ਭਾਰਤ ''ਚ ਦ੍ਰਿਸ਼ ਖਗ੍ਰਾਸ ਚੰਦਰ ਗ੍ਰਹਿਣ 31 ਨੂੰ
Monday, Jan 22, 2018 - 08:01 AM (IST)

ਸ੍ਰੀ ਮੁਕਤਸਰ ਸਾਹਿਬ (ਪਵਨ) - ਮਾਘ ਪੂਰਨਮਾਸ਼ੀ ਦੇ ਦਿਨ 31 ਜਨਵਰੀ ਨੂੰ ਸ਼ਾਮ ਤੋਂ ਦ੍ਰਿਸ਼ ਖਗ੍ਰਾਸ ਚੰਦਰ ਗ੍ਰਹਿਣ ਭਾਰਤ 'ਚ ਖਗ੍ਰਾਸ ਰੂਪ ਵਿਚ ਦਿਖਾਈ ਦੇਵੇਗਾ। ਇਹ ਗ੍ਰਹਿਣ ਆਸਾਮ, ਮਿਜ਼ੋਰਮ, ਅਰੁਣਾਂਚਲ ਪ੍ਰਦੇਸ਼, ਸਿੱਕਮ, ਮੇਘਾਲਿਆ, ਪੂਰਬੀ ਬੰਗਾਲ ਵਿਚ ਚੰਦਰਮਾ ਚੜ੍ਹਨ ਤੋਂ ਬਾਅਦ ਸ਼ੁਰੂ ਹੋਵੇਗਾ। ਭਾਰਤ ਦੇ ਬਾਕੀ ਬਚੇ ਸਥਾਨਾਂ 'ਚ ਇਹ ਗ੍ਰਹਿਣ ਚੰਦਰਮਾ ਦੇ ਚੜ੍ਹਨ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਵੇਗਾ। ਇਹ ਜਾਣਕਾਰੀ ਅੱਜ ਪਿੰਡ ਕਾਨਿਆਂਵਾਲੀ ਵਿਚ ਪ੍ਰਸਿੱਧ ਵਿਦਵਾਨ ਬ੍ਰਹਮਰਿਸ਼ੀ ਉੱਤਰਾਂਚਲ ਵਾਸੀ ਕਥਾਵਾਚਕ ਪੰ. ਪੂਰਨ ਚੰਦਰ ਜੋਸ਼ੀ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਭਾਰਤ ਤੋਂ ਇਲਾਵਾ ਇਹ ਖਗ੍ਰਾਸ ਚੰਦਰ ਗ੍ਰਹਿਣ, ਉੱਤਰੀ, ਪੂਰਬੀ, ਦੱਖਣੀ, ਅਮਰੀਕਾ 'ਚ ਗ੍ਰਸਤੋਦਿਆ ਰੂਪ ਵਿਚ ਚੰਦਰਮਾ ਅਸਤ ਦੇ ਨਾਲ ਹੀ ਖ਼ਤਮ ਹੋਵੇਗਾ। ਭਾਰਤੀ ਸਮੇਂ ਅਨੁਸਾਰ ਇਹ ਗ੍ਰਹਿਣ 31 ਜਨਵਰੀ ਨੂੰ ਸ਼ਾਮ 5:18 ਵਜੇ ਸ਼ੁਰੂ ਹੋਵੇਗਾ, 6:21 ਵਜੇ ਖਗ੍ਰਾਸ ਬਣਨਾ ਸ਼ੁਰੂ ਹੋਵੇਗਾ ਅਤੇ ਪੂਰੇ ਰੂਪ ਤੋਂ ਇਹ 6:59 ਵਜੇ ਪਰਮ ਖਗ੍ਰਾਸ ਹੋ ਜਾਵੇਗਾ ਅਤੇ ਖਗ੍ਰਾਸ 7:37 'ਤੇ ਖ਼ਤਮ ਹੋਵੇਗਾ ਅਤੇ ਸੰਪੂਰਨ ਗ੍ਰਹਿਣ ਦੀ ਸਮਾਪਤੀ ਰਾਤ 8:41 ਵਜੇ ਹੋਵੇਗੀ। ਪੰ. ਜੋਸ਼ੀ ਨੇ ਦੱਸਿਆ ਕਿ ਇਸ ਗ੍ਰਹਿਣ ਦਾ ਸੂਤਕ 31 ਜਨਵਰੀ ਨੂੰ ਸਵੇਰੇ 8:18 ਵਜੇ ਸ਼ੁਰੂ ਹੋ ਜਾਵੇਗਾ।