ਸ਼ਹੀਦ ਲਖਵੀਰ ਸਿੰਘ ਉਰਫ ਬੱਬੂ ਚੀਮਾਂ ਦੀ ਨੌਵੀਂ ਬਰਸੀ ਮਨਾਈ

02/26/2019 3:47:59 AM

ਮੋਗਾ (ਸੰਦੀਪ)-ਜ਼ਿਲੇ ਦੇ ਪਿੰਡ ਚਡ਼ਿੱਕ ਵਿਖੇ ਸ਼ਹੀਦ ਫੌਜੀ ਲਖਵੀਰ ਸਿੰਘ ਉਰਫ ਬੱਬੂ ਚੀਮਾਂ ਦੀ ਨੌਵੀਂ ਬਰਸੀ ਮਨਾਈ ਗਈ, ਜਿਸ ਦੌਰਾਨ ਆਰਮੀ ਅਧਿਕਾਰੀ, ਵੱਖ-ਵੱਖ ਰਾਜਨੀਤਕ, ਧਾਰਮਕ, ਸਮਾਜ ਸੇਵੀ ਅਤੇ ਇਲਾਕਾ ਨਿਵਾਸੀਆਂ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਸ਼ਹੀਦ ਨੂੰ ਸਰਧਾਂਜਲੀ ਅਰਪਿਤ ਕੀਤੀ। ਪਿੰਡ ਚਡ਼ਿੱਕ ਦੇ ਫੌਜੀ ਸ਼ਹੀਦ ਲਖਵੀਰ ਸਿੰਘ 24 ਫਰਵਰੀ 2010 ਨੂੰ ਜੰਮੂ ਕਸ਼ਮੀਰ ਦੇ ਜ਼ਿਲਾ ਬਾਰਾਮੁੱਲਾ ਦੇ ਸ਼ਹਿਰ ਸੋਹਪੁਰ ਵਿਖੇ ਦੁਸ਼ਮਣਾਂ ਨਾਲ ਲੋਹਾ ਲੈਦਿਆਂ ਸ਼ਹੀਦ ਹੋ ਗਏ ਸਨ। ਸ਼ਹੀਦ ਨੂੰ ਯਾਦ ਕਰਦਿਆਂ ਪਿੰਡ ਚਡ਼ਿੱਕ ’ਚ ਸਥਾਪਿਤ ਕੀਤੇ ਗਏ ਸ਼ਹੀਦ ਦੇ ਬੁੱਤ ਕੋਲ ਇਹ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼ਹੀਦ ਦੇ ਪਿਤਾ ਮੇਜਰ ਸਿੰਘ, ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ, ਜੀ. ਓ. ਜੀ. ਟੀਮ ਦੇ ਇੰਚਾਰਜ ਰਿਟਾ. ਕਰਨਲ ਬਲਕਾਰ ਸਿੰਘ, ਜ਼ਿਲਾ ਸੁਪਰਵਾਈਜ਼ਰ ਬਲਵਿੰਦਰ ਸਿੰਘ, ਸੁਪਰਵਾਈਜ਼ਰ ਗੁਰਮੁੱਖ ਸਿੰਘ, ਅਵਤਾਰ ਸਿੰਘ, ਜੀ. ਓ. ਜੀ. ਸੂਬੇਦਾਰ ਨਾਇਬ ਸਿੰਘ, ਬਲਦੇਵ ਸਿੰਘ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ, ਸਰਵਣ ਸਿੰਘ, ਸੁਖਦੇਵ ਸਿੰਘ, ਗੁਰਮੇਲ ਸਿੰਘ, ਜਰਨੈਲ ਸਿੰਘ, ਹਰਬੰਸ ਰਾਜ ਨੇ ਸ਼ਹੀਦ ਲਖਵੀਰ ਸਿੰਘ ਨੂੰ ਸਲਾਮੀ ਦੇਣ ਦੇ ਨਾਲ-ਨਾਲ ਸ਼ਰਧਾਂਜਲੀ ਅਰਪਿਤ ਕੀਤੀ। ਇਸ ਮੌਕੇ ਹਲਕਾ ਵਿਧਾਇਕ ਡਾ. ਹਰਜੋਤ ਕਮਲ ਅਤੇ ਜੀ. ਓ. ਜੀ. ਇੰਚਾਰਜ ਰਿਟਾ. ਕਰਨਲ ਬਲਕਾਰ ਸਿੰਘ ਨੇ ਕਿਹਾ ਕਿ ਸ਼ਹੀਦ ਲਖਵੀਰ ਸਿੰਘ ਦੀ ਸ਼ਹਾਦਤ ਨੂੰ ਕਦੇ ਵੀ ਨਹੀਂ ਭੁੱਲਿਆ ਜਾ ਸਕਦਾ। ਉਨ੍ਹਾਂ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਕਿਸੇ ਵੀ ਨਿੱਜੀ ਤੌਰ ’ਤੇ ਪੇਸ਼ ਆਉਣ ਵਾਲੀ ਸਮੱਸਿਆ ਦੇ ਹੱਲ ਲਈ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।

Related News