ਸਰਦਾਰਨੀ ਬਲਦੇਵ ਕੌਰ ਬਰਾਡ਼ ਮੱਲਕੇ ਨੂੰ ਵੱਖ-ਵੱਖ ਆਗੂਆਂ ਨੇ ਦਿੱਤੀ ਸ਼ਰਧਾਂਜਲੀ

Monday, Apr 08, 2019 - 04:03 AM (IST)

ਸਰਦਾਰਨੀ ਬਲਦੇਵ ਕੌਰ ਬਰਾਡ਼ ਮੱਲਕੇ ਨੂੰ ਵੱਖ-ਵੱਖ ਆਗੂਆਂ ਨੇ ਦਿੱਤੀ ਸ਼ਰਧਾਂਜਲੀ
ਮੋਗਾ (ਗੋਪੀ ਰਾਊਕੇ)-ਕੈਨੇਡੀਅਨ ਸਰਦਾਰਨੀ ਬਲਦੇਵ ਕੌਰ ਬਰਾਡ਼ ਧਰਮ-ਪਤਨੀ ਸਵ. ਸ. ਗੁਰਮੇਜ ਸਿੰਘ ਬਰਾਡ਼ ਮੱਲਕੇ ਜੋ ਬੀਤੇ ਦਿਨੀਂ 19 ਮਾਰਚ ਨੂੰ ਸੰਸਾਰਿਕ ਯਾਤਰਾ ਪੂਰੀ ਕਰਦਿਆ ਸਦੀਵੀਂ ਵਿਛੋਡ਼ਾ ਦੇ ਗਏ ਸਨ, ਦੀ ਆਤਮਿਕ ਸ਼ਾਂਤੀ ਲਈ ਰੱਖੇ ਨਮਿੱਤ ਪਾਠ ਦੇ ਭੋਗ ਉਪਰੰਤ ਗੁਰਬਾਣੀ ਕੀਰਤਨ ਅਤੇ ਅੰਤਿਮ ਅਰਦਾਸ ਗੁਰਦੁਆਰਾ ਕਲਗੀਧਰ ਸਾਹਿਬ ਪਿੰਡ ਮੱਲਕੇ (ਮੋਗਾ) ਵਿਖੇ ਹੋਈ। ਭਾਈ ਰਣਜੋਧ ਸਿੰਘ ਨੇ ਵੈਰਾਗਮਈ ਕੀਰਤਨ ਕਰਦਿਆਂ ਮੌਤ ਨੂੰ ਅਟੱਲ ਸਚਾਈ ਦੱਸਿਆ ਅਤੇ ਸੰਗਤਾਂ ਨੂੰ ਗੁਰੂ ਘਰ ਨਾਲ ਜੋਡ਼ਿਆ।ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆ ਵਿਧਾਇਕ ਦਰਸ਼ਨ ਸਿੰਘ ਬਰਾਡ਼, ਸੀਨੀਅਰ ਵਕੀਲ ਜਸਬੀਰ ਸਿੰਘ ਗਿੱਲ, ਅਮਰਪ੍ਰੀਤ ਸਿੰਘ ਗਿੱਲ, ਆਮਦਨ ਕਰ ਵਿਭਾਗ ਬਲਦੇਵ ਸਿੰਘ ਸੰਧੂ, ਡਾ. ਅੰਗਰੇਜ਼ ਸਿੰਘ ਗੋਰਾ, ਐਡਵੋਕੇਟ ਰਣਵਿੰਦਰ ਸਿੰਘ ਰਾਣੂੰ ਗਿੱਲ ਨੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਨਿਤਨੇਮੀ ਧਾਰਮਕ ਬਿਰਤੀ ਦੀ ਮਾਲਕ ਸਮਾਜ ਸੇਵੀ ਸਰਦਾਰਨੀ ਬਲਦੇਵ ਕੌਰ ਬਰਾਡ਼ ਨੇ ਆਪਣੇ ਜੀਵਨ ਦੌਰਾਨ ਜਿਥੇ ਪਰਿਵਾਰ ਨੂੰ ਨਿਰੋਈ ਸੇਧ ਦੇ ਕੇ ਬੁਲੰਦੀਆ ’ਤੇ ਪਹੁੰਚਾਇਆ, ਉਥੇ ਦੇਸ਼-ਵਿਦੇਸ਼ ’ਚ ਸਮਾਜਿਕ ਕਾਰਜਾਂ ’ਚ ਹਿੱਸਾ ਲੈਂਦਿਆ ਦਿਲ ਖੋਲ ਕੇ ਲੋਡ਼ਵੰਦਾ ਦੀ ਸਹਾਇਤਾ ਕੀਤੀ।