ਮਹਿਜ਼ ਅੱਧੇ ਪੰਜਾਬ ''ਚ ਹੀ ਦਿਸ ਰਿਹੈ ਮਾਨਸੂਨ ਦਾ ਅਸਰ! ਜੁਲਾਈ ਵਿਚ ਘੱਟ ਹੋਈ ਬਰਸਾਤ

Friday, Jul 12, 2024 - 03:16 PM (IST)

ਲੁਧਿਆਣਾ: ਸੂਬੇ ਵਿਚ ਇਸ ਵਾਰ ਮਾਨਸੂਨ ਦੀ ਐਂਟਰੀ ਭਾਵੇਂ ਸਮੇਂ ਸਿਰ ਹੋ ਗਈ ਹੈ ਪਰ ਇਸ ਦਾ ਅਸਰ ਜ਼ਿਆਦਾ ਵੇਖਣ ਨੂੰ ਨਹੀਂ ਮਿਲਿਆ। ਅੱਜ ਤਕ 11 ਜ਼ਿਲ੍ਹਿਆਂ ਵਿਚ ਬਾਰਿਸ਼ ਆਮ ਜਾਂ ਆਮ ਤੋਂ ਜਿਾਦਾ ਹੋਈ ਹੈ, ਜਦਕਿ 11 ਹੋਰ ਜ਼ਿਲ੍ਹਿਆਂ ਵਿਚ 9 ਫ਼ੀਸਦੀ ਤੋਂ ਲੈ ਕੇ 70 ਫ਼ੀਸਦੀ ਤਕ ਬਾਰਿਸ਼ ਮਾਈਨਸ ਵਿਚ ਚੱਲ ਰਹੀ ਹੈ। ਜੁਲਾਈ ਮਹੀਨਾ ਆਮ ਤੌਰ 'ਤੇ ਸਭ ਤੋਂ ਵੱਧ ਬਾਰਿਸ਼ ਵਾਲਾ ਰਹਿੰਦਾ ਹੈ। 

16 ਜੁਲਾਈ ਤਕ ਮੌਸਮ ਸਾਫ਼ ਰਹਿਣ ਦੇ ਆਸਾਰ ਹਨ। ਇਕ-ਦੋ ਥਾਵਾਂ 'ਤੇ ਹੀ ਹਲਕੀ ਬਾਰਿਸ਼ ਹੋਣ ਦੀ ਉਮੀਦ ਹੈ। ਇਸ ਦੀ ਵਜ੍ਹਾ ਦੱਸਦਿਆਂ ਵਿਭਾਗ ਨੇ ਕਿਹਾ ਕਿ ਸੂਬੇ ਵਿਚ ਮਾਨਸੂਨ ਕਮਜ਼ੋਰ ਹੋ ਚੁੱਕਿਆ ਹੈ। ਪਿਛਲੇ ਸਾਲ 1 ਜੂਨ ਤੋਂ ਲੈ ਕੇ 11 ਜੂਨ ਤਕ ਸੀਜ਼ਨ ਦੀ ਬਾਰਿਸ਼ 150 ਐੱਮ.ਐੱਮ. ਤੋਂ ਜ਼ਿਆਦਾ ਹੋ ਚੁੱਕੀ ਸੀ। ਜੁਲਾਈ ਦਾ ਕੋਟਾ ਵੀ ਮਹੀਨਾ ਖ਼ਤਮ ਹੋਣ ਤੋਂ ਪਹਿਲਾਂ ਪੂਰਾ ਹੋ ਗਿਆ ਸੀ। ਪਰ ਇਸ ਵਾਰ ਸੀਜ਼ਨ ਦੀ ਬਾਰਿਸ਼ ਮਹਿਜ਼ 76.8 ਐੱਮ.ਐੱਮ. ਹੋ ਹੋਈ ਹੈ, ਜੋ ਆਮ ਤੋਂ ਤਕਰੀਬਨ 30 ਫ਼ੀਸਦੀ ਘੱਟ ਹੈ। ਉੱਥੇ ਹੀ ਪਿਛਲੇ ਸਾਲ ਦੇ ਮੁਕਾਬਲੇ ਅਜੇ ਤਕ 50 ਫ਼ੀਸਦੀ ਘੱਟ ਬਾਰਿਸ਼ ਹੋਈ ਹੈ। ਪਿਛਲੇ ਸਾਲ ਦੇ ਮੁਕਾਬਲੇ ਪੰਜਾਬ ਦੇ ਫਿਰੋਜ਼ਪੁਰ, ਨਵਾਂਸ਼ਹਿਰ, ਮੋਗਾ, ਹੁਸ਼ਿਆਰਪੁਰ, ਫ਼ਤਿਹਗੜ੍ਹ ਸਾਹਿਬ, ਰੋਪੜ, ਪਟਿਆਲਾ, ਕਪੂਰਥਲਾ, ਬਠਿੰਡਾ ਤੇ ਸੰਗਰੂਰ ਵਿਚ ਕਾਫ਼ੀ ਘੱਟ ਬਾਰਿਸ਼ ਹੋਈ ਹੈ। 

ਇਹ ਖ਼ਬਰ ਵੀ ਪੜ੍ਹੋ - ਗ੍ਰਿਫ਼ਤਾਰ ਕੀਤੇ ਗਏ ਅੰਮ੍ਰਿਤਪਾਲ ਸਿੰਘ ਦੇ ਭਰਾ ਦੇ ਡੋਪ ਟੈਸਟ 'ਚ ਵੱਡਾ ਖ਼ੁਲਾਸਾ

ਮੌਸਮ ਵਿਭਾਗ ਦੇ ਮਾਹਰ ਡੀ.ਡੀ. ਦੂਬੇ ਨੇ ਦੱਸਿਆ ਕਿ ਪੰਜਾਬ ਵਿਚ ਮਾਨਸੂਨ ਕਮਜ਼ੋਰ ਹੋਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਰਬ ਸਾਗਰ ਵੱਲੋਂ ਰਾਜਸਥਾਨ ਤੋਂ ਹੁੰਦੇ ਹੋਏ ਜਿਹੜੀਆਂ ਨਮੀ ਭਰੀਆਂ ਹਵਾਵਾਂ ਆ ਰਹੀਆਂ ਸਨ, ਉਹ ਹੁਣ ਓੜੀਸਾ ਵੱਲ ਡਾਇਵਰਟ ਹੋ ਚੁੱਕੀਆਂ ਹਨ। ਇਸ ਕਾਰਨ ਸੂਬਾ ਦੀ ਹਵਾ ਵਿਚ ਨਮੀ ਘੱਟ ਗਈ ਹੈ, ਜਿਸ ਕਾਰਨ ਜ਼ਿਆਦਾ ਬਾਰਿਸ਼ ਨਹੀਂ ਹੋ ਸਕੀ। ਇਹ ਹਾਲਾਤ 18 ਜੁਲਾਈ ਤਕ ਰਹਿਣਗੇ। 20 ਜੁਲਾਈ ਤੋਂ ਬਾਅਦ ਚੰਗੀ ਬਾਰਿਸ਼ ਹੋ ਸਕਦੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News