ਹਵਸ ਦੇ ਭੁੱਖੇ ਦੀ ਕਰਤੂਤ : ਨਾਬਾਲਗ ਕੁੜੀ ਨੂੰ ਜ਼ਬਰਦਸਤੀ ਆਪਣੇ ਘਰ ਲਿਜਾ ਮਿਟਾਈ ਆਪਣੀ ਹਵਸ

Thursday, Oct 29, 2020 - 04:57 PM (IST)

ਹਵਸ ਦੇ ਭੁੱਖੇ ਦੀ ਕਰਤੂਤ : ਨਾਬਾਲਗ ਕੁੜੀ ਨੂੰ ਜ਼ਬਰਦਸਤੀ ਆਪਣੇ ਘਰ ਲਿਜਾ ਮਿਟਾਈ ਆਪਣੀ ਹਵਸ

ਮੋਗਾ (ਅਜ਼ਾਦ): ਮੋਗਾ ਜ਼ਿਲ੍ਹੇ ਦੇ ਪਿੰਡ ਦੀ ਇਕ ਨਾਬਾਲਗ 16 ਸਾਲਾ ਕੁੜੀ ਨੂੰ ਪਿੰਡ ਦੇ ਹੀ ਇਕ ਮੁੰਡੇ ਵਲੋਂ ਜਬਰੀ ਆਪਣੀ ਹਵਸ ਦਾ ਸ਼ਿਕਾਰ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਦੇ ਬਾਅਦ ਕਥਿਤ ਦੋਸ਼ੀ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਨੌਜਵਾਨ ਨੇ ਕੋਬਰਾ ਸੱਪ ਨਾਲ ਕਰਵਾਇਆ ਵਿਆਹ, ਕਿਹਾ- ਇਹ ਮੇਰੀ ਪਿਛਲੇ ਜਨਮ ਦੀ ਪ੍ਰੇਮਿਕਾ ਹੈ (ਵੀਡੀਓ)

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਥਾਣੇਦਾਰ ਕੁਲਵਿੰਦਰ ਕੌਰ ਨੇ ਦੱਸਿਆ ਕਿ ਪੀੜਤ ਕੁੜੀ ਦੀ ਮਾਤਾ ਨੇ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਕਿਹਾ ਕਿ ਕਥਿਤ ਦੋਸ਼ੀ ਮੁੰਡਾ ਉਸਦੀ 16 ਸਾਲਾ ਕੁੜੀ ਨੂੰ ਕਿਸੇ ਤਰ੍ਹਾਂ ਫੁਸਲਾ ਕੇ ਆਪਣੇ ਘਰ ਲੈ ਗਿਆ ਅਤੇ ਉਥੇ ਉਸਦੀ ਮਰਜ਼ੀ ਦੇ ਬਿਨਾਂ ਜ਼ਬਰਦਸਤੀ ਉਸਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਦੋਸ਼ੀ ਨੇ ਕੁੜੀ ਨੂੰ ਧਮਕੀ ਦਿੱਤੀ ਕਿ ਜੇਕਰ ਉਸਨੇ ਰੋਲਾ ਪਾਇਆ ਜਾਂ ਕਿਸੇ ਨੂੰ ਦੱਸਣ ਦਾ ਯਤਨ ਕੀਤਾ ਤਾਂ ਉਹ ਉਸ ਨੂੰ ਜਾਨ ਤੋਂ ਮਾਰ ਦੇਵੇਗਾ, ਜਿਸ ਕਾਰਣ ਮੇਰੀ ਧੀ ਡਰ ਗਈ ਅਤੇ ਉਸ ਨੇ ਮੈਂਨੂੰ ਘਰ ਆ ਕੇ ਸਾਰੀ ਗੱਲਬਾਤ ਦੱਸੀ। ਜਾਂਚ ਅਧਿਕਾਰੀ ਨੇ ਕਿਹਾ ਕਿ ਪੀੜਤ ਕੁੜੀ ਦਾ ਸਿਵਲ ਹਸਪਤਾਲ ਮੋਗਾ 'ਚ ਮੈਡੀਕਲ ਚੈੱਕਅਪ ਕਰਵਾਉਣ ਦੇ ਬਾਅਦ ਮਾਣਯੋਗ ਅਦਾਲਤ 'ਚ ਉਸਦੇ ਬਿਆਨ ਦਰਜ ਕਰਵਾਏ ਜਾ ਰਹੇ ਹਲ ਅਤੇ ਕਥਿਤ ਦੋਸ਼ੀ ਮੁੰਡੇ ਨੂੰ ਪੁੱਛਗਿਛ ਦੇ ਬਾਅਦ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਹੈ।

ਇਹ ਵੀ ਪੜ੍ਹੋ :ਝਬਾਲ 'ਚ ਵੱਡੀ ਵਾਰਦਾਤ: ਦਿਨ-ਦਿਹਾੜੇ ਵਿਅਕਤੀਆਂ ਨੇ ਗੁੱਜਰਾਂ ਦੇ ਡੇਰੇ 'ਤੇ ਚਲਾਈਆਂ ਗੋਲੀਆਂ


author

Baljeet Kaur

Content Editor

Related News