ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਕੱਢਿਆ ਰੋਸ ਮਾਰਚ
Friday, Mar 01, 2019 - 03:50 AM (IST)

ਮੋਗਾ (ਗਰੋਵਰ)-ਮੈਡੀਕਲ ਪ੍ਰੈਕਟੀਸ਼ਨਰਜ਼ ਪੰਜਾਬ, ਬਲਾਕ ਧਰਮਕੋਟ ਵਲੋਂ ਜ਼ਿਲਾ ਕਮੇਟੀ ਦੇ ਸੱਦੇ ’ਤੇ ਪੰਜਾਬ ਸਰਕਾਰ ਵਲੋਂ ਸਿੱਖਿਆ ਅਤੇ ਸਿਹਤ ਅਦਾਰਿਆਂ ਦੇ ਕੀਤੇ ਜਾ ਰਹੇ ਨਿੱਜੀਕਰਨ ਦੇ ਵਿਰੋਧ ਵਿਚ, ਬਲਾਕ ਪ੍ਰਧਾਨ ਡਾ. ਮੇਜਰ ਸਿੰਘ ਫਤਿਹਗਡ਼੍ਹ ਪੰਜਤੂਰ ਦੀ ਅਗਵਾਈ ਹੇਠ ਵਿਸ਼ਾਲ ਰੋਸ ਮਾਰਚ ਬਲਾਕ ਦੇ ਵੱਖ-ਵੱਖ ਪਿੰਡਾਂ ’ਚੋਂ ਹੁੰਦਾ ਹੋਇਆ, ਸਰਕਾਰੀ ਹਸਪਤਾਲ, ਕੋਟ ਈਸੇ ਖਾਂ ਪੁੱਜਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਰਾਕੇਸ਼ ਕੁਮਾਰ ਨੂੰ ਆਪਣਾ ਮੰਗ-ਪੱਤਰ ਸੌਂਪਿਆ, ਜਿਸ ’ਚ ਵੱਖ-ਵੱਖ ਪਿੰਡਾਂ ਦੇ ਡਾਕਟਰ, ਡਾ. ਅਜੀਤ ਸਿੰਘ ਜਨੇਰ, ਡਾ. ਹਰਮੀਤ ਸਿੰਘ ਲਾਡੀ, ਡਾ. ਸਤਭਾਗ ਸਿੰਘ, ਡਾ. ਜੋਗਿੰਦਰ ਸਿੰਘ, ਡਾ. ਸੇਵਕ ਸਿੰਘ, ਡਾ. ਨੰਦ ਸਿੰਘ, ਡਾ. ਸਤਨਾਮ ਸਿੰਘ ਅਤੇ ਜ਼ਿਲੇ ’ਚੋਂ ਡਾ. ਦਰਸ਼ਨ ਸਿੰਘ, ਡਾ. ਦਰਬਾਰਾ ਸਿੰਘ, ਕੁਲਦੀਪ ਸਿੰਘ ਆਦਿ ਡਾਕਟਰਾਂ ਤੋਂ ਇਲਾਵਾ 200 ਦੇ ਕਰੀਬ ਵੱਖ-ਵੱਖ ਪਿੰਡਾਂ ਦੇ ਡਾਕਟਰ ਹਾਜ਼ਰ ਸਨ। ਸਰਕਾਰ ਵੱਲੋਂ ਸਬੰਧਤ ਅਦਾਰਿਆਂ ਦੇ ਨਿੱਜੀਕਰਨ ਦਾ ਡੱਟ ਕੇ ਵਿਰੋਧ ਕਰਨ ਦਾ ਸੰਕਲਪ ਲਿਆ।