ਖੂਨ ਦੀ ਘਾਟ ਨੂੰ ਇੰਨਸਾਨ ਦੇ ਖੂਨ ਨਾਲ ਪੂਰਾ ਕੀਤਾ ਜਾ ਸਕਦਾ : ਨਰੂਲਾ

03/18/2019 4:18:39 AM

ਮੋਗਾ (ਗੋਪੀ ਰਾਊਕੇ)-ਦੁਸ਼ਹਿਰਾ ਗਰਾਉਂਡ ਰੋਡ ’ਤੇ ਸਥਿਤ ਮਿੱਤਲ ਬਲੱਡ ਬੈਂਕ ’ਚ ਅਰੋਡ਼ਾ ਮਹਾਂਸਭਾ ਦੇ ਜ਼ਿਲਾ ਪ੍ਰਧਾਨ ਸੁਰਿੰਦਰ ਕਟਾਰੀਆ, ਸ਼ਹਿਰੀ ਪ੍ਰਧਾਨ ਦਿਨੇਸ਼ ਕਟਾਰੀਆ ਅਤੇ ਯੂਥ ਅਰੋਡ਼ਾ ਮਹਾਂਸਭਾ ਦੇ ਪ੍ਰਧਾਨ ਕਪਿਲ ਭਾਰਤੀ ਦੀ ਅਗਵਾਈ ’ਚ ਖੂਨ ਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸਦਾ ਸ਼ੁਭ ਆਰੰਭ ਮੱੁਖ ਮਹਿਮਾਨ ਯੁੂਥ ਅਰੋਡ਼ਾ ਮਹਾਂਸਭਾ ਦੇ ਪੰਜਾਬ ਇੰਚਾਰਜ ਸੰਜੀਵ ਨਰੂਲਾ, ਚੇਅਰਮੈਨ ਸੁਖਦੇਵ ਸਿੰਘ ਅਰੋਡ਼ਾ ਅਤੇ ਚੇਅਰਮੈਨ ਰਾਜੀਵ ਗੁਲਾਟੀ, ਕੈਸ਼ੀਅਰ ਆਰ. ਸੀ. ਚਾਵਲਾ, ਸੀਨੀਅਰ ਵਾਇਸ ਪ੍ਰਧਾਨ ਓ. ਪੀ. ਕੁਮਾਰ, ਚੀਫ ਐਡਵਾਈਜ਼ਰ ਪ੍ਰਦੀਪ ਨਰੂਲਾ, ਡਾ. ਸੁਕੰਨਿਆ ਮਿੱਤਲ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਤਸਵੀਰ ’ਤੇ ਫੁੱਲ ਮਲਾਵਾਂ ਅਰਪਿਤ ਕਰ ਕੇ ਜੋਤੀ ਪ੍ਰਚੰਡ ਕਰਨ ਦੀ ਰਸਮ ਅਦਾ ਕੀਤੀ, ਉਪਰੰਤ ਸੰਜੀਵ ਨਰੂਲਾ ਨੇ ਸਭ ਤੋਂ ਪਹਿਲਾਂ ਖੂਨ ਦਾਨ ਕਰ ਕੇ ਕੈਂਪ ਦੀ ਸ਼ੁਰੂਆਤ ਕੀਤੀ ਅਤੇ ਆਪਣੇ ਸੰਬੋਧਨ ’ਚ ਕਿਹਾ ਕਿ ਜਿਵੇਂ-ਜਿਵੇਂ ਇਨਸਾਨ ਤਰੱਕੀ ਦੀ ਰਾਹ ’ਤੇ ਵੱਧਦਾ ਗਿਆ ਜੀਵਨ ਨਾਲ ਜੁਡ਼ੀ ਹਰ ਸਮੱਸਿਆ ਨੂੰ ਸਮਝਿਆ ਅਤੇ ਇਸ ਨੂੰ ਦੂਰ ਕਰਨ ਲਈ ਹਰ ਦਿਨ ਨਵੇਂ ਕਾਰਜ ਕੀਤੇ, ਪਰ ਜੀਵਨ ਰੂਪੀ ਇਸ ਸਰੀਰ ਨੂੰ ਚਲਾਉਣ ਲਈ ਜਿਸ ਖੂਨ ਦੀ ਜ਼ਰੂਰਤ ਪੈਂਦੀ ਹੈ ਉਸ ਨੂੰ ਨਾ ਤਾਂ ਇੰਨਸਾਨ ਅਤੇ ਨਾ ਹੀ ਵਿਗਿਆਨਕ ਬਣਾ ਸਕਿਆ, ਪਰ ਇਹ ਸੱਚ ਹੈ ਕਿ ਖੂਨ ਦੀ ਘਾਟ ਨੂੰ ਇੰਨਸਾਨ ਦੇ ਖੂਨ ਨਾਲ ਪੂਰਾ ਕੀਤਾ ਜਾ ਸਕਦਾ ਹੈ। ਅਰੋਡ਼ਾ ਮਹਿਲਾ ਸਭਾ ਦੀ ਉਪ ਪ੍ਰਧਾਨ ਸਾਰਿਕਾ ਛਾਬਡ਼ਾ ਅਤੇ ਸਬਨਮ ਮੰਗਲਾ, ਪ੍ਰੀਤੀ ਅਰੋਡ਼ਾ ਨੇ ਵੀ ਆਪਣੇ ਜਜਬੇ ਜਾਹਰ ਕਰਦਿਆਂ ਕਿਹਾ ਕਿ ਖੂਨਦਾਨ ਮਹਾਂਦਾਨ ਹੈ। ਇਸ ਮੌਕੇ ਅਰੋਡ਼ਾ ਮਹਾਂਸਭਾ ਦੇ ਪੰਜਾਬ ਉਪ ਪ੍ਰਧਾਨ ਅਸ਼ਵਨੀ ਕੁਮਾਰ ਪਿੰਟੂ, ਡੀ. ਐੱਸ. ਪੀ. ਪਰਮਜੀਤ ਸਿੰਘ ਨੇ ਖੂਨ ਦਾਨੀਆਂ ਨੂੰ ਮੈਡਲ ਅਤੇ ਸਭਾ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਮੱੁਖ ਮਹਿਮਾਨ ਸੰਜੀਵ ਨਰੂਲਾ ਅਤੇ ਡਾ. ਸੁਕੰਨਿਆ ਮਿੱਤਲ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਡਾ. ਅਸ਼ੋਕ, ਵਿਨੋਦ ਕੁਮਾਰ ਛਾਬਡ਼ਾ, ਰਾਜ ਕੁਮਾਰ, ਸੁਸ਼ੀਲ ਮਿੱਡਾ, ਗਗਨ ਨੋਹਰੀਆ, ਭਰਤ ਗੁਪਤਾ, ਵਿਪਨ ਕਾਡ਼ਾ, ਦੀਪਕ ਸਿੰਗਲਾ, ਗੁਰਦੇਵ, ਦਿਲੀਪ ਕੁਮਾਰ, ਰਜਿੰਦਰ ਅਰੋਡ਼ਾ, ਸੰਜੀਵ ਅਰੋਡ਼ਾ, ਮਨੂੰ ਗਾਬਾ ਆਦਿ ਹਾਜ਼ਰ ਸਨ।

Related News