ਲੋਕ ਸਭਾ ਚੋਣਾਂ ਤੋਂ ਬਾਅਦ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਬਣੇਗੀ : ਬੀਬੀ ਜਗਦਰਸ਼ਨ ਕੌਰ

Wednesday, Mar 06, 2019 - 03:10 PM (IST)

ਲੋਕ ਸਭਾ ਚੋਣਾਂ ਤੋਂ ਬਾਅਦ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਬਣੇਗੀ : ਬੀਬੀ ਜਗਦਰਸ਼ਨ ਕੌਰ
ਮੋਗਾ (ਸਤੀਸ਼)-7 ਮਾਰਚ ਨੂੰ ਕਿੱਲੀ ਚਾਹਲਾਂ, ਮੋਗਾ ਵਿਖੇ ਕਾਂਗਰਸ ਪਾਰਟੀ ਦੀ ਹੋ ਰਹੀ ਰੈਲੀ ਸਬੰਧੀ ਹਲਕਾ ਧਰਮਕੋਟ ਤੋਂ ਕਾਂਗਰਸੀ ਆਗੂ ਬੀਬੀ ਜਗਦਰਸ਼ਨ ਕੌਰ ਵਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਕਾਂਗਰਸੀ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ ਉਨ੍ਹਾਂ ਵਲੋਂ ਕਾਂਗਰਸੀ ਵਰਕਰਾਂ ਨੂੰ ਕੁਲਹਿੰਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿਚ ਹੋ ਰਹੀ ਰੈਲੀ ਵਿਚ ਪਹੁੰਚਣ ਦੀ ਅਪੀਲ ਕੀਤੀ ਗਈ। ਇਸ ਮੌਕੇ ਆਪਣੇ ਸੰਬੋਧਨ ਵਿਚ ਬੀਬੀ ਜਗਦਰਸ਼ਨ ਕੌਰ ਨੇ ਕਿਹਾ ਕਿ ਦੇਸ਼ ਵਿਚ ਜਦੋਂ ਵੀ ਭਾਜਪਾ ਦੀ ਸਰਕਾਰ ਆਈ, ਦੇਸ਼ ਦਾ ਨੁਕਸਾਨ ਹੀ ਹੋਇਆ ਅਤੇ ਦੇਸ਼ ਵਿਕਾਸ ਪੱਖੋਂ ਪੱਛਡ਼ਿਆ। ਭਾਜਪਾ ਸਰਕਾਰ ਵਿਚ ਦੇਸ਼ ਦਾ ਹਰ ਵਰਗ ਘੁਟਣ ਮਹਿਸੂਸ ਕਰ ਰਿਹਾ ਹੈ ਅਤੇ ਦੇਸ਼ ਵਾਸੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਨ੍ਹਾਂ ਚੋਣਾਂ ਵਿਚ ਦੇਸ਼ ਦੇ ਲੋਕ ਮੋਦੀ ਸਰਕਾਰ ਦੀ ਫੱਟੀ ਪੋਚ ਦੇਣਗੇ ਅਤੇ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਬਣੇਗੀ। ਇਸ ਮੌਕੇ ਉਨ੍ਹਾਂ ਨਾਲ ਪਰਮਿੰਦਰ ਸਿੰਘ ਡਿੰਪਲ ਪ੍ਰਧਾਨ ਯੂਥ ਕਾਂਗਰਸ ਲੋਕ ਸਭਾ ਹਲਕਾ ਫਰੀਦਕੋਟ, ਲਖਵਿੰਦਰ ਸ਼ਰਮਾ ਸਹੋਤਾ ਫਿਰੋਜ਼ਵਾਲ, ਬਗੀਚਾ ਸਿੰਘ, ਮਨਪ੍ਰੀਤ ਸਿੰਘ ਭੱਟੀ, ਨਰਿੰਦਰ ਸਿੰਘ ਪੱਪੂ ਸਾਬਕਾ ਸਰਪੰਚ ਤੋਂ ਇਲਾਵਾ ਹੋਰ ਕਾਂਗਰਸੀ ਵਰਕਰ ਹਾਜ਼ਰ ਸਨ।

Related News