ਇਸ ਮੌਕੇ ਵਿਧਾਇਕ ਦਰਸ਼ਨ ਸਿੰਘ ਬਰਾਡ਼, ਸੀਨੀਅਰ ਵਕੀਲ ਜਸਬੀਰ ਸਿੰਘ ਗਿੱਲ, ਵਕੀਲ ਰਾਜਵਿੰਦਰ ਸਿੰਘ ਗਿੱਲ, ਮੱਘਰ ਸਿੰਘ ਗਿੱਲ ਕੈਨੇਡਾ, ਜਥੇਦਾਰ ਤੀਰਥ ਸਿੰਘ ਮਾਹਲਾ, ਭਜਨ ਸਿੰਘ ਤੂਰ, ਅਮਰਪ੍ਰੀਤ ਸਿੰਘ ਗਿੱਲ, ਪਰਮਵੀਰ ਸਿੰਘ ਸੰਧ, ਹਰਪਾਲ ਕੌਰ, ਰਾਜਪ੍ਰੀਤ ਕੌਰ, ਗੁਰਪ੍ਰੀਤ ਕੌਰ, ਰਮਨਦੀਪ ਕੌਰ ਗਿੱਲ, ਐਡਵੋਕੇਟ ਰਣਵਿੰਦਰ ਸਿੰਘ ਰਾਣੂੰ ਗਿੱਲ, ਜਸਪਾਲ ਸਿੰਘ ਸੱਗੂ, ਹਰਜਿੰਦਰ ਸਿੰਘ ਬਰਾਡ਼ ਮੱਲਕੇ, ਭੂਪਿੰਦਰ ਕੌਰ, ਪ੍ਰਧਾਨ ਦਲਜੀਤ ਸਿੰਘ, ਪੁਨੀਤ ਸੱਗੂ, ਗੁਰਸੇਵਕ ਸਿੰਘ ਬਰਾਡ਼ ਚੰਡੀਗਡ਼੍ਹ, ਐਡਵੋਕੇਟ ਕਰਤਾਰ ਸਿੰਘ, ਗੁਰਦੀਪ ਸਿੰਘ ਪੱਪੀ, ਬੱਬੂ ਟੱਕਰ, ਗੁਰਪ੍ਰੀਤ ਸਿੰਘ ਸਿੱਧੂ, ਖੁਸਦੇਵ ਸਿੰਘ, ਭਜਨ ਸਿੰਘ ਤੂਰ, ਜਸਪ੍ਰੀਤ ਟੱਕਰ, ਜਸਵਿੰਦਰ ਸਿੰਘ, ਬਿੱਕਰ ਸਿੰਘ ਸਮਾਲਸਰ, ਬਿੱਟੂ ਲੁਧਿਆਣਾ, ਸੂਬੇਦਾਰ ਸੁਖਦੇਵ ਸਿੰਘ, ਜਗਜੀਤ ਸਿੰਘ, ਡਾ. ਅੰਗਰੇਜ਼ ਸਿੰਘ ਗੋਰਾ, ਹੈਪੀ ਬਰਾਡ਼, ਗੁਰਮੇਲ ਸਿੰਘ, ਚਮਕੌਰ ਸਿੰਘ ਆਡ਼ਤੀਆ, ਸੁਖਮਿੰਦਰ ਸਿੰਘ ਧੂਡ਼ਕੋਟ ਰਣਸੀਂਹ, ਬਲਬੀਰ ਸਿੰਘ, ਕੁਲਦੀਪ ਸਿੰਘ, ਗੀਟਨ ਸਿੰਘ, ਜਸਵਿੰਦਰ ਨੈਸਲੇ, ਬਲਦੇਵ ਸਿੰਘ, ਜਸਵੀਰ ਕੌਰ ਸਮੇਤ ਰਿਸ਼ਤੇਦਾਰ ਤੇ ਨਗਰ ਨਿਵਾਸੀ ਸ਼ਾਮਲ ਸਨ।

Related News