ਮੋਹਾਲੀ ਦੇ ਸੈਕਟਰ-82 ਵਿਖੇ ਗੋਲੀ ਚਲਾਉਣ ਵਾਲਾ ਮੁਲਜ਼ਮ ਗ੍ਰਿਫ਼ਤਾਰ, 12 ਬੋਰ ਦੀ ਲਾਈਸੈਂਸੀ ਗੰਨ ਬਰਾਮਦ

05/16/2022 3:49:29 PM

ਮੋਹਾਲੀ (ਸੰਦੀਪ) : ਸੈਕਟਰ-82 ਦੀ ਇਕ ਸੋਸਾਇਟੀ ਦੇ ਇਕ ਫਲੈਟ ਦੀ ਬਾਲਕੋਨੀ ਤੋਂ 2 ਹਵਾਈ ਫਾਇਰ ਕਰਨ ਦੇ ਮਾਮਲੇ ਵਿਚ ਮੁਲਜ਼ਮ ਹਰਮਿੰਦਰਪਾਲ ਸਿੰਘ ਉਰਫ਼ ਹੈਪੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਮੁਲਜ਼ਮ ਹੈਪੀ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਉਸਨੂੰ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਪੁਲਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਉਸਦੀ 12 ਬੋਰ ਦੀ ਉਹ ਲਾਈਸੈਂਸੀ ਗੰਨ ਵੀ ਬਰਾਮਦ ਕਰ ਲਈ ਹੈ, ਜਿਸ ਨਾਲ ਉਸਨੇ ਹਵਾਈ ਫਾਇਰ ਕੀਤੇ ਸਨ। ਸੋਹਾਣਾ ਥਾਣਾ ਇੰਚਾਰਜ ਗੁਰਜੀਤ ਸਿੰਘ ਨੇ ਦੱਸਿਆ ਕਿ ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮ ਨੇ ਨਸ਼ੇ ਦੀ ਹਾਲਤ ਵਿਚ ਹਵਾਈ ਫਾਇਰ ਕਰ ਦਿੱਤੇ ਸਨ।

ਇਹ ਵੀ ਪੜ੍ਹੋ : ਕਪੂਰਥਲਾ ਤੋਂ ਵੱਡੀ ਖ਼ਬਰ : ਕਬੱਡੀ ਮੈਚ ਦੌਰਾਨ ਬੂਟ ਪਿੰਡ 'ਚ ਚੱਲੀਆਂ ਗੋਲੀਆਂ, ਲੋਕਾਂ 'ਚ ਫੈਲੀ ਦਹਿਸ਼ਤ      
ਅੰਬਾਲਾ ’ਚ ਵਿਆਹ ਸਮਾਰੋਹ ’ਚ ਵੀ ਕੀਤੇ ਸਨ ਫਾਇਰ
ਜਾਣਕਾਰੀ ਅਨੁਸਾਰ ਲੰਘੇ ਵੀਰਵਾਰ ਸਵੇਰੇ ਸਾਢੇ 5 ਵਜੇ ਪੁਲਸ ਕੰਟਰੋਲ ਰੂਮ ’ਤੇ ਸੂਚਨਾ ਮਿਲੀ ਸੀ ਕਿ ਸੈਕਟਰ-82 ਸਥਿਤ ਫਾਲਕਨ ਵਿਊ ਸੋਸਾਇਟੀ ਵਿਚ ਫਾਇਰਿੰਗ ਹੋਈ ਹੈ। ਮੌਕੇ ’ਤੇ ਪਹੁੰਚੀ ਪੁਲਸ ਨੂੰ ਫਲੈਟ ਵਿਚ ਸਾਗਰ ਅਤੇ ਸੁਮਿਤ ਮਿਲੇ। ਉਨ੍ਹਾਂ ਨੂੰ ਜਾਂਚ ਵਿਚ ਪਤਾ ਚੱਲਿਆ ਕਿ ਸਾਗਰ, ਸੁਮਿਤ ਅਤੇ ਹੋਰ ਦੋਸਤ ਕਿਰਾਏ ’ਤੇ ਰਹਿੰਦੇ ਹਨ। ਮੌਜੂਦਾ ਸਮੇਂ ਵਿਚ ਦੋਸਤ ਦੁਬਈ ਗਿਆ ਹੋਇਆ ਹੈ। ਬੁੱਧਵਾਰ ਰਾਤ ਨੂੰ ਅੰਬਾਲਾ ਵਿਚ ਵਿਆਹ ਵਿਚ ਸ਼ਾਮਲ ਹੋਣ ਲਈ ਹਰਮਿੰਦਰਪਾਲ ਸਿੰਘ ਉਰਫ਼ ਹੈਪੀ, ਜੋ ਦੁਬਈ ਗਏ ਦੋਸਤ ਨਾਲ ਬਾਊਂਸਰ ਵੱਜੋਂ ਵੀ ਜਾਂਦਾ ਰਹਿੰਦਾ ਹੈ, ਨੂੰ ਉਹ ਨਾਲ ਲੈ ਗਏ ਸਨ। ਹਰਮਿੰਦਰ ਕੋਲ ਲਾਇਸੈਂਸੀ 12 ਬੋਰ ਦੀ ਗੰਨ ਹੈ, ਜੋ ਉਹ ਨਾਲ ਲੈ ਗਏ ਸਨ। ਦੇਰ ਰਾਤ 2 ਵਜੇ ਵਿਆਹ ਤੋਂ ਪਰਤੇ ਅਤੇ ਰਾਤ ਜ਼ਿਆਦਾ ਨਸ਼ੇ ਵਿਚ ਚੂਰ ਹੋਣ ਕਾਰਨ ਹਰਮਿੰਦਰ ਉੱਥੇ ਹੀ ਸੌਂ ਗਿਆ।

