ਬਿਨਾਂ ਲਾਇਸੈਂਸ ਤੋਂ ਚੱਲ ਰਹੇ ਇੰਸਟੀਚਿਊਟਸ ਖਿਲਾਫ ਕਾਰਵਾਈ ਲਈ ਪ੍ਰਸ਼ਾਸਨ ਨੂੰ ਦਿੱਤੀ ਅਰਜ਼ੀ
Thursday, Apr 11, 2019 - 04:13 AM (IST)

ਮੋਗਾ (ਗੋਪੀ ਰਾਊਕੇ)-ਅੱਜ ਜ਼ਿਲੇ ’ਚ ਇਮੀਗ੍ਰੇਸ਼ਨ ਟਰੈਵਲ ਤੇ ਆਈਲੈੱਟਸ ਦਾ ਕੰਮ ਕਰਨ ਵਾਲੇ ਦਫਤਰਾਂ ਵੱਲੋਂ ਬਣਾਈ ਗਈ îਐਸੋਸੀਏਸ਼ਨ ਨੇ ਜ਼ਿਲਾ ਪ੍ਰਸ਼ਾਸਨ ਨੂੰ ਲਾਇਸੈਂਸ ਬਣਾਉਣ ਦੀ ਕਾਰਵਾਈ ਨੂੰ ਤੇਜ਼ ਕਰਨ ਸਬੰਧੀ ਅਤੇ ਜਿਹਡ਼ੇ ਇੰਸਟੀਚਿਊਟ ਬਿਨਾਂ ਲਾਇਸੈਂਸ ਤੋਂ ਕੰਮ ਕਰ ਰਹੇ ਹਨ ਉਨ੍ਹਾਂ ਖਿਲਾਫ ਸਖਤ ਕਾਰਵਾਈ ਕਰਨ ਲਈ ਅਰਜ਼ੀ ਦਿੱਤੀ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਚੌਹਾਨ ਨੇ ਜ਼ਿਲਾ ਮੋਗਾ ਦੇ ਸਾਰੇ ਆਈਲੈੱਟਸ ਤੇ ਇਮੀਗ੍ਰੇਸ਼ਨ ਦਫਤਰਾਂ ਨੂੰ ਬੇਨਤੀ ਕੀਤੀ ਕਿ ਜਿਨ੍ਹਾਂ ਦਫਤਰਾਂ ਨੇ ਅਜੇ ਤੱਕ ਆਪਣੇ ਲਾਇਸੈਂਸ ਡੀ.ਸੀ. ਦਫਤਰ ’ਚ ਅਪਲਾਈ ਨਹੀਂ ਕੀਤੇ ਉਹ ਤੁਰੰਤ ਆਪਣੇ ਲਾਇਸੈਂਸ ਅਪਲਾਈ ਕਰਨ। ਉਨ੍ਹਾਂ ਕਿਹਾ ਕਿ ਜ਼ਿਲੇ ’ਚ ਜੇ ਕਿਸੇ ਦਫਤਰ ਨੂੰ ਲਾਇਸੈਂਸ ਲੈਣ ਲਈ ਦਸਤਾਵੇਜ਼ ਜਾਂ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੀ ਲੋਡ਼ ਹੈ ਤਾਂ ਉਹ ਐਸੋਸੀਏਸ਼ਨ ਨੂੰ ਸੰਪਰਕ ਕਰ ਸਕਦੇ ਹਨ।