ਚੰਡੀਗੜ੍ਹ ਵਿਖੇ ਸੋਮਵਾਰ ਨੂੰ ਸ਼ੰਭੂ ਮੋਰਚੇ ਦੀ ਅਗਲੀ ਰਣਨੀਤੀ ਬਾਰੇ ਹੋਵੇਗੀ ਚਰਚਾ : ਦੀਪ ਸਿੱਧੂ

Sunday, Oct 25, 2020 - 11:44 PM (IST)

ਚੰਡੀਗੜ੍ਹ ਵਿਖੇ ਸੋਮਵਾਰ ਨੂੰ ਸ਼ੰਭੂ ਮੋਰਚੇ ਦੀ ਅਗਲੀ ਰਣਨੀਤੀ ਬਾਰੇ ਹੋਵੇਗੀ ਚਰਚਾ : ਦੀਪ ਸਿੱਧੂ

ਜਲੰਧਰ : ਖੇਤੀ ਬਿੱਲਾਂ ਦੇ ਵਿਰੋਧ ਅਤੇ ਪੰਜਾਬ ਦੀ ਹੋਂਦ ਦੀ ਲੜਾਈ ਸੰਬੰਧੀ ਸ਼ੰਭੂ ਮੋਰਚੇ ਦੀ ਅਗਲੀ ਰਣਨੀਤੀ ਬਾਰੇ ਸੋਮਵਾਰ 12 ਵਜੇ ਪ੍ਰੈਸ ਕਲੱਬ ਚੰਡੀਗੜ੍ਹ 'ਚ ਮੀਡੀਆ ਤੇ ਸੰਗਤ ਨਾਲ ਸ਼ੰਭੂ ਮੋਰਚੇ ਦੀ ਪੰਚਾਇਤ ਗੱਲਬਾਤ ਕਰੇਗੀ। ਇਸ ਗੱਲ ਦਾ ਪ੍ਰਗਟਾਵਾ ਪੰਜਾਬੀ ਅਦਾਕਾਰ ਦੀਪ ਸਿੱਧੂ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ, ਜਿਸ 'ਚ ਉਨ੍ਹਾਂ ਨੇ ਲਿਖਿਆ ਕਿ ਸੋਮਵਾਰ ਨੂੰ 12 ਵਜੇ ਚੰਡੀਗੜ੍ਹ ਵਿਖੇ ਪ੍ਰੈਸ ਮੀਡੀਆ ਅਤੇ ਸੰਗਤ ਨੂੰ ਸ਼ੰਭੂ ਮੋਰਚੇ ਦੀ ਪੰਚਾਇਤ ਸੰਬੋਧਨ ਕਰੇਗੀ। ਇਸ ਦੌਰਾਨ ਉਨ੍ਹਾਂ ਨੇ ਸਾਰੇ ਪ੍ਰੈਸ ਮੀਡੀਆ ਭਾਈਚਾਰੇ ਨੂੰ ਜੀ ਆਇਆਂ ਆਖਿਆ। ਇਸ ਮੀਟਿੰਗ 'ਚ ਸੰਘਰਸ਼ ਦੀ ਅਗਲੀ ਰਣਨੀਤੀ ਤੇ ਵਿਉਂਤਬੰਦੀ ਬਾਰੇ ਚਰਚਾ ਕੀਤੀ ਜਾਵੇਗੀ।

PunjabKesariਉਨ੍ਹਾਂ ਆਪਣੀ ਪੋਸਟ 'ਚ ਲਿਖਿਆ ਕਿ ਪੰਜਾਬ ਦੀ ਹੋਂਦ ਦੀ ਲੜਾਈ ਸੰਬੰਧੀ ਸ਼ੰਭੂ ਮੋਰਚੇ ਦੀ ਅਗਲੀ ਰਣਨੀਤੀ ਬਾਰੇ ਕੱਲ ਸੋਮਵਾਰ, 12 ਵਜੇ ਪ੍ਰੈਸ ਕਲੱਬ ਚੰਡੀਗੜ੍ਹ 'ਚ ਪ੍ਰੈਸ ਤੇ ਸੰਗਤ ਨਾਲ ਸ਼ੰਭੂ ਮੋਰਚੇ ਦੀ ਪੰਚਾਇਤ ਸੰਬੋਧਨ ਹੋਵੇਗੀ। ਸਾਰੇ ਪ੍ਰੈਸ ਮੀਡੀਆ ਭਾਈਚਾਰੇ ਨੂੰ ਜੀ ਆਇਆ ਆਖਦੇ ਹਾਂ, ਆਓ ਸੰਘਰਸ਼ ਦੀ ਅਗਲੀ ਰਣਨੀਤੀ ਅਤੇ ਵਿਉਂਤਬੰਦੀ ਬਾਰੇ ਚਰਚਾ ਕਰੀਏ ਤੇ ਪੰਜਾਬ ਦੀ ਇਸ ਹੋਂਦ ਦੀ ਲੜਾਈ ਨੂੰ ਨਿਰਧਾਰਿਤ ਦਿਸ਼ਾ ਤੇ ਸੇਧ ਦੇਈਏ।

 


author

Bharat Thapa

Content Editor

Related News