ਕੰਡਾ ਦਵਾਖਾਨਾ ਵਲੋਂ ਪਿੰਡ-ਪਿੰਡ ਮੁਫਤ ਮੈਡੀਕਲ ਕੈਂਪ ਲਾਉਣ ਦੀ ਮੁਹਿੰਮ ਆਰੰਭੀ

Friday, Mar 29, 2019 - 04:34 AM (IST)

ਕੰਡਾ ਦਵਾਖਾਨਾ ਵਲੋਂ ਪਿੰਡ-ਪਿੰਡ ਮੁਫਤ ਮੈਡੀਕਲ ਕੈਂਪ ਲਾਉਣ ਦੀ ਮੁਹਿੰਮ ਆਰੰਭੀ
ਮੋਗਾ (ਗੋਪੀ ਰਾਊਕੇ)-ਮਨੁੱਖਤਾ ਦੀ ਸੇਵਾ ਲਈ ਕੰਡਾ ਦਵਾਖਾਨਾ ਮੋਗਾ ਵਲੋਂ ਆਰੰਭੀ ਗਈ ਮੁਹਿੰਮ ਤਹਿਤ ਪਿੰਡ-ਪਿੰਡ ਮੁਫਤ ਮੈਡੀਕਲ ਕੈਂਪ ਲਾ ਕੇ ਭਿਆਨਕ ਬੀਮਾਰੀਆਂ ਨਾਲ ਜਕਡ਼ੇ ਆਰਥਿਕ ਪੱਖੋਂ ਕੰਮਜ਼ੋਰ ਦਰਦਮੰਦਾ ਨੂੰ ਮੁਫਤ ਦਵਾਈਆਂ ਮੁਹੱਈਆ ਕਰਵਾ ਕੇ ਤੰਦਰੁਸਤ ਕੀਤਾ ਜਾ ਰਿਹਾ ਹੈ। ਇਸ ਲਡ਼ੀ ਤਹਿਤ ਹੀ 167 ਕੈਂਪ ਪਿੰਡ ਰਾਮੂੰਵਾਲਾ ਹਰਚੋਕਾ ਵਿਖੇ 7 ਅਪ੍ਰੈਲ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪਿੰਡ ਵਾਸੀਆਂ, ਸਮੂਹ ਗ੍ਰਾਮ ਪੰਚਾਇਤ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਲਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡਾ. ਅਮਰੀਕ ਸਿੰਘ ਕੰਡਾ ਨੇ ਦੱਸਿਆ ਕਿ ਇਸ ਕੈਂਪ ’ਚ ਕਾਲਾ ਪੀਲੀਆ, ਚਮਡ਼ੀ ਜੋਗ, ਛਾਈਆ, ਗੁਪਤ ਰੋਗ, ਦਿਮਾਗੀ ਬੀਮਾਰੀਆਂ ਸਮੇਤ ਹਰ ਤਰ੍ਹਾਂ ਦੀਆਂ ਬੀਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਕੈਂਪ ਦਾ ਇਲਾਕੇ ਭਰ ਦੇ ਲੋਕ ਲਾਹਾ ਲੈ ਸਕਦੇ ਹਨ।

Related News