ਮੋਹਾਲੀ ਵਿਖੇ ਹੋਏ ਰਾਕੇਟ ਹਮਲੇ ਦੇ ਮਾਮਲੇ ’ਚ ਪੁਲਸ ਯੂ-ਟਿਊਬ ’ਤੇ ਰੱਖਣ ਲੱਗੀ ਨਜ਼ਰ, ਮਿਲੇ ਅਹਿਮ ਸੁਰਾਗ

Wednesday, May 11, 2022 - 06:20 PM (IST)

ਮੋਹਾਲੀ ਵਿਖੇ ਹੋਏ ਰਾਕੇਟ ਹਮਲੇ ਦੇ ਮਾਮਲੇ ’ਚ ਪੁਲਸ ਯੂ-ਟਿਊਬ ’ਤੇ ਰੱਖਣ ਲੱਗੀ ਨਜ਼ਰ, ਮਿਲੇ ਅਹਿਮ ਸੁਰਾਗ

ਮੋਹਾਲੀ- ਮੋਹਾਲੀ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਹੋਏ ਹਮਲੇ ਦੇ ਨੂੰ ਲੈ ਕੇ ਪੁਲਸ ਦੇ ਹੱਥ ਕੁਝ ਅਹਿਮ ਸੁਰਾਗ ਲੱਗੇ ਹਨ। ਪੁਲਸ ਨੇ ਮੋਹਾਲੀ ਦੇ ਸੈਕਟਰ-77 ਸਥਿਤ ਪੰਜਾਬ ਪੁਲਸ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਹੋਏ ਰਾਕੇਟ ਹਮਲੇ ਦੇ ਮਾਮਲੇ ’ਚ 12 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਆਰ. ਪੀ. ਜੀ. ਦਾਗਣ ’ਚ ਇਸਤੇਮਾਲ ਕੀਤਾ ਗਿਆ ਲਾਂਚਰ ਵੀ ਬਰਾਮਦ ਕੀਤਾ ਗਿਆ ਹੈ। ਕੁੱਲ 18 ਟੀਮਾਂ ਮਾਮਲੇ ਦੀ ਤਹਿ ਤੱਕ ਜਾ ਕੇ ਦੋਸ਼ੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। 5 ਟੀਮਾਂ ਵੱਖ-ਵੱਖ ਟੋਲ ਪਲਾਜ਼ਾ ਦਾ ਰਿਕਾਰਡ ਖੰਗਾਲਣਗੀਆਂ। 

ਪੁਲਸ ਦੇ ਸੂਤਰਾਂ ਮੁਤਾਬਕ ਆਰ. ਪੀ. ਜੀ. ਦਾਗਣ ਤੋਂ ਬਾਅਦ ਦੋ ਨੌਜਵਾਨ 15 ਮਿੰਟਾਂ ’ਚ ਹੀ ਮੋਹਾਲੀ ਛੱਡ ਕੇ ਡੇਰਾਬੱਸੀ, ਅੰਬਾਲਾ, ਦਿੱਲੀ ਦੇ ਰਸਤੇ ਯੂ. ਪੀ. ਭੱਜਣ ’ਚ ਕਾਮਯਾਬ ਰਹੇ। ਉਨ੍ਹਾਂ ਦੀ ਤਲਾਸ਼ ’ਚ ਚਾਰ ਸੂਬਿਆਂ ਦੀਆਂ ਏਜੰਸੀਆਂ ਜਾਂਚ ਕਰ ਰਹੀਆਂ ਹਨ। ਪੁਲਸ ਨੇ ਅਜਿਹੀਆਂ 7 ਗੱਡੀਆਂ ਅਡੈਂਟੀਫਾਈ ਕੀਤੀਆਂ ਹਨ, ਜਿਨ੍ਹਾਂ ਦੀ ਵਰਤੋਂ ਦੋਸ਼ੀਆਂ ਵੱਲੋਂ ਕੀਤੀ ਗਈ ਹੋ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਵ੍ਹਾਈਟ ਰੰਗ ਦੀ ਸਵਿੱਫਟ ਡਿਜ਼ਾਇਰ ਗੱਡੀ ’ਚ ਦੋਸ਼ੀ ਫਰਜ਼ੀ ਨੰਬਰ ਲਗਾ ਕੇ ਪਹੁੰਚੇ। ਉਥੇ ਹੀ ਪੁਲਸ ਹੈੱਡਕੁਆਰਟਰ ਪਹੁੰਚੇ ਭਾਵਰਾ ਨੇ ਕਿਹਾ ਕਿ ਆਰ. ਪੀ. ਜੀ. ’ਚ ਟੀ. ਐੱਨ. ਟੀ. (ਟ੍ਰਾਈਨਾਈਟ੍ਰੋਲਿਊਸ਼ਨ) ਦੀ ਵਰਤੋਂ ਹੋ ਸਕਦੀ ਹੈ। ਹਮਲੇ ਦੇ ਪਿੱਛੇ ਖ਼ਾਲਿਸਤਾਨੀ ਅੱਤਵਾਦੀਆਂ ਦੀ ਭੂਮਿਕਾ ’ਤੇ ਭਾਵਰਾ ਨੇ ਕਿਹਾ ਕਿ ਥੋੜ੍ਹਾ ਇੰਤਜ਼ਾਰ ਕਰੋ। ਜਲਦੀ ਹੀ ਡਿਟੇਲ ਸਾਂਝੀ ਕਰ ਦਿੱਤੀ ਜਾਵੇਗੀ। 

