ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦਾ ਨਿੱਜੀਕਰਨ ਬੰਦ ਕੀਤਾ ਜਾਵੇ : ਹਰਜੀਤ ਸਿੰਘ

Tuesday, Mar 12, 2019 - 03:57 AM (IST)

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦਾ ਨਿੱਜੀਕਰਨ ਬੰਦ ਕੀਤਾ ਜਾਵੇ : ਹਰਜੀਤ ਸਿੰਘ
ਮੋਗਾ (ਗੋਪੀ ਰਾਊਕੇ)-ਜਲ ਸਪਲਾਈ ਅਤੇ ਸੈਨੀਟੈਸ਼ਨ ਇੰਪਲਾਈਜ਼ ਯੂਨੀਅਨ ਜ਼ਿਲਾ ਮੋਗਾ ਦੀ ਜਨਰਲ ਬਾਡੀ ਦੀ ਮੀਟਿੰਗ ਦਾਣਾ ਮੰਡੀ ਸਥਿਤ ਵਾਟਰ ਵਰਕਸ ਮੋਗਾ ’ਚ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਨੱਥੂਵਾਲਾ ਜਦੀਦ ਦੀ ਅਗਵਾਈ ’ਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਜੀਤ ਸਿੰਘ ਨੇ ਪੰਜਾਬ ਸਰਕਾਰ ਦੀ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਸਖਤ ਸ਼ਬਦਾਂ ’ਚ ਨਿੰਦਾ ਕੀਤੀ। ਜਥੇਬੰਦੀ ਦੀ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੋਗਾ ’ਚ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਹੋਈ ਮੀਟਿੰਗ ਦੀ ਜਾਣਕਾਰੀ ਦਿੱਤੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਨਿੱਜੀਕਰਨ ਬੰਦ ਕੀਤਾ ਜਾਵੇ, ਸਮੂਹ ਫੀਲਡ ਮੁਲਾਜ਼ਮਾਂ ਨੂੰ ਅਹਿਮ ਸਕੇਲ ਦਿੱਤਾ ਜਾਵੇ, ਚੋਥੇ ਦਰਜੇ ਅਤੇ ਤੀਸਰੇ ਦਰਜੇ ’ਚ ਯੋਗਤਾ ਪੁੂਰੀ ਕਰਦੇ ਮੁਲਾਜ਼ਮਾਂ ਨੂੰ ਪ੍ਰਮੋਟ ਕੀਤਾ ਜਾਵੇ, ਵਾਟਰ ਵਰਕਸਾਂ ਦੀ ਹਾਲਤ ਦੇ ਸੁਧਾਰ ਲਈ ਫੰਡ ਜਾਰੀ ਕੀਤਾ ਜਾਵੇ। ਇਸ ਮੀਟਿੰਗ ’ਚ ਹੋਰ ਜਥੇਬੰਦੀਆਂ ਛੱਡ ਕੇ ਆਏ ਇਕਬਾਲ ਸਿੰਘ ਭਲੂਰ, ਕੇਵਲ ਸਿੰਘ ਚੰਨੂੰਵਾਲਾ, ਮੇਜਰ ਸਿੰਘ ਪੰਜਗਰਾਈਂ, ਬਲਦੇਵ ਸਿੰਘ ਘੋਲੀਆ ਕਲਾਂ ਦਾ ਜਥੇਬੰਦੀ ਵਿਚ ਸ਼ਾਮਲ ਹੋਣ ’ਤੇ ਧੰਨਵਾਦ ਕੀਤਾ। ਮੀਟਿੰਗ ’ਚ ਜ਼ਿਲਾ ਆਗੂ ਸਿੰਗਾਰਾ ਸਿੰਘ ਧਰਮਕੋਟ ਘੋਲੀਆ, ਚਰਨਜੀਤ ਸਿੰਘ ਮੋਗਾ, ਰਾਜਾ ਰਾਮ ਬੁੱਘੀਪੁਰਾ, ਤਰਸੇਮ ਸਿੰਘ ਚਡ਼ਿੱਕ, ਦਰਸ਼ਨ ਸਿੰਘ ਕੋਟਲਾ, ਹਰਪਾਲ ਸਿੰਘ ਸਮਾਧ ਭਾਈ, ਗੁਰਬਚਨ ਸਿੰਘ ਮਹਿਣਾ, ਦਰਸ਼ਨ ਅਲੀ, ਮਨਮੋਹਨ ਸਿੰਘ ਖੋਟੇ ਆਦਿ ਹਾਜ਼ਰ ਸਨ।

Related News