਨੂੰ ਵੀ ਚੁਣਿਆ ਹੈ।

ਇਹ ਵੀ ਪੜ੍ਹੋ :  ਕੈਨੇਡਾ ’ਚ ਕੋਰੋਨਾ ਵਾਇਰਸ ਨੇ ਲਈ ਇਕ ਹੋਰ ਪੰਜਾਬੀ ਦੀ ਜਾਨ

PunjabKesari

ਹੁਣ 5 ਮਈ ਤੱਕ ਵਿਦਿਆਰਥੀ ਭੇਜ ਸਕਣਗੇ ਵੀਡੀਓ
ਸਿੱਖਿਆ ਮੰਤਰੀ ਸਿੰਗਲਾ ਵੀ ਸੋਸ਼ਲ ਮੀਡੀਆ 'ਤੇ ਬਣਾਏ ਅੰਬੈਂਸਡਰਸ ਆਫ ਹੋਪ ਪੇਜ 'ਤੇ ਪਲ-ਪਲ ਦੀ ਨਜ਼ਰ ਰੱਖ ਰਹੇ ਹਨ ਅਤੇ ਵਿਦਿਆਰਥੀਆਂ ਨੂੰ ਉਤਸਾਹਿਤ ਵੀ ਕਰ ਰਹੇ ਹਨ। ਇਹੀ ਵਜ੍ਹਾ ਹੈ ਕਿ ਬੱਚਿਆਂ ਵਿਚ ਵੀ ਮੰਤਰੀ ਦੀ ਟਾਈਮ ਲਾਈਨ 'ਤੇ ਦਿਖਣ ਦੀ ਉਤਸੁਕਤਾ ਵਧ ਰਹੀ ਹੈ। ਬੱਚਿਆਂ ਦਾ ਉਤਸ਼ਾਹ ਅਤੇ ਰਚਨਾਤਮਕ ਨੂੰ ਦੇਦੇ ਹੋਏ ਐਤਵਾਰ ਨੂੰ ਸਿੰਗਲਾ ਨੇ ਇਸ ਪ੍ਰਤੀਯੋਗਤਾ ਦੀ ਅੰਤਿਮ ਤਾਰੀਕ ਨੂੰ 5 ਮਈ ਤੱਕ ਲਈ ਵਧਾ ਦਿੱਤਾ ਹੈ। ਹੁਣ ਵਿਦਿਆਰਥੀ ਮੰਗਲਵਾਰ ਰਾਤ 12 ਵਜੇ ਤੱਕ ਆਪਣੇ ਵੀਡੀਓ ਸ਼ੇਅਰ ਕਰ ਸਕਦੇ ਹਨ। ਇਸ ਦੇ ਨਾਲ ਹੀ ਰਾਜ ਦੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਨ ਲਈ 50 ਪੁਰਸਕਾਰ ਵੀ ਵਧਾਏ ਗਏ ਹਨ।