ਇਹ ਵੀ ਪੜ੍ਹੋ: ਖਾਣਾ ਖਾਣ ਮਗਰੋਂ PG ਜਾ ਰਹੇ ਦੋਸਤਾਂ ਨਾਲ ਵਾਪਰੀ ਅਣਹੋਣੀ ਨੇ ਘਰ ’ਚ ਵਿਛਾਏ ਸੱਥਰ, MSC ਦੇ ਵਿਦਿਆਰਥੀ ਦੀ ਮੌਤ

3 ਦਿਨ ਤੱਕ ਰੇਕੀ ਤੋਂ ਬਾਅਦ ਕੀਤੀ ਗਈ ਵਾਰਦਾਤ 
ਜਿਸ ਬਿਲਡਿੰਗ ’ਚ ਇੰਟੈਲੀਜੈਂਸ ਚੀਫ਼, ਸਟੇਟ ਕਾਊਂਟਰ ਇੰਟੈਲੀਜੈਂਸ ਵਿੰਗ, ਸਪੈਸ਼ਲ ਟਾਸਕ ਫੋਰਸ ਅਤੇ ਐਂਟੀ ਗੈਂਗਸਟਰ ਟਾਸਕ ਫ਼ੋਰਸ ਦੇ ਅਧਿਕਾਰੀ ਬੈਠਦੇ ਹਨ, ਉਸ ਨੂੰ ਨਿਸ਼ਾਨਾ ਬਣਾਉਣ ਤੋਂ ਪਹਿਲਾਂ ਦੋਸ਼ੀਆਂ ਨੇ ਤਿੰਨ ਦਿਨ ਤੱਕ ਰੇਕੀ ਕੀਤੀ। ਰਾਊਂਡਅਪ ਕੀਤੇ ਗਏ 12 ਸ਼ੱਕੀਆਂ ’ਚੋਂ ਕੁਝ ਜ਼ਮਾਨਤ ’ਤੇ ਬਾਹਰ ਸਨ ਅਤੇ ਹੋਰ ਜੇਲ੍ਹ ’ਚ ਹਨ। 