ਇਹ ਵੀ ਪੜ੍ਹੋ : ਰੂਹ ਕੰਬਾਊ ਵਾਰਦਾਤ : ਬਦਫ਼ੈਲੀ ਮਗਰੋਂ ਮਾਸੂਮ ਦਾ ਗਲਾ ਘੁੱਟ ਕੇ ਕੀਤਾ ਕਤਲ, ਕੱਪੜੇ ਦੇ ਥਾਨ 'ਚ ਲੁਕੋਈ ਲਾਸ਼

ਸਵੇਰੇ ਸਾਢੇ 5 ਵਜੇ ਗੋਲੀ ਚੱਲਣ ਦੀ ਆਵਾਜ਼ ਸੁਣੀ ਤਾਂ ਪਤਾ ਚੱਲਿਆ ਕਿ ਹਰਮਿੰਦਰ ਨੇ ਬਾਲਕੋਨੀ ਤੋਂ ਹਵਾਈ ਫਾਇਰ ਕੀਤੇ। ਬੇਚੈਨੀ ਵਿਚ ਹਰਮਿੰਦਰ ਉੱਥੋਂ ਚਲਿਆ ਗਿਆ ਸੀ। ਪੁਲਸ ਨੂੰ ਮੌਕੇ ਤੋਂ ਗੋਲੀਆਂ ਦੇ 2 ਖੋਲ੍ਹ ਬਰਾਮਦ ਹੋਏ ਸਨ, ਜਦੋਂਕਿ ਕਮਰੇ ਵਿਚੋਂ ਪਲਾਸਟਿਕ ਦਾ ਇਕ ਡੱਬਾ ਮਿਲਿਆ, ਜਿਸ ਵਿਚ 4-5 ਖੋਲ੍ਹ ਰੱਖੇ ਹੋਏ ਸਨ। ਜਾਂਚ ਵਿਚ ਸਾਹਮਣੇ ਆਇਆ ਕਿ ਇਹ ਉਹ ਖੋਲ੍ਹ ਹਨ, ਜੋ ਗੋਲੀਆਂ ਅੰਬਾਲਾ ਵਿਚ ਵਿਆਹ ਸਮਾਰੋਹ ਵਿਚ ਚਲਾਈਆਂ ਸਨ। ਪੁਲਸ ਨੇ ਹਰਮਿੰਦਰਪਾਲ ਖ਼ਿਲਾਫ਼ ਬਣਦੀਆਂ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News