ਸਾਇੰਸ ਵਿਸ਼ੇ ’ਚੋਂ ਅਰਸ਼ਦੀਪ ਕੌਰ ਨੇ ਹਾਸਲ ਕੀਤੇ 95ਫੀਸਦੀ ਅੰਕ
Thursday, Mar 28, 2019 - 03:27 AM (IST)
ਮੋਗਾ (ਜਗਸੀਰ, ਬਾਵਾ)-ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦਾ ਸਾਲਾਨਾ ਨਤੀਜਾ 100 ਪ੍ਰਤੀਸ਼ਤ ਰਿਹਾ। ਪ੍ਰਿੰਸੀਪਲ ਮਹਿੰਦਰ ਕੌਰ ਢਿੱਲੋਂ ਨੇ ਦੱਸਿਆ ਕਿ ਨਰਸਰੀ ਤੋਂ 9ਵੀਂ ਅਤੇ 11ਵੀਂ ਮੈਡੀਕਲ, ਨਾਨ ਮੈਡੀਕਲ, ਆਰਟ ਅਤੇ ਕਾਮਰਸ ਦੇ ਨਤੀਜੇ ’ਚ ਵਿਦਿਆਰਥੀਆਂ ਨੇ ਪਰਚਮ ਲਹਿਰਾਇਆ। ਸਾਇੰਸ ’ਚ ਅਰਸ਼ਦੀਪ ਕੌਰ ਨੇ 95 ਪ੍ਰਤੀਸ਼ਤ ਅੰਕ ਲੈ ਕੇ ਪਹਿਲਾ, ਜਦਕਿ ਸ਼ਰਨਜੀਤ ਕੌਰ, ਸੰਦੀਪ ਕੌਰ ਨੇ ਕਾਮਰਸ ਅਤੇ ਆਰਟਸ ’ਚੋਂ ਪਹਿਲਾ ਸਥਾਨ ਹਾਸਲ ਕੀਤਾ। 9ਵੀਂ ਕਲਾਸ ’ਚੋਂ 95 ਪ੍ਰਤੀਸ਼ਤ ਅੰਕ ਲੈ ਕੇ ਅਵਨੀਤ ਕੌਰ ਅਤੇ ਮਾਨਸੀ ਕੌਰ ਅੱਵਲ ਰਹੀ। 8ਵੀਂ ਕਲਾਸ ’ਚ ਹਰਪ੍ਰੀਤ ਕੌਰ ਅਤੇ ਰਮਨਦੀਪ ਕੌਰ 95 ਪ੍ਰਤੀਸ਼ਤ ਅੰਕ ਲੈ ਕੇ ਪਹਿਲਾ ਸਥਾਨ ’ਤੇ ਰਹੀ। 7ਵੀਂ ਕਲਾਸ ’ਚੋਂ ਪਵਨਪ੍ਰੀਤ ਕੌਰ 94ਫੀਸਦੀ, ਹਰਸਿਮਰਨ ਕੌਰ 92ਫੀਸਦੀ, 6ਵੀਂ ਕਲਾਸ ’ਚੋਂ ਹਰਮਨਜੋਤ ਕੌਰ ਨੇ 92ਫੀਸਦੀ, 5ਵੀਂ ਕਲਾਸ ’ਚੋਂ ਵੀਰਦਵਿੰਦਰ ਸਿੰਘ ਨੇ 94ਫੀਸਦੀ, ਦਲਜੀਤ ਕੌਰ ਨੇ 93ਫੀਸਦੀ, ਚੋਥੀ ਕਲਾਸ ’ਚੋਂ ਵੀਰਪਾਲ ਕੌਰ ਨੇ 99ਫੀਸਦੀ, ਰਮਨਦੀਪ ਕੌਰ ਨੇ 98ਫੀਸਦੀ, ਰਾਜਦੀਪ ਸਿੰਘ, ਹਰਭਜ਼ਨ ਸਿੰਘ ਅਤੇ ਹਰਸ਼ਪ੍ਰੀਤ ਕੌਰ ਨੇ 97ਫੀਸਦੀ ਅੰਕ ਲੈ ਕੇ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਇਸ ਤਰ੍ਹਾਂ ਤੀਸਰੀ ਕਲਾਸ ’ਚੋਂ 99ਫੀਸਦੀ ਅੰਕ ਲੈ ਕੇ ਜੈਦੀਪ ਸਿੰਘ ਨੇ ਪਹਿਲਾ, ਪਹਿਲੀ ਕਲਾਸ ’ਚੋਂ ਰਾਜਿੰਦਰ ਕੌਰ ਨੇ 96ਫੀਸਦੀ, ਧਰਮਪ੍ਰਤਾਪ ਸਿੰਘ ਨੇ 94ਫੀਸਦੀ ਅਤੇ ਅਵੀ ਸ਼ਰਮਾ ਨੇ 93ਫੀਸਦੀ ਅੰਕ ਲੈ ਕੇ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਦੂਸਰੀ ਕਲਾਸ ’ਚ ਗੁਰਲੀਨ ਕੌਰ ਨੇ 99ਫੀਸਦੀ, ਅਰਸ਼ਦੀਪ ਕੌਰ ਨੇ 98ਫੀਸਦੀ, ਜੈਸਮੀਨ ਕੌਰ ਨੇ 97ਫੀਸਦੀ ਅੰਕ ਲੈ ਕੇ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਯੂ. ਕੇ. ਜੀ. ’ਚ ਜੈਸਮੀਨ ਕੌਰ ਨੇ 97ਫੀਸਦੀ, ਰਣਬੀਰ ਸਿੰਘ ਨੇ 96ਫੀਸਦੀ, ਹਰਭਜਨ ਸਿੰਘ ਨੇ 95ਫੀਸਦੀ ਅੰਕ ਲੈ ਕੇ ਪਹਿਲੇ ਸਥਾਨ ’ਤੇ ਰਹੇ। ਪ੍ਰਿੰਸੀਪਲ ਢਿੱਲੋਂ ਨੇ ਵਿਦਿਆਰਥੀਆਂ ਅਤੇ ਮਿਹਨਤੀ ਸਟਾਫ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ। ਇਸ ਮੌਕੇ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
