ਨਵੋਦਿਆ ਵਿਦਿਿਆ ਵੱਲੋਂ ਪ੍ਰਤਿਭਾਸ਼ਾਲੀ ਬਾਲ ਦਿਲਮੀਤ ਗਰਗ ਨੂੰ ਕੀਤਾ ਸਨਮਾਨਤ
Sunday, Nov 18, 2018 - 11:19 AM (IST)
ਮੋਗਾ (ਬਾਵਾ/ਜਗਸੀਰ)-ਕੇਂਦਰ ਸਰਕਾਰ ਦੀ ਸੰਸਥਾ ਜਵਾਹਰ ਨਵੋਦਿਆ ਵਿਦਿਆਲਿਆ ਲੁਹਾਰਾ ’ਚ ਪ੍ਰਤਿਭਾਸ਼ਾਲੀ ਬਾਲ ਦਿਲਮੀਤ ਗਰਗ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਪ੍ਰਿੰਸੀਪਲ ਜੈਪਾਲ ਜਮਵਾਲ ਤੇ ਪ੍ਰੋਗਰਾਮ ਕੋ-ਆਰਡੀਨੇਟਰ ਅਮਰੀਕ ਸਿੰਘ ਸ਼ੇਰ ਖਾਂ ਨੇ ਦੱਸਿਆ ਕਿ ਚੌਥੀ ਕਲਾਸ ਦੇ ਇਸ ਹੋਣਹਾਰ ਬਾਲ ਦਿਲਮੀਤ ਗਰਗ ਤੀਖਣ ਬੁੱਧੀ, ਅਦਭੁੱਤ ਕਲਾ ਅਤੇ ਵਿਲੱਖਣ ਪ੍ਰਤਿਭਾ ਦੇ ਮਾਲਕ ਬੱਚੇ ’ਚ ਅਨੇਕਾਂ ਕਲਾਵਾਂ ਛੁਪੀਆਂ ਹੋਈਆਂ ਹਨ। ਮਹਿਜ 10 ਸਾਲ ਦੀ ਉਮਰ ’ਚ ਇਹ ਬਾਲਕ ਅੰਗਰੇਜੀ ਭਾਸ਼ਾ ’ਚ ਕਿਸੇ ਵੀ ਵਿਸ਼ੇ ’ਤੇ ਵਧੀਆ ਭਾਸ਼ਣ ਦੇ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਾਉਣ ਦੀ ਕਾਬਲੀਅਤ ਰੱਖਦਾ ਹੈ। ਇਸ ਮੌਕੇ ਪ੍ਰਤਿਭਾਸ਼ਾਲੀ ਦਿਲਮੀਤ ਗਰਗ ਨੇ ਵੀ ਆਪਣੀ ਕਲਾ ਦੇ ਜੌਹਰ ਵਿਖਾ ਕੇ ਸਭ ਦੀ ਰੱਜਵੀਂ ਵਾਹ-ਵਾਹ ਖੱਟੀ ਅਤੇ ਜਗਿਆਸੂ ਬੱਚਿਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।