ਇਹ ਵੀ ਪੜ੍ਹੋ : ਅੰਮ੍ਰਿਤਸਰ: ਬਾਬਾ ਬਕਾਲਾ ਸਾਹਿਬ 'ਚੋਂ 7 ਪਾਜ਼ੇਟਿਵ ਨਵੇਂ ਮਾਮਲੇ ਆਏ ਸਾਹਮਣੇ 

ਸੰਗਰੂਰ, ਪਟਿਆਲਾ ਅਤੇ ਲੁਧਿਆਣਾ ਦੇ ਵਿਦਿਆਰਥੀ ਸ਼ੇਅਰ ਕਰ ਰਹੇ ਜ਼ਿਆਦਾ ਵੀਡੀਓ
ਜਾਣਕਾਰੀ ਮੁਤਾਬਕ 2 ਮਈ ਤੱਕ 31 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀਆਂ ਨੇ ਆਪਣੇ ਵਿਚਾਰਾਂ ਨੂੰ ਇਸ ਪ੍ਰਤੀਯੋਗਤਾ ਲਈ ਸ਼ੇਅਰ ਕੀਤਾ ਹੈ। ਸੂਬੇ ਵਿਚ ਹੁਣ ਤੱਕ ਕਿਸੇ ਪ੍ਰਤੀਯੋਗਤਾ ਵਿਚ ਇੰਨੇ ਘੱਟ ਸਮੇਂ ਵਿਚ ਉਪਰੋਕਤ ਗਿਣਤੀ ਵਿਦਿਆਰਥੀਆਂ ਨੇ ਭਾਗ ਨਹੀਂ ਲਿਆ। ਗੱਲ ਜੇਕਰ ਜ਼ਿਲੇਵਾਰ ਪ੍ਰਤੀਭਾਗੀਆਂ ਦੀ ਕਰੀਏ ਤਾਂ ਹੁਣ ਸਿੱਖਿਆ ਮੰਤਰੀ ਦਾ ਜ਼ਿਲਾ ਹੀ ਇਸ ਵਿਚ 2439 ਐਂਟਰੀ ਦੇ ਨਾਲ ਅੱਵਲ ਚੱਲ ਰਿਹਾ ਹੈ ਜਦਕਿ ਪਟਿਆਲਾ ਤੋਂ 2319, ਲੁਧਿਆਣਾ ਤੋਂ 2298, ਜਲੰਧਰ ਤੋਂ 2256, ਅੰਮ੍ਰਿਤਸਰ ਤੋਂ 2173, ਬਠਿੰਡਾ ਤੋਂ 1950, ਮੋਹਾਲੀ ਤੋਂ 1789, ਰੂਪ ਨਗਰ ਤੋਂ 1568 ਐਂਟਰੀ ਹੁਣ ਤੱਕ ਆਈ ਹੈ। ਉਥੇ ਬਾਰਡਰ ਏਰੀਆ ਫਿਰੋਜ਼ਪੁਰ, ਫਾਜ਼ਿਲਕਾ, ਗੁਰਦਾਸਪੁਰ, ਪਠਾਨਕੋਟ ਤੋਂ ਵੀ 1 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀਆਂ ਨੇ ਆਪਣੀ ਵੀਡੀਓ ਸ਼ੇਅਰ ਕੀਤੀ ਹੈ। ਉਥੇ ਲੜਕਿਆਂ ਮੁਕਾਬਲੇ ਲੜਕੀਆਂ ਨੇ ਜ਼ਿਆਦਾ ਉਤਸ਼ਾਹ ਦਿਖਾਇਆ ਹੈ।

2 ਪੂਲ ਵਿਚ ਵਿਭਾਜਿਤ ਕੀਤੇ ਗਏ ਵਿਦਿਆਰਥੀ
ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਦੱਸਿਆ ਕਿ ਪ੍ਰਤੀਯੋਗਤਾ ਦੀ ਅਹਿਮ ਗੱਲ ਇਹ ਰਹੀ ਕਿ ਪਹਿਲੀ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਵਿਦਿਆਰਥੀ ਇਸ ਵਿਚ ਉਤਸ਼ਾਹ ਨਾਲ ਭਾਗ ਲੈ ਰਹੇ ਹਨ। ਇਸ ਲਈ ਵਿਦਿਆਰਥੀਆਂ ਨੂੰ 2 ਪੂਲ ਵਿਚ ਵਿਭਾਜਿਤ ਕਰਨ ਦਾ ਫੈਸਲਾ ਲਿਆ ਗਿਆ ਹੈ। ਪਹਿਲੀ ਤੋਂ 5ਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਜੂਨੀਅਰ ਜਦਕ 6ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਸੀਨੀਅਰ ਪੂਲ ਵਿਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗਾਇਕ ਗੁਰਦਾਸ ਮਾਨ, ਦਲੇਰ ਮਹਿੰਦੀ, ਜੈਜੀ ਬੀ, ਸਿੱਧੂ ਮੂਸੇਵਾਲਾ, ਮਨਕੀਰਤ ਔਲਖ, ਪਰਮੀਸ਼ ਵਰਮਾ, ਸਰਗੁਣ ਮਹਿਤਾ, ਬੀ-ਪ੍ਰਯਾਗ ਨੇ ਵੀ 'ਅੰਬੈਂਸਡਰਸ ਆਫ ਹੋਪ' ਮੁਹਿੰਮ 'ਚ ਸਮਰਥਨ ਦਿੱਤਾ ਹੈ।


Anuradha

Content Editor

Related News