PunjabKesari

ਯੂ-ਟਿਊਬ ’ਤੇ ਅਜਿਹੇ ਹਮਲੇ ਸਰਚ ਕਰਨ ਵਾਲਿਆਂ ’ਤੇ ਨਜ਼ਰ 
ਪੁਲਸ ਦਾ ਮੰਨਣਾ ਹੈ ਕਿ ਹਮਲੇ ਤੋਂ ਪਹਿਲਾਂ ਦੋਸ਼ੀਆਂ ਨੇ ਯੂ-ਟਿਊਬ ’ਤੇ ਸਰਚ ਕਰਕੇ ਕਾਫ਼ੀ ਜਾਣਕਾਰੀ ਹਾਸਲ ਕੀਤੀ ਹੈ। ਅਜਿਹੇ ਹਮਲੇ ਆਮ ਨਹੀਂ ਹਨ, ਇਸ ਦੇ ਲਈ ਪੂਰੀ ਜਾਣਕਾਰੀ ਅਤੇ ਟਰੇਨਿੰਗ ਦੀ ਲੋੜ ਪੈਂਦੀ ਹੈ। ਸਾਈਬਰ ਕ੍ਰਾਈਮ ਦੀਆਂ ਦੋ ਟੀਮਾਂ ਖ਼ਾਸ ਤੌਰ ’ਤੇ ਉਨ੍ਹਾਂ ਲੋਕਾਂ ਦਾ ਡਾਟਾ ਖੰਗਾਲ ਰਹੀਆਂ ਹਨ, ਜੋ ਯੂਟਿਊਬ ’ਤੇ ਅਜਿਹੇ ਹਮਲਿਆਂ ਨੂੰ ਸਰਚ ਕਰਦੇ ਹਨ। ਤਕਨੀਕ ਦੀ ਮਦਦ ਨਾਲ ਦੋਸ਼ੀਆਂ ਤੱਕ ਜਲਦੀ ਤੋਂ ਜਲਦੀ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ, ਮਾਮੂਲੀ ਝਗੜੇ ਨੇ ਧਾਰਿਆ ਖ਼ੂਨੀ ਰੂਪ, ਔਰਤਾਂ ਨੇ ਇੱਟਾਂ ਮਾਰ ਵਿਅਕਤੀ ਦਾ ਕੀਤਾ ਕਤਲ

ਮੋਹਾਲੀ ’ਚ ਉਹ ਗ੍ਰੇਨੇਡ ਦਾਗਿਆ ਗਿਆ ਸੀ, ਜੋ ਤਾਲਿਬਾਨ ਨੇ ਪਾਕਿ ਨੂੰ ਵੇਚਿਆ ਸੀ 
ਮੋਹਾਲੀ ਸਥਿਤ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਹੋਏ ਹਮਲੇ ’ਚ ਇਸਤੇਮਾਲ ਹੋਏ ਗ੍ਰੇਨੇਡ ਆਰ. ਪੀ. ਜੀ. ਤਾਲਿਬਾਨ ਨੇ ਪਾਕਿ ਨੂੰ ਵੇਚਿਆ ਸੀ। ਦਰਅਸਲ ਪਿਛਲੇ ਸਾਲ ਅਗਸਤ ’ਚ ਅਮਰੀਕਾ ਦੇ ਅਫ਼ਗਾਨਿਸਤਾਨ ਤੋਂ ਹਟਣ ਤੋਂ ਬਾਅਦ ਕਰੀਬ 70 ਅਰਬ ਡਾਲਰ ਯਾਨੀ 70 ਹਜ਼ਾਰ ਕਰੋੜ ਦੇ ਹਥਿਆਰ ਤਾਲਿਬਾਨ ਦੇ ਕਬਜ਼ੇ ’ਚ ਆ ਗਏ ਸਨ। ਆਰਥਿਕ ਸੰਕਟ ਦੂਰ ਕਰਨ ਲਈ ਤਾਲਿਬਾਨ ਇਨ੍ਹਾਂ ਹਥਿਆਰਾਂ ਨੂੰ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਅਤੇ ਆਈ. ਐੱਸ. ਆਈ. ਨੂੰ ਵੇਚ ਰਿਹਾ ਹੈ। ਇਹ ਆਰ. ਪੀ. ਜੀ. ਐਂਟੀ ਟੈਂਕ ਹਥਿਆਰ ਹਨ, ਜਿਸ ਦਾ ਇਸਤੇਮਾਲ ਅਫ਼ਗਾਨ ਫ਼ੌਜ ਕਰਦੀ ਸੀ। ਇਸ ਨੂੰ ਡਰੋਨ ਤੋਂ ਭਾਰਤ ਦੇ ਬਾਰਡਰ ’ਤੇ ਡਿਗਾਉਣ ਦੀ ਸ਼ੰਕਾ ਹੈ। ਪੰਜਾਬ ’ਚ ਲਗਾਤਾਰ ਡਰੋਨ ਰਾਹੀ ਹਥਿਆਰ ਸੁੱਟੇ ਜਾ ਰਹੇ ਹਨ। ਇਹ ਹਥਿਆਰ ਵੀ ਉਥੋਂ ਹੀ ਖ਼ਾਲਿਸਤਾਨੀ ਸਮਰਥਕ ਦੋਸ਼ੀਆਂ ਦੇ ਗੁੱਟ ਤੱਕ ਪਹੁੰਚਾਏ ਗਏ। 

