ਪੰਜਾਬ ਤੇ ਹਰਿਆਣਾ 'ਚ 'ਮਾਨਸੂਨ' ਦੀ ਧਮਾਕੇਦਾਰ ਐਂਟਰੀ, ਅਜੇ ਪੈਂਦਾ ਰਹੇਗਾ ਮੀਂਹ

Friday, Jul 01, 2022 - 09:30 AM (IST)

ਪੰਜਾਬ ਤੇ ਹਰਿਆਣਾ 'ਚ 'ਮਾਨਸੂਨ' ਦੀ ਧਮਾਕੇਦਾਰ ਐਂਟਰੀ, ਅਜੇ ਪੈਂਦਾ ਰਹੇਗਾ ਮੀਂਹ

ਲੁਧਿਆਣਾ (ਸਲੂਜਾ) : ਪੰਜਾਬ ਅਤੇ ਹਰਿਆਣਾ ’ਚ ਵੀਰਵਾਰ ਨੂੰ ਮਾਨਸੂਨ ਦੇ ਧਮਾਕੇਦਾਰ ਦਸਤਕ ਦੇ ਦਿੱਤੀ ਹੈ। ਇਸ ਕਾਰਨ ਗਰਮੀ ਅਤੇ ਹੁੰਮਸ ਭਰੇ ਮੌਸਮ ਤੋਂ ਲੋਕਾਂ ਨੂੰ ਨਿਜਾਤ ਮਿਲ ਗਈ ਅਤੇ ਮੌਸਮ ਦਾ ਮਿਜਾਜ਼ ਬਦਲ ਗਿਆ। ਮਾਨਸੂਨ ਦੀ ਦਸਤਕ ਦੇ ਨਾਲ ਹੀ ਧੂੜ ਭਰੀ ਹਨ੍ਹੇਰੀ ਅਤੇ ਕਈ ਇਲਾਕਿਆਂ ’ਚ ਤੇਜ਼ ਹਵਾਵਾਂ ਚੱਲੀਆਂ। ਮੌਸਮ ਵਿਭਾਗ ਚੰਡੀਗੜ੍ਹ ਤੋਂ ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ’ਚ 72.9 ਮਿਲੀਮੀਟਰ, ਲੁਧਿਆਣਾ ’ਚ 11, ਪਟਿਆਲਾ 29., ਪਠਾਨਕੋਟ ’ਚ 3, ਫਤਿਹਗੜ੍ਹ ਸਾਹਿਬ ’ਚ 52.5, ਮੋਹਾਲੀ 54.5, ਰੋਪੜ 73.5 ਅਤੇ ਨਵਾਂਸ਼ਹਿਰ 11 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ DGP ਭਾਵਰਾ ਵੱਲੋਂ ਕੇਂਦਰ 'ਚ ਜਾਣ ਦੀ ਤਿਆਰੀ, ਜਤਾਈ ਇਹ ਇੱਛਾ

ਇਸ ਤੋਂ ਇਲਾਵਾ ਹਰਿਆਣਾ ਦੇ ਮਹਿੰਦਰਗੜ੍ਹ 'ਚ 11 ਮਿਲੀਮੀਟਰ, ਰੋਹਤਕ 'ਚ 13.4, ਗੁੜਗਾਓਂ 'ਚ 21, ਕੈਥਲ 'ਚ 1 , ਮੇਵਤ 'ਚ 14.5, ਪੰਚਕੂਲਾ 'ਚ 16.5, ਰਿਵਾੜੀ 'ਚ 32 ਅਤੇ ਸੋਨੀਪਤ ’ਚ 'ਚ 12 ਮਿਲੀਮੀਟਰ ਬਾਰਿਸ਼ ਰਿਕਾਰਡ ਹੋਈ।

ਇਹ ਵੀ ਪੜ੍ਹੋ : ਮੋਹਾਲੀ 'ਚ ਭਾਰੀ ਬਾਰਸ਼ ਨੇ ਪਰੇਸ਼ਾਨ ਕਰ ਛੱਡੇ ਲੋਕ, ਘਰਾਂ ਅੰਦਰ ਵੜਿਆ ਪਾਣੀ (ਤਸਵੀਰਾਂ)

ਮੌਸਮ ਵਿਭਾਗ ਚੰਡੀਗੜ੍ਹ ਦੇ ਮੁਖੀ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਆਉਣ ਵਾਲੇ 1-2 ਦਿਨਾਂ ਦੌਰਾਨ ਮੀਂਹ ਦਾ ਦੌਰਾ ਜਾਰੀ ਰਹੇਗਾ। ਉਸ ਤੋਂ ਬਾਅਦ 6 ਜੁਲਾਈ ਤੋਂ ਪੰਜਾਬ ਅਤੇ ਹਰਿਆਣਾ ’ਚ ਮਾਨਸੂਨ ਆਪਣੇ ਰੰਗ ’ਚ ਵਰ੍ਹੇਗਾ। ਕਿਸਾਨਾਂ ਦੀ ਫ਼ਸਲ ਝੋਨੇ ਲਈ ਮਾਨਸੂਨ ਦੀ ਦਸਤਕ ਸੋਨੇ ’ਤੇ ਸੁਹਾਗੇ ਦਾ ਕੰਮ ਕਰ ਸਕਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News