ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ‘ਕੌਮੀ ਇਨਸਾਫ਼ ਮੋਰਚੇ' ਲਈ ਰਵਾਨਾ ਹੋਏ ਮੂਸੇਵਾਲਾ ਦੇ ਮਾਤਾ, ਆਖੀ ਵੱਡੀ ਗੱਲ
Wednesday, Feb 08, 2023 - 01:17 PM (IST)
ਮਾਨਸਾ (ਪਰਮਦੀਪ ਰਾਣਾ) : ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ 'ਚ ਲੱਗੇ ਕੌਮੀ ਇਨਸਾਫ਼ ਮੋਰਚੇ 'ਚ ਅੱਜ ਪਿੰਡ ਮੂਸਾ ਤੋਂ ਇਕ ਜਥਾ ਰਵਾਨਾ ਕੀਤਾ ਗਿਆ , ਜਿਸ ਦੀ ਅਗਵਾਈ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਅਤੇ ਪਿੰਡ ਮੂਸਾ ਦੀ ਸਰਪੰਚ ਚਰਨ ਕੌਰ ਵੱਲੋਂ ਕੀਤੀ ਗਈ। ਪੰਜਾਬੀ ਕਾਮੇਡੀਅਨ ਭਾਨਾ ਭਗੌੜਾ ਅਤੇ ਸਿੱਧੂ ਦੇ ਪ੍ਰਸ਼ੰਸਕ ਵੀ ਮੋਰਚੇ 'ਚ ਸ਼ਾਮਲ ਹੋਣ ਲਈ ਪਿੰਡ ਤੋਂ ਰਵਾਨਾ ਹੋਏ।
ਇਹ ਵੀ ਪੜ੍ਹੋ- ਬਹਿਬਲ ਕਲਾਂ ਇਨਸਾਫ਼ ਮੋਰਚੇ ਦੇ ਐਕਸ਼ਨ ਤੋਂ ਬਾਅਦ ਪੁਲਸ ਚੌਕੰਨੀ, ਕੀਤੇ ਗਏ ਸਖ਼ਤ ਪ੍ਰਬੰਧ
ਇਸ ਮੌਕੇ ਗੱਲ ਕਰਦਿਆਂ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਮੋਰਚੇ 'ਚ ਜਾਣਾ ਮੇਰਾ ਨਿੱਜੀ ਫ਼ੈਸਲਾ ਨਹੀਂ ਸਗੋਂ ਇਹ ਫ਼ੈਸਲਾ ਸਾਡੀ ਪੰਚਾਇਤ ਦਾ ਹੈ ਕਿ ਸਾਨੂੰ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਮਰਹੂਮ ਗਾਇਕ ਮੂਸੇਵਾਲਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਗਾਏ ਗਏ ਗੀਤਾਂ ਦੀ ਗੱਲ ਕਰਦਿਆਂ ਮਾਤਾ ਚਰਨ ਕੌਰ ਨੇ ਕਿਹਾ ਕਿ ਜੇਕਰ ਸਰਕਾਰ ਉਸ ਗੀਤ ਨੂੰ ਬੈਨ ਨਾ ਕਰਕੇ, ਉਸ 'ਤੇ ਅਮਲ ਕਰਦੀ ਤਾਂ ਹੋ ਸਕਦਾ ਸੀ ਕਿ ਸਾਨੂੰ ਅੱਜ ਧਰਨੇ ਲਗਾਉਣ ਦੀ ਲੋੜ ਨਾ ਪੈਂਦੀ।
ਇਹ ਵੀ ਪੜ੍ਹੋ- 19 ਸਾਲਾ ਇਸ ਮੁੰਡੇ ਦੀ ਹਿੰਮਤ ਕਰ ਦੇਵੇਗੀ ਹੈਰਾਨ, ਹੱਥ ਦੀਆਂ ਵੱਢੀਆਂ ਉਂਗਲੀਆਂ ਫੜ੍ਹ ਬੱਸ 'ਚ ਖਾਧੇ ਧੱਕੇ ਤੇ ਅਖ਼ੀਰ...
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।