ਅਮਰੀਕਾ ਨੇ ਅਫ਼ਗਾਨਿਸਤਾਨ ਦੀ ਫ਼ੌਜ ਨੂੰ ਟਰੇਨਿੰਗ ਦੇਣ ਲਈ ਖ਼ਰੀਦੇ ਸਨ ਆਰ. ਪੀ. ਜੀ. 
ਦੋ ਦਹਾਕੇ ਪਹਿਲਾਂ ਲਾਦੇਨ ਦੀ ਖ਼ੌਜ ਲਈ ਅਫ਼ਗਾਨਿਸਤਾਨ ’ਚ ਦਾਖ਼ਲ ਹੋਈ ਅਮਰੀਕੀ ਫ਼ੌਜ ਨੇ ਤਾਲਿਬਾਨ ਨਾਲ ਲੜਨ ਨੂੰ ਲੈ ਕੇ ਅਫ਼ਗਾਨ ਫ਼ੌਜ ਨੂੰ ਟਰੇਨਿੰਗ ਦਿੱਤੀ ਸੀ। ਅਮਰੀਕਾ ਹਥਿਆਰਾਂ ਦੀ ਟਰੇਨਿੰਗ ’ਚ ਜ਼ਿਆਦਾ ਸਮਾਂ ਲੱਗਦਾ ਹੈ, ਇਸ ਲਈ ਅਮਰੀਕਾ ਨੇ ਰੂਸ ਨਾਲ ਲੱਗਦੇ ਪੂਰਬੀ ਦੇਸ਼ਾਂ ਤੋਂ ਆਰ. ਪੀ. ਜੀ. ਵਰਗੇ ਹਥਿਆਰ ਖ਼ਰੀਦ ਕੇ ਅਫ਼ਗਾਨ ਫ਼ੋਰਸ ਨੂੰ ਦਿੱਤੇ। ਇਸ ਨਾਲ ਹਫ਼ਤੇ ’ਚ ਲੜਾਕੇ ਤਿਆਰ ਹੋ ਗਏ ਕਿਉਂਕ ਤਾਲਿਬਾਨ ਦੇ ਕੋਲ ਰੂਸੀ ਹਥਿਆਰ ਸਨ, ਅਜਿਹੇ ’ਚ ਉਸ ਨਾਲ ਉਸੇ ਤਰ੍ਹਾਂ ਨਾਲ ਮੁਕਾਬਲਾ ਕਰਨਾ ਜ਼ਰੂਰੀ ਸੀ। ਰਿਟਾਇਰਡ ਮੇਜਰ ਜਨਰਲ ਸ਼ੇਰ ਸਿੰਘ ਨੇ ਦੱਸਿਆ ਕਿ ਆਰ. ਪੀ. ਜੀ. ਐਂਟੀ ਟੈਂਕ ਹਥਿਆਰ ਹਨ, ਜਿਸ ਨੂੰ ਪੈਦਲ ਫ਼ੌਜ ਵਰਤੋਂ ਕਰਦੀ ਹੈ। ਅਜੇ ਰੂਸ, ਚੀਨੀ ਫ਼ੌਜ ਦੇ ਕੋਲ ਅਜਿਹੇ ਹਥਿਆਰ ਜ਼ਿਆਦਾ ਹਨ। ਇਹ ਬੰਕਰ, ਛੋਟੀ ਬਿਲਡਿੰਗਾਂ ਨੂੰ ਤਬਾਹ ਕਰ ਸਕਦੇ ਹਨ। ਇਸ ਦੇ ਸਮਰੱਥਾ 200 ਤੋਂ 300 ਮੀਟਰ ਪ੍ਰਤੀ ਸੈਕਿੰਡ ਤੱਕ ਹੈ। 

ਇਹ ਵੀ ਪੜ੍ਹੋ: ਫਗਵਾੜਾ-ਜਲੰਧਰ ਹਾਈਵੇਅ 'ਤੇ ਮੁੰਡੇ-ਕੁੜੀ ਨੂੰ ਵਾਹਨ ਨੇ ਕੁਚਲਿਆ, ਮੁੰਡੇ ਦੀ ਮੌਕੇ 'ਤੇ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News