ਮਿਡ-ਡੇ-ਮੀਲ ਕੁੱਕਾਂ ਦੀ ਮੀਟਿੰਗ

Thursday, Apr 18, 2019 - 03:56 AM (IST)

ਮਿਡ-ਡੇ-ਮੀਲ ਕੁੱਕਾਂ ਦੀ ਮੀਟਿੰਗ
ਮੋਗਾ (ਗਰੋਵਰ, ਗਾਂਧੀ, ਸੰਜੀਵ)-ਅੱਜ ਮਿਡ-ਡੇ-ਮੀਲ ਕੁੱਕ ਯੂਨੀਅਨ ਇੰਟਕ ਬਲਾਕ ਕੋਟ ਈਸੇ ਖਾਂ ਧਰਮਕੋਟ ਦੀ ਮੀਟਿੰਗ ਸ. ਕੰ. ਸੀ. ਸੈ. ਸਕੂਲ ਕੋਟ ਈਸੇ ਖਾਂ ਵਿਖੇ ਸੂਬਾ ਸਕੱਤਰ ਅਮਰਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਅਮਰਜੀਤ ਕੌਰ ਨੇ ਦੱਸਿਆ ਕਿ ਮਿਡ-ਡੇ-ਮੀਲ ਕੁੱਕਾ ਦਾ ਬੀਮਾ 12 ਰੁਪਏ ਅਤੇ 330 ਰੁਪਏ ਜਰੂਰੀ ਹੈ। ਉਨ੍ਹਾਂ ਕਿਹਾ ਕਿ ਅਟਲ ਪੈਨਸ਼ਨ ਸਕੀਮ ਤਹਿਤ ਜੋ ਫੈਸਲਾ ਮਿਡ-ਡੇ-ਮੀਲ ਕੁੱਕਾ ਦੇ ਹਿੱਤ ਲਈ ਡੀ. ਪੀ. ਆਈ. (ਐਲੀਮੈਂਟਰੀ) ਇੰਦਰਜੀਤ ਸਿੰਘ ਵਲੋਂ ਕੀਤਾ ਗਿਆ ਹੈ, ਉਸ ਦੇ ਮੁਤਾਬਕ 1000 ਰੁਪਏ ਪੈਨਸ਼ਨ ਲੈਣ ਵਾਲੇ ਵਿਅਕਤੀ ਨੂੰ 42 ਰੁਪਏ, 2000 ਰੁਪਏ ਪੈਨਸ਼ਨ ਲੈਣ ਵਾਲੇ ਵਿਅਕਤੀ ਨੂੰ 84 ਰੁਪਏ, 3000 ਰੁਪਏ ਪੈਨਸ਼ਨ ਲੈਣ ਵਾਲੇ ਵਿਅਕਤੀ ਨੂੰ 126 ਰੁਪਏ, 4000 ਰੁਪਏ ਪੈਨਸ਼ਨ ਲੈਣ ਵਾਲੇ ਵਿਅਕਤੀ ਨੂੰ 168 ਰੁਪਏ, 5000 ਰੁਪਏ ਪੈਨਸ਼ਨ ਲੈਣ ਵਾਲੇ ਵਿਅਕਤੀ ਨੂੰ 210 ਰੁਪਏ ਪ੍ਰਤੀ ਮਹੀਨਾ ਇਹ ਰਕਮ ਆਪਣੇ ਬੈਂਕ ਖਾਤੇ ’ਚ ਜਮ੍ਹਾ ਕਰਵਾਉਣੀ ਹੋਵੇਗੀ। ਉਨ੍ਹਾਂ ਕਿਹਾ ਕਿ ਅਟਲ ਪੈਨਸ਼ਨ ਤਹਿਤ ਪ੍ਰਧਾਨ ਮੰਤਰੀ ਯੋਜਨਾ ਸਕੀਮ ਦੇ ਮੁਤਾਬਕ ਕਿਸੇ ਵੀ ਵਿਅਕਤੀ ਨੂੰ ਸਕੀਮਾਂ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ, ਚਾਹੇ ਉਸ ਦੀ ਉਮਰ 59 ਸਾਲ ਕਿਉਂ ਨਾ ਹੋਵੇ ਉਨ੍ਹਾਂ ਕਿਹਾ ਕਿ ਇਸ ਸਕੀਮ ਨੂੰ ਲਾਗੂ ਕਰਨ ਲਈ ਡੀ. ਪੀ. ਆਈ. (ਐਲੀਮੈਂਟਰੀ) ਪੰਜਾਬ ਸਿੱਖਿਆ ਵਿਭਾਗ ਵੱਲੋਂ ਹਰ ਬਲਾਕ ’ਚ ਕੈਂਪ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ ਅਤੇ ਡੀ. ਪੀ. ਆਈ. (ਐਲੀਮੈਂਟਰੀ) ਦੀ 11/04/19 ਦੀ ਟੇਬਲ ਟਾਂਕ ਮੀਟਿੰਗ ਤਹਿਤ ਪੂਰਾ ਭਰੋਸਾ ਦਿਵਾਇਆ ਹੈ ਕਿ ਤਨਖਾਹ ਦੇ ਵਾਧੇ ਦਾ ਜੋ ਐਲਾਨ ਕੀਤਾ ਗਿਆ ਹੈ ਉਸਦਾ ਚੋਣ ਜਾਬਤੇ ਤੋਂ ਬਾਅਦ ਵਾਧਾ ਕਰ ਦਿੱਤਾ ਜਾਵੇਗਾ। ਇਸ ਮੌਕੇ ਮਨਜੀਤ ਕੌਰ, ਸੰਦੀਪ ਕੌਰ, ਅਮਰਜੀਤ ਕੌਰ, ਜਸਵੀਰ ਕੌਰ, ਬਿਮਲਾ ਰਾਣੀ, ਹਰਬੰਸ ਕੌਰ, ਸੰਜਲੀ, ਰਾਜਵਿੰਦਰ ਕੌਰ, ਬਲਵੀਰ ਕੌਰ, ਸੁਖਪ੍ਰੀਤ ਕੌਰ, ਨਿੰਦਰ ਕੌਰ, ਅਮਨਪ੍ਰੀਤ ਕੌਰ, ਮਲਕੀਤ ਕੌਰ, ਹਰਬੰਸ ਕੌਰ, ਮਨਪ੍ਰੀਤ ਕੌਰ, ਬਿਮਲਾ, ਸੀਲਾਂ ਰਾਣੀ, ਸੋਨੀ, ਸਚਰਨ ਲਤਾ, ਸਵਰਨ ਕੌਰ, ਅਮਰਜੀਤ ਕੌਰ, ਅਮਨਦੀਪ ਕੌਰ, ਕੁਲਦੀਪ ਕੌਰ, ਕੁਲਦੀਪ ਕੌਰ, ਹਰਬੰਸ ਕੌਰ ਤੇ ਭਾਰੀ ਗਿਣਤੀ ’ਚ ਵਰਕਰ ਸ਼ਾਮਲ ਹੋਏ।

Related News